ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਫ਼ੋਟੋਗ੍ਰਾਫਰ ਡੱਬੂ ਰਤਨਾਨੀ ਨੇ ਹਾਲ ਹੀ 'ਚ 2020 ਲਈ ਆਪਣਾ ਕੈਲੰਡਰ ਜਾਰੀ ਕੀਤਾ ਹੈ। ਇਸ ਵਿੱਚ ਡੱਬੂ ਰਤਨਾਨੀ ਅਦਾਕਾਰਾ ਕਿਆਰਾ ਅਡਵਾਨੀ ਦੀ ਫ਼ੋਟੋ ਨੂੰ ਲੈ ਕੇ ਸਵਾਲਾਂ ਨਾਲ ਘਿਰ ਗਏ ਸੀ।
ਡੱਬੂ ਰਤਾਨੀ 'ਤੇ ਇੰਟਰਨੈਸ਼ਨਲ ਫ਼ੋਟੋਗ੍ਰਾਫਰ ਮੈਰੀ ਬੁਰਸ਼ ਦੀ ਫ਼ੋਟੋ ਤੋਂ ਇਹ ਆਈਡੀਆ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਡੱਬੂ ਰਤਨਾਨੀ ਨੇ ਇਸ 'ਤੇ ਆਪਣੀ ਚੁੱਪੀ ਤੋੜਦਿਆਂ ਟਰੋਲਰਸ ਨੂੰ ਜਵਾਬ ਦਿੱਤਾ।
ਹੋਰ ਪੜ੍ਹੋ: ਫ਼ਿਲਮ 'ਸ਼ੂਟਰ' ਦੇ ਮੁੱਦੇ 'ਤੇ ਹੋਈ ਸੁਣਵਾਈ, ਮੁੜ ਤੋਂ ਫ਼ਾਇਲ ਕਰਨੀ ਪਵੇਗੀ ਪਟੀਸ਼ਨ
ਡੱਬੂ ਨੇ ਕਿਹਾ ਕਿ ਸਾਲ 2002 ਵਿੱਚ ਆਏ ਆਪਣੇ ਕੈਲੰਡਰ 'ਚ ਉਨ੍ਹਾਂ ਨੇ ਪਹਿਲਾਂ ਹੀ ਅਦਾਕਾਰਾ ਤੱਬੂ ਨਾਲ ਇੱਕ ਫ਼ੋਟੋਸ਼ੂਟ ਕਰਵਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਫ਼ੋਟੋ 2001 ਵਿੱਚ ਲਈ ਗਈ ਸੀ। ਜੋ ਕਿ 2002 ਦੇ ਕੈਲੰਡਰ ਵਿੱਚ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਡੱਬੂ ਦਾ ਕਹਿਣਾ ਹੈ ਕਿ ਜੇ ਉਹ ਫਿਰ ਆਪਣੇ ਕੈਮਰੇ ਦੀ ਵਰਤੋਂ ਕਰ ਸਕਦੇ ਹਨ ਤਾਂ ਫ਼ੋਟੋ ਦਾ ਆਈਡੀਆ ਵੀ ਦੁਬਾਰਾ ਇਸਤੇਮਾਲ ਕੀਤਾ ਜਾ ਸਕਦਾ ਹੈ।