ਪੰਜਾਬ

punjab

ETV Bharat / sitara

ਅਕਸ਼ੈ ਕੁਮਾਰ ਨੇ ਨਿਭਾਈ ਦੋਸਤੀ, ਬਦਲੀ 'ਬੱਚਨ ਪਾਂਡੇ' ਦੀ ਰਿਲੀਜ਼ ਡੇਟ - ਫ਼ਿਲਮ ਲਾਲ ਸਿੰਘ ਚੱਡਾ

ਅਕਸ਼ੈ ਕੁਮਾਰ ਸਟਾਰਰ ਫ਼ਿਲਮ 'ਬੱਚਨ ਪਾਂਡੇ' ਦਾ ਨਵਾਂ ਪੋਸਟਰ ਅਤੇ ਨਵੀਂ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਅਕਸ਼ੈ ਨੇ ਆਮਿਰ ਖ਼ਾਨ ਦੇ ਕਹਿਣ 'ਤੇ ਫ਼ਿਲਮ ਦੀ ਰਿਲੀਜ਼ ਡੇਟ 'ਚ ਬਦਲਾਅ ਕੀਤਾ ਹੈ। ਫ਼ਿਲਮ 'ਬੱਚਨ ਪਾਂਡੇ' ਅਤੇ 'ਲਾਲ ਸਿੰਘ ਚੱਡਾ' ਇੱਕੋ ਦਿਨ ਰਿਲੀਜ਼ ਹੋ ਰਹੀਆਂ ਸਨ।

Aamir Khan And Akshay Kumar
ਫ਼ੋਟੋ

By

Published : Jan 27, 2020, 5:17 PM IST

ਮੁੰਬਈ:ਆਮਿਰ ਖ਼ਾਨ ਨੇ ਅਕਸ਼ੈ ਕੁਮਾਰ ਨੂੰ ਆਪਣੀ ਫ਼ਿਲਮ 'ਬੱਚਨ ਪਾਂਡੇ' ਦੀ ਰਿਲੀਜ਼ ਡੇਟ ਬਦਲਣ ਲਈ ਧੰਨਵਾਦ ਕੀਤਾ ਹੈ। ਦਰਅਸਲ ਆਮਿਰ ਖ਼ਾਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਲਾਲ ਸਿੰਘ ਚੱਡਾ' ਅਤੇ 'ਬੱਚਨ ਪਾਂਡੇ' ਇੱਕੋਂ ਦਿਨ ਰਿਲੀਜ਼ ਹੋ ਰਹੀਆਂ ਸਨ। ਆਮਿਰ ਖ਼ਾਨ ਨੇ ਅਕਸ਼ੈ ਕੁਮਾਰ ਅਤੇ ਫ਼ਿਲਮ ਨਿਰਮਾਤਾ ਸਾਜਿਦ ਨੂੰ ਫ਼ਿਲਮ ਦੀ ਰਿਲੀਜ਼ ਡੇਟ ਬਦਲਣ ਦੀ ਗੱਲ ਆਖੀ।

ਇਸ ਤੋਂ ਬਾਅਦ ਅਕਸ਼ੈ ਨੇ ਸੋਮਵਾਰ ਨੂੰ ਫ਼ਿਲਮ ਦਾ ਨਵਾਂ ਪੋਸਟਰ ਅਤੇ ਨਵੀਂ ਰਿਲੀਜ਼ ਡੇਟ ਨੂੰ ਸਾਂਝਾ ਕੀਤਾ ਹੈ। ਇਹ ਫ਼ਿਲਮ ਹੁਣ 22 ਜਨਵਰੀ 2021 ਨੂੰ ਸਿਨੇਮਾ ਘਰਾਂ 'ਚ ਦਸਤਕ ਦੇਵੇਗੀ। ਦੱਸਦਈਏ ਕਿ ਪਹਿਲਾਂ ਇਹ ਫ਼ਿਲਮ 25 ਦਸੰਬਰ 2020 ਨੂੰ ਰਿਲੀਜ਼ ਹੋਣੀ ਸੀ।

ਆਮਿਰ ਖ਼ਾਨ ਨੇ ਅਕਸ਼ੈ ਕੁਮਾਰ ਅਤੇ ਨਿਰਮਾਤਾ ਸਾਜਿਦ ਨੂੰ ਫ਼ਿਲਮ ਦੀ ਰਿਲੀਜ਼ ਡੇਟ ਬਦਲਣ ਲਈ ਧੰਨਵਾਦ ਕੀਤਾ ਹੈ। ਫ਼ਿਲਮ ਬੱਚਨ ਪਾਂਡੇ ਦੇ ਰਿਲੀਜ਼ ਹੋਏ ਨਵੇਂ ਲੁੱਕ ਨੂੰ ਫ਼ੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਲੁੱਕ ਵਿੱਚ ਅਕਸ਼ੈ ਕੁਮਾਰ ਦੇ ਐਕਸਪ੍ਰੇਸ਼ਨਸ ਕਾਫ਼ੀ ਦਮਦਾਰ ਹਨ।

ਜ਼ਿਕਰਯੋਗ ਹੈ ਕਿ ਸੁਪਰਸਟਾਰ ਅਕਸ਼ੈ ਕੁਮਾਰ ਅੱਜ-ਕੱਲ੍ਹ ਸ਼ਾਨਦਾਰ ਫ਼ਿਲਮਾਂ 'ਚ ਕੰਮ ਕਰ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਗੁੱਡ ਨਿਊਜ਼ 200 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ। ਛੇਤੀ ਹੀ ਉਹ ਫ਼ਿਲਮ 'ਸੂਰਿਆਵੰਸ਼ੀ' ਅਤੇ 'ਲਕਸ਼ਮੀ ਬੌਂਬ' ਵਿੱਚ ਨਜ਼ਰ ਆਉਣਗੇ।

ABOUT THE AUTHOR

...view details