ਪੰਜਾਬ

punjab

ETV Bharat / sitara

ਭੰਸਾਲੀ ਨੇ ਚੁੁਣੇ ਆਪਣੇ ਸਾਹਿਰ ਲੁਧਿਆਣਵੀ ਤੇ ਅੰਮ੍ਰਿਤਾ ਪ੍ਰੀਤਮ - tapsi pannu

ਸਾਹਿਰ ਲੁਧਿਆਣਵੀ ਦੀ ਬਾਇਓਪਿਕ 'ਚ ਅਭਿਸ਼ੇਕ ਤੇ ਤਾਪਸੀ ਨਜ਼ਰ ਆਉਣਗੇ। ਫ਼ਿਲਹਾਲ ਇਸ ਬਾਰੇ ਕੋਈ ਆਫ਼ੀਸ਼ਿਅਲ ਐਲਾਨ ਨਹੀਂ ਕੀਤਾ ਗਿਆ ਪਰ ਮੀਡੀਆ ਰਿਪੋਰਟਾਂ ਮੁਤਾਬਿਕ ਉਹ ਛੇਤੀ ਹੀ ਫ਼ਿਲਮ ਸਾਈਨ ਕਰ ਸਕਦੇ ਹਨ।

ਸੋਸ਼ਲ ਮੀਡੀਆ।

By

Published : Mar 27, 2019, 5:49 PM IST

ਮੁੰਬਈ: ਅਭਿਸ਼ੇਕ ਬੱਚਨ ਅਤੇ ਤਾਪਸੀ ਪੰਨੂ ਦੀ ਜੋੜੀਬੀਤੇ ਸਾਲ ਆਈ ਫ਼ਿਲਮ 'ਮਨਮਰਜ਼ੀਆਂ' 'ਚ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤੀ ਗਈ ਸੀ। ਇਕ ਵਾਰ ਫ਼ਿਰ ਇੰਨ੍ਹਾਂ ਦੀ ਜੋੜੀ ਇੱਕਠੇ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਦਰਅਸਲ, ਸੰਜੇ ਲੀਲਾ ਭੰਸਾਲੀ ਮਸ਼ਹੂਰ ਕਵੀ ਸਾਹਿਰ ਲੁਧਿਆਣਵੀ ਅਤੇ ਅੰਮ੍ਰਿਤਾ ਪ੍ਰੀਤਮ ਦੀ ਲਵ ਸਟੋਰੀ 'ਤੇ ਫ਼ਿਲਮ ਬਣਾਉਣ ਵਾਲੇ ਹਨ। ਇਸ ਫ਼ਿਲਮ ਦੇ ਲੀਡ ਕਿਰਦਾਰਾਂ 'ਚ ਉਨ੍ਹਾਂ ਨੇ ਅਭਿਸ਼ੇਕ ਬੱਚਨ ਅਤੇ ਤਾਪਸੀ ਪੰਨੂ ਨੂੰ ਚੁਣ ਲਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਹਾਲ ਹੀ ਦੇ ਵਿੱਚ ਇੱਕ ਇੰਟਰਵਿਊਂ 'ਚ ਸੰਜੇ ਲੀਲਾ ਭੰਸਾਲੀ ਨੇ ਕਿਹਾ ਸੀ ਕਿ ਸਾਹਿਰ ਲੁਧਿਆਣਵੀ ਸਭ ਤੋਂ ਟੈਲੇਂਟਿਡ ਕਵੀ ਅਤੇ ਗੀਤਕਾਰਾਂ ਵਿੱਚੋਂ ਇੱਕ ਸਨ, ਉਨ੍ਹਾਂ ਦੇ ਗੀਤ ਅੱਜ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੀ ਲਵ ਸਟੋਰੀ ਨੂੰ ਪਰਦੇ 'ਤੇ ਉਤਾਰਨਾ ਬਹੁਤ ਖ਼ੂਬਸੂਰਤ ਹੋਵੇਗਾ ਪਰ ਇਹ ਇੱਕ ਜ਼ਿੰਮੇਵਾਰੀ ਵੀ ਹੋਵੇਗੀ।
ਉਨ੍ਹਾਂਕਿਹਾ ਕਿ ਇਹ ਰਾਇਟਰ ਅਤੇ ਡਾਇਰੈਕਟਰ ਜਸਮੀਤ ਰੀਣ ਦੇ ਲਈ ਵੀ ਇੱਕ ਮੁਸ਼ਕਿਲ ਫ਼ਿਲਮ ਹੋਵੇਗੀ, ਇਸ ਲਈ ਉਹਇਸ ਕੰਮ 'ਚ ਕੋਈ ਵੀ ਜਲਦਬਾਜ਼ੀ ਨਹੀਂ ਚਾਹੁੰਦੇਸਗੋਂ ਉਹਇਸ ਫ਼ਿਲਮ ਨੂੰ ਉਹ ਰੁਤਬਾ ਦੇਣਾ ਚਾਹੁੰਦੇ ਹਨਜੋ ਇਹ ਡਿਜ਼ਰਵ ਕਰਦੀ ਹੈ।
ਸੂਤਰਾਂ ਮੁਤਾਬਿਕ ਸਾਹਿਰ ਲੁਧਿਆਣਵੀ ਦੀ ਇਸ ਬਾਇਓਪਿਕ 'ਤੇ ਕੰਮ ਇਸ ਸਾਲ ਅਕਤੂਬਰ-ਦਸੰਬਰ ਦੇ ਵਿੱਚ ਸ਼ੁਰੂ ਹੋ ਜਾਵੇਗਾ। ਅਭਿਸ਼ੇਕ ਤੇ ਤਾਪਸੀ ਨੇ ਇਸ ਫ਼ਿਲਮ ਲਈ ਮਨਜ਼ੂਰੀ ਦੇ ਦਿੱਤੀ ਹੈ। ਜਲਦ ਹੀ ਫੌਰਮੈਲੇਟਿਜ਼ ਪੂਰੀਆਂ ਹੋਣ 'ਤੇ ਉਹ ਫ਼ਿਲਮ ਸਾਇਨ ਕਰ ਦੇਣਗੇ।

ABOUT THE AUTHOR

...view details