ਪੰਜਾਬ

punjab

ETV Bharat / sitara

ਪੁਲਿਸ ਦਾ ਕਿਰਦਾਰ ਨਿਭਾਉਣਗੇ ਆਯੂਸ਼ਮਾਨ ਖੁਰਾਨਾ - new movie

ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਹੁਣ ਤੱਕ ਵੱਖ-ਵੱਖ ਕਿਰਦਾਰ ਨਿਭਾ ਚੁੱਕੇ ਹਨ ,ਪਰ ਪਹਿਲੀ ਵਾਰੀ ਉਹ ਇਕ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਾਂ ਅੱਜੇ ਤੈਅ ਨਹੀਂ ਕੀਤਾ ਗਿਆ ਹੈ।

By

Published : Mar 2, 2019, 4:28 PM IST

ਹੈਦਰਾਬਾਦ : ਬੀਤੇ ਸਾਲ ਆਯੂਸ਼ਮਾਨ ਖੁਰਾਨਾ ਦੀ ਬਾਲੀਵੁੱਡ 'ਚ ਇਕ ਵੱਖਰੀ ਪਹਿਚਾਣ ਬਣੀ। ਉਨ੍ਹਾਂ ਦੀ ਫ਼ਿਲਮ 'ਬਦਾਈ ਹੋ' ਅਤੇ ਅੰਧਾਧੁਨ ਨੇ ਬਹੁਤ ਚੰਗਾ ਕਾਰੋਬਾਰ ਵੀ ਕੀਤਾ ਅਤੇ ਆਯੂਸ਼ਮਾਨ ਦੇ ਟੈਲੇਂਟ ਦੀ ਹਰ ਇੱਕ ਨੇ ਤਾਰੀਫ਼ ਕੀਤੀ।
ਇਸ ਸਾਲ ਅਦਾਕਾਰ ਆਯੂਸ਼ਮਾਨ ਆਪਣੀਆਂ ਫ਼ਿਲਮਾਂ ਦੇ ਨਾਲ ਤਿਆਰ ਹਨ। ਦੱਸ ਦਈਏ ਕਿ ਇਸ ਸਾਲ ਆਯੂਸ਼ਮਾਨ ਫ਼ਿਲਮ 'ਡ੍ਰੀਮ ਗਰਲ' ਅਤੇ 'ਬਾਲਾ' ਤੋਂ ਇਲਾਵਾ ਇਕ ਹੋਰ ਫ਼ਿਲਮ ਕਰਨ ਜਾ ਰਹੇ ਹਨ ਜਿਸ ਵਿੱਚ ਉਹ ਇਕ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਉਣ ਦੇ ਨਜ਼ਰ ਆਉਣਗੇ।
ਦੱਸ ਦਈਏ ਕਿ ਇਸ ਫ਼ਿਲਮ ਨੂੰ 'ਮੁਲਕ' ਦੇ ਡਾਇਰੈਕਟਰ ਅਨੁਭਵ ਸਿਨ੍ਹਹਾ ਡਾਇਰੈਕਟ ਕਰਨਗੇ। ਖ਼ਬਰਾਂ ਮੁਤਾਬਿਕ ਅਜੇ ਇਸ ਫ਼ਿਲਮ ਦਾ ਨਾਂ ਤੈਅ ਨਹੀਂ ਕੀਤਾ ਗਿਆ ਹੈ। ਅਦਾਕਾਰ ਆਯੂਸ਼ਮਾਨ ਖੁਰਾਨਾ ਇਸ ਫ਼ਿਲਮ ਦੀ ਸ਼ੂਟਿੰਗ ਲਈ ਲਖਨਊ ਪਹੁੰਚ ਚੁੱਕੇ ਹਨ 'ਤੇ ਉਨ੍ਹਾਂ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਆਯੂਸ਼ਮਾਨ ਖੁਰਾਨਾ ਬਹੁਤ ਸਾਰੇ ਵੱਖ-ਵੱਖ ਕਿਰਦਾਰ ਹੁਣ ਤੱਕ ਨਿਭਾ ਚੁੱਕੇ ਹਨ ਪਰ ਇਹ ਪਹਿਲੀ ਵਾਰੀ ਹੈ ਕਿ ਉਹ ਇਕ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ABOUT THE AUTHOR

...view details