ਮੁੰਬਈ: ਅਭਿਸ਼ੇਕ ਬੱਚਨ 5 ਫਰਵਰੀ ਨੂੰ 44 ਸਾਲ ਦੇ ਹੋ ਜਾਣਗੇ। ਅਦਾਕਾਰ, ਛੇਤੀ ਹੀ ਆਪਣਾ 44ਵਾਂ ਜਨਮਦਿਨ ਮਨਾਉਣ ਜਾ ਰਹੇ ਹਨ ਪਰ ਉਹ ਹੈਰਾਨ ਇਸ ਕਾਰਨ ਹੋ ਗਏ ਜਦੋਂ ਫ਼ੈਨਜ਼ ਨੇ ਉਨ੍ਹਾਂ ਨੂੰ ਗਲ਼ਤ ਤਰੀਕ 'ਤੇ ਜਨਮ ਦਿਨ ਦੀਆਂ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਦਰਅਸਲ ਅਭਿਸ਼ੇਕ ਬੱਚਨ ਨੂੰ ਕਈ ਇੰਟਰਨੈਟ ਯੂਜ਼ਰਸ ਨੇ 29 ਜਨਵਰੀ ਨੂੰ ਹੀ ਬਰਥਡੇਅ ਵਿਸ਼ ਕਰ ਦਿੱਤਾ।
ਅਭਿਸ਼ੇਕ ਬੱਚਨ ਨੂੰ ਫ਼ੈਨਜ਼ ਨੇ ਦਿੱਤੀ ਗਲਤ ਤਰੀਕ 'ਤੇ ਜਨਮਦਿਨ ਦੀ ਵਧਾਈ - latest bollywood news
ਅਭਿਸ਼ੇਕ ਬੱਚਨ ਦੇ ਬਹੁਤ ਸਾਰੇ ਫ਼ੈਨਜ਼ ਨੇ ਉਨ੍ਹਾਂ ਨੂੰ ਗਲਤ ਤਰੀਕ 'ਤੇ ਜਨਮਦਿਨ ਦੀ ਵਧਾਈ ਦੇ ਦਿੱਤੀ, ਅਭਿਨੇਤਾ ਹੈਰਾਨ ਸਨ ਕਿ ਇੰਟਰਨੈਟ ਯੂਜ਼ਰਸ ਨੇ 5 ਫਰਵਰੀ ਦੀ ਬਜਾਏ ਉਨ੍ਹਾਂ ਨੂੰ 29 ਜਨਵਰੀ ਨੂੰ ਜਨਮਦਿਨ ਦੀਆਂ ਮੁਬਾਰਕਾਂ ਕਿਉਂ ਦਿੱਤੀਆਂ ਹਨ, ਕੀ ਸੀ ਇਸ ਦਾ ਕਾਰਨ ਜਾਣਨ ਲਈ ਪੜ੍ਹੋ ਪੂਰੀ ਖ਼ਬਰ...
ਪਹਿਲਾਂ ਤਾਂ ਅਭਿਸ਼ੇਕ ਹੈਰਾਨ ਹੋਏ ਕਿ ਉਨ੍ਹਾਂ ਨੂੰ ਗਲ਼ਤ ਤਰੀਕ ਪਤਾ ਕਿਵੇਂ ਲਗੀ ਪਰ ਉਨ੍ਹਾਂ ਨੂੰ ਇਹ ਮਾਜਰਾ ਸਮਝਣ 'ਚ ਬਿਲਕੁਲ ਵੀ ਸਮਾਂ ਨਹੀਂ ਲੱਗਿਆ। ਗੱਲ ਦਰਅਸਲ ਇਹ ਸੀ ਕਿ ਕੁਝ ਦਿਨ ਪਹਿਲਾਂ ਅਮਿਤਾਭ ਬੱਚਨ ਨੇ ਇਹ ਕਿਹਾ ਸੀ ਕਿ ਅਭਿਸ਼ੇਕ ਬਸੰਤ ਪੰਚਮੀ ਦੇ ਦਿਨ ਪੈਦਾ ਹੋਏ ਸੀ। ਇਸ ਵਾਰ ਬਸੰਤ ਪੰਚਮੀ 29 ਜਨਵਰੀ ਨੂੰ ਮਨਾਈ ਗਈ। ਇਸ ਕਾਰਨ ਫ਼ੈਨਜ਼ ਨੇ ਉਨ੍ਹਾਂ ਨੂੰ 5 ਫ਼ਰਵਰੀ ਦੀ ਬਜਾਏ 29 ਜਨਵਰੀ ਨੂੰ ਮੁਬਾਰਕਾਂ ਦੇ ਦਿੱਤੀਆਂ।
ਅਭਿਸ਼ੇਕ ਬੱਚਨ ਦੇ ਬਾਲੀਵੁੱਡ ਕਰੀਅਰ ਦਾ ਇਹ 20ਵਾਂ ਸਾਲ ਹੈ। ਅਦਾਕਾਰ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਸਾਲ 2000 'ਚ ਆਈ ਫ਼ਿਲਮ 'ਰਫਿਊਜੀ' ਤੋਂ ਕੀਤੀ ਸੀ। ਇਸ ਸਾਲ ਅਭਿਸ਼ੇਕ ਦੇ ਨਾਮ ਬਹੁਤ ਸਾਰੀਆਂ ਫ਼ਿਲਮਾਂ ਹਨ। ਪਹਿਲੇ ਨਿਰਮਾਤਾ-ਨਿਰਦੇਸ਼ਕ ਅਨੁਰਾਗ ਬਾਸੂ ਦੀ ਫ਼ਿਲਮ 'ਲੂਡੋ', ਜੋ 24 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਅਭਿਨੇਤਾ ਅਮੇਜ਼ਨ ਦੀ ਵੈੱਬ ਸੀਰੀਜ਼ 'ਬਰੀਥ 2' 'ਚ ਵੀ ਅਹਿਮ ਭੂਮਿਕਾ' ਚ ਨਜ਼ਰ ਆਉਣਗੇ, ਰੈਡ ਚਿਲੀਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਫ਼ਿਲਮ 'ਬੌਬ ਬਿਸਵਾਸ' 'ਚ ਵੀ ਉਹ ਮੁੱਖ ਭੂਮਿਕਾ ਨਿਭਾਉਣਗੇ।