ਮੁੰਬਈ: ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੂੰ ਐਤਵਾਰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ। ਇਸ ਖ਼ਾਸ ਮੌਕੇ 'ਤੇ ਉਨ੍ਹਾਂ ਨਾਲ ਪਤਨੀ ਜੈਆ ਬੱਚਨ ਅਤੇ ਬੇਟੇ ਅਭਿਸ਼ੇਕ ਬੱਚਨ ਵੀ ਨਜ਼ਰ ਆਏ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਅਦਾਕਾਰ ਨੂੰ ਮੁਬਾਰਕਾਂ ਦਿੱਤੀਆਂ।ਅਦਾਕਾਰ ਅਭਿਸ਼ੇਕ ਬੱਚਨ ਨੇ ਆਪਣੇ ਪਿਤਾ ਨੂੰ ਮੁਬਾਰਕਾਂ ਦਿੰਦੇ ਹੋਏ ਲਿਖਿਆ,"ਮੇਰੇ ਹੀਰੋ, ਦਾਦਾ ਸਾਹਿਬ ਫ਼ਾਲਕੇ ਪੁਰਸਕਾਰ ਮਿਲਣ 'ਤੇ ਤੁਹਾਨੂੰ ਵਧਾਈ। ਸਾਨੂੰ ਸਾਰਿਆਂ ਨੂੰ ਤੁਹਾਡੇ 'ਤੇ ਮਾਨ ਹੈ, ਲਵ ਯੂ।"
ਅਭਿਸ਼ੇਕ ਨੇ ਦਿੱਤੀ ਕੁਝ ਇਸ ਅੰਦਾਜ਼ 'ਚ ਦਿੱਤੀ ਬਿੱਗ ਬੀ ਨੂੰ ਵਧਾਈ - ਸੁਪਰਸਟਾਰ ਅਮਿਤਾਭ ਬੱਚਨ
ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨੂੰ 29 ਦਸੰਬਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਬੇਟੇ ਅਭਿਸ਼ੇਕ ਬੱਚਨ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਦੀ ਫ਼ੋਟੋ ਸ਼ੇਅਰ ਕੀਤੀ ਅਤੇ ਵਧਾਈ ਦਿੱਤੀ।
ਫ਼ੋਟੋ
ਦੱਸ ਦਈਏ ਕਿ ਬਿਮਾਰ ਹੋਣ ਕਾਰਨ ਬਿੱਗ ਬੀ ਸੋਮਵਾਰ ਨੂੰ ਰਾਸ਼ਟਰੀ ਫ਼ਿਲਮ ਪੁਰਸਕਾਰ 'ਚ ਸ਼ਾਮਿਲ ਨਹੀਂ ਹੋ ਪਾਏ ਸੀ। ਆਪਣੇ ਬਿਮਾਰ ਹੋਣ ਦੀ ਗੱਲ ਬਿੱਗ ਬੀ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਇਸ ਤੋਂ ਬਾਅਦ ਸੂਚਨਾ ਪ੍ਰਸਾਰਣ ਮੰਤਰੀ ਨੇ ਦੱਸਿਆ ਸੀ ਕਿ ਦਾਦਾ ਸਾਹਿਬ ਫ਼ਾਲਕੇ ਪੁਰਸਕਾਰ ਬਿਗ ਬੀ ਨੂੰ 29 ਦਸੰਬਰ ਨੂੰ ਮਿਲੇਗਾ। 1969 ਵਿੱਚ 'ਸੱਤ ਹਿੰਦੁਸਤਾਨੀ' ਤੋਂ ਬਿੱਗ ਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਮਿਤਾਭ ਬੱਚਨ ਦੀ ਆਉਣ ਵਾਲੀਆਂ ਫਿਲਮਾਂ ਵਿੱਚ 'ਗੁਲਾਬੋ ਸਿਤਾਬੋ' 'ਚੇਹਰੇ', 'ਝੁੰਡ' ਅਤੇ 'ਬ੍ਰਹਮਾਸਤਰ' ਸ਼ਾਮਿਲ ਹਨ।