ਨਵੀਂ ਦਿੱਲੀ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਖੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਬਾਲੀਵੁੱਡ ਵਿੱਚ ਨੈਪੋਟਿਜ਼ਮ ਨੂੰ ਲੈ ਕੇ ਬਹਿਸ ਚੱਲ ਪਈ ਹੈ। ਇਸ ਦੌਰਾਨ ਅਦਾਕਾਰ ਅਭਿਸ਼ੇਕ ਬੱਚਨ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਸਟਰੱਗਲ ਦੇ ਦਿਨਾਂ ਬਾਰੇ ਦੱਸਿਆ ਹੈ।
ਨੈਪੋਟਿਜ਼ਮ ਨੂੰ ਲੈ ਕੇ ਬੋਲੇ ਅਭਿਸ਼ੇਕ ਬੱਚਨ - ਅਭਿਸ਼ੇਕ ਬੱਚਨ
ਬਾਲੀਵੁੱਡ ਵਿੱਚ ਨੈਪੋਟਿਜ਼ਮ ਨੂੰ ਲੈ ਕੇ ਚੱਲ ਰਹੀ ਬਹਿਸ ਦੌਰਾਨ ਅਦਾਕਾਰ ਅਭਿਸ਼ੇਕ ਬੱਚਨ ਨੇ ਵੀ ਅਪਣਾ ਦਰਦ ਬਿਆਨ ਕੀਤਾ ਹੈ।

ਨੈਪੋਟਿਜ਼ਮ ਨੂੰ ਲੈ ਕੇ ਬੋਲੇ ਅਭਿਸ਼ੇਕ ਬੱਚਨ
ਅਭਿਸ਼ੇਕ ਬੱਚਨ ਨੇ ਪੋਸਟ ਦੇ ਨਾਲ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹੋਣਗੇ ਕਿ 1998 'ਚ ਮੈਂ ਅਤੇ ਰਾਕੇਸ਼ ਓਮਪ੍ਰਕਾਸ਼ ਮਹਿਰਾ ਆਪਣੇ ਫਿਲਮੀ ਕਰੀਅਰ ਦੀ ਇਕੱਠੇ ਸ਼ੁਰੂਆਤ ਕਰਨਾ ਚਾਹੁੰਦੇ ਸੀ। 'ਹਮ ਸਮਝੌਤਾ ਐਕਸਪ੍ਰੈਸ' ਲਈ ਇਕੱਠੇ ਕੰਮ ਕਰਨਾ ਚਾਹੁੰਦੇ ਸੀ। ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਸਾਨੂੰ ਕੋਈ ਲਾਂਚ ਕਰਨ ਵਾਲਾ ਨਹੀਂ ਮਿਲਿਆ। 10 ਸਾਲ ਬਾਅਦ ਰਾਕੇਸ਼ ਅਤੇ ਮੈਂ ਆਖ਼ਰਕਾਰ ਇਕੱਠੇ ਕੰਮ ਕਰ ਪਾਏ। ਅਸੀਂ ਇਕੱਠੇ 'ਦਿੱਲੀ-6' ਬਣਾਈ। ਇਸ ਤੋਂ ਬਾਅਦ ਅਭਿਸ਼ੇਕ ਨੇ ਆਪਣੇ ਪੋਸਟ 'ਚ ਪਾਪਾ ਦੇ ਨਾਲ 'ਪਾ' ਅਤੇ ਵਿਦਿਆ ਬਾਲਨ ਦੇ ਨਾਲ ਕੰਮ ਕਰਨ ਬਾਰੇ ਵੀ ਦੱਸਿਆ।