ਪੰਜਾਬ

punjab

ETV Bharat / sitara

ਅਦਾਕਾਰ ਧਰਮਿੰਦਰ ਦੀ ਵੀਡੀਓ ਵਾਇਰਲ, ਪ੍ਰਸ਼ੰਸਕਾਂ ਲਈ ਹੈ ਖ਼ਾਸ ਸੰਦੇਸ਼ - ਅਦਾਕਾਰ ਧਰਮਿੰਦਰ ਦੀ ਵੀਡੀਓ ਵਾਇਰਲ

ਬਾਲੀਵੁੱਡ ਅਭਿਨੇਤਾ ਧਰਮਿੰਦਰ ਦੀ ਇੱਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ ਵੀਡੀਓ ਵਿੱਚ ਅਦਾਕਾਰ ਨੇ ਪ੍ਰਸ਼ੰਸਕਾਂ ਲਈ ਇੱਕ ਖ਼ਾਸ ਸ਼ੰਦੇਸ਼ ਦਿੱਤਾ ਹੈ।

ਅਦਾਕਾਰ ਧਰਮਿੰਦਰ
ਅਦਾਕਾਰ ਧਰਮਿੰਦਰ

By

Published : Dec 22, 2019, 9:59 PM IST

ਨਵੀਂ ਦਿੱਲੀ: ਬਾਲੀਵੁੱਡ ਦੇ ਹੀਮੈਨ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਧਰਮਿੰਦਰ ਦੀਆਂ ਵੀਡਿਓ ਅਤੇ ਫੋਟੋਆਂ ਅਕਸਰ ਇੰਟਰਨੈਟ 'ਤੇ ਵੇਖੀਆਂ ਜਾਂਦੀਆਂ ਹਨ। ਹਾਲ ਵਿੱਚ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਭਿਨੇਤਾ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਵਧਾਈਆਂ ਲਈ ਧੰਨਵਾਦ ਕੀਤਾ।

ਅਦਾਕਾਰ ਇਸ ਵੀਡੀਓ ਵਿੱਚ ਕਹਿ ਰਹੇ ਹਨ, "ਮੇਰੇ ਪਿਆਰੇ, ਮੇਰੇ ਦੋਸਤ, ਤੁਸੀਂ ਕਿਵੇਂ ਹੋ? ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਮੇਰੇ ਜਨਮਦਿਨ 'ਤੇ ਤੁਸੀ ਜੋ ਪਿਆਰ, ਆਸ਼ੀਰਵਾਦ ਭੇਜਿਆ ਹੈ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਧੰਨਵਾਦ ਕਰਦਾ ਹਾਂ"

ਬਾਲੀਵੁੱਡ ਅਭਿਨੇਤਾ ਧਰਮਿੰਦਰ ਨੇ 8 ਦਸੰਬਰ ਨੂੰ ਆਪਣਾ 84ਵਾਂ ਜਨਮਦਿਨ ਮਨਾਇਆ ਸੀ। ਇਸ ਦੌਰਾਨ ਹਜ਼ਾਰਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, "ਦੁਆ ਕਰਦਾ ਹਾਂ ਮੇਰੇ ਦੇਸ਼ ਦੀ ਅਮਨ ਸ਼ਾਤੀ, ਖੁਸ਼ੀਆਂ ਹਮੇਸ਼ਾ ਅਜਿਹੀਆਂ ਹੀ ਬਣਿਆ ਰਹਿਣ.... ਜ਼ਰੂਰ ਬਣੀ ਰਹਿਣ ਗਿਆਂ। ਤੁਹਾਨੂੰ ਸਾਰਿਆਂ ਨੂੰ ਪਿਆਰ।" ਧਰਮਿੰਦਰ ਦੀ ਇਸ ਵੀਡੀਓ 'ਤੇ ਲੋਕ ਕਾਫ਼ੀ ਟਿੱਪਣੀਆਂ ਕਰ ਰਹੇ ਹਨ ਅਤੇ ਆਪਣੀ ਫੀਡਬੈਕ ਦੇ ਰਹੇ ਹਨ।"

ਧਰਮਿੰਦਰ ਦਾ ਅਸਲ ਨਾਂਅ ਧਰਮ ਸਿੰਘ ਦਿਓਲ ਹੈ। ਧਰਮਿੰਦਰ ਦਾ ਬਚਪਨ ਸਾਹਨੇਵਾਲ ਵਿੱਚ ਬਤੀਤ ਹੋਇਆ ਸੀ। ਧਰਮਿੰਦਰ ਦੇ ਪਿਤਾ ਸਕੂਲ ਦੇ ਮੁੱਖ ਅਧਿਆਪਕ ਸਨ। ਧਰਮਿੰਦਰ ਨੂੰ 1970 ਦੇ ਦਹਾਕੇ ਦੇ ਮੱਧ ਵਿੱਚ ਦੁਨੀਆ ਦੇ ਸਭ ਤੋਂ ਖੂਬਸੂਰਤ ਆਦਮੀਆਂ ਵਜੋਂ ਸਥਾਨ ਹਾਸਲ ਕੀਤਾ ਸੀ। ਧਰਮਿੰਦਰ ਨੂੰ ਵਰਲਡ ਆਇਰਨ ਮੈਨ ਅਵਾਰਡ ਵੀ ਦਿੱਤਾ ਜਾ ਚੁੱਕਾ ਹੈ।

ABOUT THE AUTHOR

...view details