ਮੁੰਬਈ: ਅਦਾਕਾਰ ਅਭਿਸ਼ੇਕ ਬੱਚਨ ਦੀ ਨਵੀਂ ਫ਼ਿਲਮ ਦਾ ਐਲਾਨ ਹੋਇਆ ਹੈ। ਉਹ 2012 ਵਿੱਚ ਆਈ ਥ੍ਰਿਲਰ ਫ਼ਿਲਮ 'ਕਹਾਣੀ' ਦੇ ਪ੍ਰਸਿੱਧ ਕਾਲਪਨਿਕ ਪਾਤਰ ਬੌਬ ਬਿਸਵਾਸ ਦੇ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਹ ਫ਼ਿਲਮ ਸ਼ਾਹਰੁਖ ਖ਼ਾਨ ਵੱਲੋਂ ਪ੍ਰੋਡਕਸ਼ਨ ਹੇਠਾਂ ਬਣੇਗੀ। ਇਸ ਫ਼ਿਲਮ ਬੌਬ ਬਿਸਵਾਸ ਦਾ ਮੁੱਖ ਕਿਰਦਾਰ ਹੋਵੇਗਾ।
ਬੌਬ ਬਿਸਵਾਸ ਦੇ ਕਿਰਦਾਰ 'ਚ ਨਜ਼ਰ ਆਉਣਗੇ ਅਭਿਸ਼ੇਕ ਬੱਚਨ - Bob Biswas film
ਅਭਿਸ਼ੇਕ ਬੱਚਨ ਦੀ ਨਵੀਂ ਫ਼ਿਲਮ ਬੌਬ ਬਿਸਵਾਸ ਆ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਅਭਿਸ਼ੇਕ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਆਪਣੇ ਟਵਿੱਟਰ ਅਕਾਊਂਟ 'ਤੇ ਕੀਤਾ ਹੈ।
ਅਭਿਸ਼ੇਕ ਬੱਚਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਫ਼ਿਲਮ ਦਾ ਐਲਾਨ ਕਰਦਿਆਂ ਲਿਖਿਆ, 'ਮੈਂ ਆਪਣੀ ਅਗਲੀ ਫ਼ਿਲਮ 'ਬੌਬ ਬਿਸਵਾਸ' ਲਈ ਉਤਸ਼ਾਹਿਤ ਹਾਂ !! ਇਸ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੇ। ਇਸ ਪ੍ਰੋਜੈਕਟ ਵਿੱਚ ਮੈਂ ਆਪਣੇ ਮਨਪਸੰਦ ਕਲਾਕਾਰਾਂ ਨਾਲ ਕੰਮ ਕਰ ਰਿਹਾ ਹਾਂ।
ਹੋਰ ਪੜ੍ਹੋ: ਤਾਪਸੀ ਪੰਨੂ ਦੇ ਅੰਗ੍ਰੇਜ਼ੀ ਭਾਸ਼ਾ 'ਚ ਬੋਲਣ 'ਤੇ ਜਤਾਇਆ ਇਤਰਾਜ਼, ਮਿਲਿਆ ਕਰਾਰਾ ਜਵਾਬ
ਇਸ ਫ਼ਿਲਮ ਦੀ ਜਾਣਕਾਰੀ ਫ਼ਿਲਮ ਆਲੋਚਕ ਤਰਨ ਅਦਰਸ਼ ਨੇ ਆਪਣੇ ਟਵਿੱਟਰ ਹੈਂਡਲ ਅਕਾਊਂਟ ਉੱਤੇ ਦਿੱਤੀ ਹੈ। ਇਸ ਫ਼ਿਲਮ ਨੂੰ ਦੀਆ ਅੱਨਾਪੂਰਣਾ ਘੋਸ਼ ਵੱਲੋਂ ਡਾਇਰੈਕਟ ਕੀਤਾ ਜਾਵੇਗਾ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ 2020 ਵਿੱਚ ਹੋਣ ਦੀ ਉਮੀਦ ਹੈ।