ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਨੂੰ ਫ਼ਿਲਮ 'ਸ਼ਿਕਾਰਾ: 'ਦ ਅਨਟੋਲਡ ਸਟੋਰੀ ਆਫ਼ ਕਸ਼ਮੀਰੀ ਪੰਡਿਤ' ਦੀ ਰਿਲੀਜ਼ ਲਈ ਵਧਾਈ ਦਿੱਤੀ ਹੈ। ਆਮਿਰ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਨਿਰਦੇਸ਼ਕ ਸਮੇਤ ਪੂਰੀ ਟੀਮ ਨੂੰ ਵਧਾਈ ਦਿੰਦੇ ਹੋਏ ਲਿਖਿਆ, "ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਵਿਨੋਦ! ਸ਼ਿਕਾਰਾ ਸਾਡੇ ਹਾਲ ਹੀ ਦੇ ਇਤਿਹਾਸ ਦੀ ਸਭ ਤੋਂ ਜ਼ਿਆਦਾ ਦੁਖਦਾਈ ਘਟਨਾਵਾਂ ਵਿੱਚੋਂ ਇੱਕ ਹੈ। ਇੱਕ ਅਜਿਹੀ ਕਹਾਣੀ ਜੋ ਦੱਸੀ ਜਾਣੀ ਚਾਹੀਦੀ ਹੈ।" ਦੱਸਣਯੋਗ ਹੈ ਕਿ ਆਮਿਰ ਨੇ ਪਹਿਲਾ ਵੀ ਕਈ ਫ਼ਿਲਮਾਂ ਵਿੱਚ ਆਮਿਰ ਨਾਲ ਕੰਮ ਕੀਤਾ ਹੈ, ਜਿਨ੍ਹਾਂ ਨੇ ਬਾਕਸ ਆਫਿਸ ਉੱਤੇ ਚੰਗਾ ਕੰਮ ਕੀਤਾ ਹੈ।
ਹੋਰ ਪੜ੍ਹੋ: ਅਦਾਲਤ ਨੇ ਸਿੱਧੂ ਮੂਸੇਵਾਲਾ ਨੂੰ ਭੜਕਾਊ ਗੀਤ ਗਾਉਣ ਦੇ ਮਾਮਲੇ 'ਚ ਦਿੱਤੀ ਜ਼ਮਾਨਤ