ਮੁੰਬਈ: ਕੋਰੋਨਾ ਵਾਇਰਸ ਮਹਾਮਾਰੀ ਦੇ ਖ਼ਿਲਾਫ਼ ਜੰਗ ਜਾਰੀ ਹੈ, ਜਿਸ ਵਿੱਚ ਪੂਰਾ ਦੇਸ਼ ਇੱਕ-ਜੁੱਟ ਹੋਇਆ ਨਜ਼ਰ ਆ ਰਿਹਾ ਹੈ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ ਸਾਰੇ ਸਰਕਾਰ ਦਾ ਪੂਰਾ ਸਾਥ ਦੇ ਰਹੇ ਹਨ।
ਇਸ ਲੜਾਈ ਵਿੱਚ ਬਾਲੀਵੁੱਡ ਸਿਤਾਰਿਆਂ ਨੇ ਦਿਲ ਖੋਲ੍ਹ ਕੇ ਦਾਨ ਕੀਤਾ ਹੈ। ਇਸ ਲਿਸਟ ਵਿੱਚ ਹੁਣ ਅਰਜੁਨ ਕਪੂਰ ਦਾ ਨਾਂਅ ਵੀ ਸ਼ਾਮਲ ਹੋ ਗਿਆ ਹੈ। ਅਰਜੁਨ ਕਪੂਰ ਨੇ ਪੀਐਮ ਕੇਅਰਜ਼ ਫੰਡ ਤੇ ਸੀਐਮ ਰਿਲੀਫ ਫੰਡ ਸਮੇਤ ਪੰਜ ਥਾਵਾਂ ਉੱਤੇ ਦਾਨ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਦਿੱਤੀ ਹੈ।
ਅਰਜੁਨ ਕਪੂਰ ਨੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ,"ਭਾਰਤ ਇਸ ਸਮੇਂ ਮੁਸ਼ਕਿਲ ਵਿੱਚ ਫੱਸਿਆ ਹੋਇਆ ਹੈ ਤੇ ਦੇਸ਼ ਦੇ ਇੱਕ ਜ਼ਿੰਮੇਦਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੇ ਭਾਰਤੀ ਭੈਣ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਹੈ। ਮੈਂ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਕਿ ਕੁਝ ਜਗ੍ਹਾ ਯੋਗਦਾਨ ਕਰਕੇ ਲੋਕਾਂ ਦੀ ਮਦਦ ਕਰ ਸਕਾ। ਇਸ ਲਈ ਮੈਂ ਪੀਐਮ ਕੇਅਰਜ਼ ਫੰਡ, ਮਹਾਰਾਸ਼ਟਰ ਮੁੱਖਮੰਤਰੀ ਰਾਹਤ ਫੰਡ, ਗਿਵ ਇੰਡੀਆ, ਦ ਵਿਸ਼ਿੰਗ ਫੈਕਟਰੀ, ਫੈਡਰੇਸ਼ਨ ਆਫ਼ ਵੇਸਟਰਨ ਇੰਡੀਆ ਵਿੱਚ ਦਾਨ ਕਰ ਰਿਹਾ ਹਾਂ। ਅਸੀਂ ਕੋਵਿਡ-19 ਨਾਲ ਤਦ ਹੀ ਲੜ ਸਕਦੇ ਹਾਂ ਜਦ ਅਸੀਂ ਇੱਕਠੇ ਖੜੇ ਹੋਈਏ। ਇਸ ਲਈ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਅੱਗੇ ਆਓ ਕੇ ਆਪਣੇ ਹਿਸਾਬ ਨਾਲ ਲੋਕਾਂ ਦੀ ਮਦਦ ਕਰੋ।"
ਦੱਸ ਦੇਈਏ ਕਿ ਅਰਜੁਨ ਆਪਣੀ ਪੋਸਟ ਵਿੱਚ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਕਿਨ੍ਹੇਂ ਰੁਪਏ ਦਾਨ ਕੀਤੇ ਹਨ।