ਮੁੰਬਈ: ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਹੈ। ਕੋਰੋਨਾ ਵਾਇਰਸ ਚੀਨ ਸਮੇਤ ਕਈ ਹੋਰ ਦੇਸ਼ਾਂ ਵਿੱਚ ਫੈਲ ਗਿਆ ਹੈ। ਇਸ ਵਾਇਰਸ ਨਾਲ ਹੁਣ ਤੱਕ ਕਈ ਮੌਤਾਂ ਵੀ ਹੋ ਗਈਆਂ ਹਨ। ਦੱਸਣਯੋਗ ਹੈ ਕਿ ਹੁਣ ਭਾਰਤ 'ਚ ਵੀ ਕੋਰੋਨਾ ਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਸ ਦੇ ਨਾਲ ਹੀ ਦੱਖਣ ਭਾਰਤ ਦੀ ਮਸ਼ਹੂਰ ਅਦਾਕਾਰਾ-ਨਿਰਮਾਤਾ ਚਾਰਮੀ ਕੌਰ ਨੇ ਇੱਕ ਟਿਕ-ਟਾਕ ਵੀਡੀਓ ਸਾਂਝਾ ਕੀਤਾ, ਜਿਸ 'ਚ ਉਹ ਕੋਰੋਨਾ ਵਾਇਰਸ ਦੇ ਭਾਰਤ 'ਚ ਆਉਣ ਖੁਸ਼ੀ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਭਾਰਤ 'ਚ ਇਸ ਵਾਇਰਸ ਦੇ ਆਉਣ ਉੱਤੇ ਲੋਕਾਂ ਨੂੰ ਮੁਬਾਰਕਬਾਦ ਦੇ ਰਹੀ ਹੈ।
ਚਾਰਮੀ ਨੇ ਇਸ ਵੀਡੀਓ ਵਿੱਚ ਕਿਹਾ, "ਕੋਰੋਨਾ ਵਾਇਰਸ ਦਿੱਲੀ ਅਤੇ ਤੇਲੰਗਾਨਾ ਵਿੱਚ ਆ ਚੁੱਕਾ ਹੈ। ਮੈਂ ਇਹ ਸੁਣਿਆ ਹੈ ਅਤੇ ਇਹੀ ਨਿਊਜ਼ 'ਚ ਵੀ ਹੈ।" ਇਸ ਤੋਂ ਬਾਅਦ ਖੁਸ਼ ਹੁੰਦੇ ਹੋਏ ਚਾਰਮੀ ਕਹਿੰਦੀ ਹੈ, "ਮੁਬਾਰਕਾਂ, ਕੋਰੋਨਾ ਵਾਇਰਸ ਆ ਗਿਆ ਹੈ।"
ਹਾਲਾਂਕਿ ਬਾਅਦ ਵਿੱਤ ਉਸ ਨੇ ਮਾਫੀ ਵੀ ਮੰਗੀ। ਉਸ ਨੇ ਟਵੀਟ ਕੀਤਾ ਅਤੇ ਕਿਹਾ, "ਮੈਂ ਤੁਹਾਡੀਆਂ ਸਾਰੀਆਂ ਟਿੱਪਣੀਆਂ ਨੂੰ ਪੜ੍ਹਿਆ ਅਤੇ ਮੈਂ ਇਸ ਵੀਡੀਓ ਲਈ ਮਾਫ਼ੀ ਮੰਗਦੀ ਹਾਂ। ਇਹ ਬਹੁਤ ਹੀ ਸੰਵੇਦਨਸ਼ੀਲ ਵਿਸ਼ੇ 'ਤੇ ਇੱਕ ਬਚਕਾਨਾ ਹਰਕਤ ਸੀ ਅਤੇ ਮੈਂ ਹੁਣ ਤੋਂ ਆਪਣੇ ਪ੍ਰਤੀਕ੍ਰਮਾਂ 'ਤੇ ਚੌਕਸ ਰਹਾਂਗੀ, ਕਿਉਂਕਿ ਮੈਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ।"