ਪੰਜਾਬ

punjab

ETV Bharat / sitara

ਫ਼ਿਲਮ ਲਾਲ ਸਿੰਘ ਚੱਡਾ ਦੀ ਟੀਮ ਪੁੱਜੀ ਕੋਲਕਾਤਾ - Laal Singh Chaddha shooting update

'ਠੱਗਸ ਆਫ ਹਿੰਦੋਸਤਾਨ' ਅਦਾਕਾਰ ਆਮਿਰ ਖ਼ਾਨ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ' ਲਾਲ ਸਿੰਘ ਚੱਡਾ 'ਦੀ ਸ਼ੂਟਿੰਗ ਲਈ ਕੋਲਕਾਤਾ ਸ਼ਹਿਰ ਪਹੁੰਚੇ, ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।

Aamir Khan as Laal Singh Chaddha
ਫ਼ੋਟੋ

By

Published : Dec 9, 2019, 10:46 AM IST

ਕੋਲਕਾਤਾ: ਬਾਲੀਵੁੱਡ ਸੁਪਰਸਟਾਰ ਅਦਾਕਾਰ ਆਮਿਰ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਲਈ ਕੋਲਕਾਤਾ ਪੁੱਜੇ। ਦੱਸ ਦਈਏ ਕਿ ਇਹ ਫ਼ਿਲਮ ਅਮਰੀਕਨ ਕਾਮੇਡੀ ਡਰਾਮਾ ਫ਼ਿਲਮ 'ਫ਼ਾਰੇਸਟ ਗੰਪ' ਦਾ ਸੀਕੁਅਲ ਹੈ।

ਫ਼ੋਟੋ

ਹੋਰ ਪੜ੍ਹੋ: ਪੰਜਾਬੀ ਸੂਫੀ ਗਾਇਕ ਵਿੱਕੀ ਬਾਦਸ਼ਾਹ ਦਾ ਹੋਇਆ ਦੇਹਾਂਤ

ਮਿਲੀ ਜਾਣਕਾਰੀ ਮੁਤਾਬਕ, ਫ਼ਿਲਮ ਦੀ ਸ਼ੂਟਿੰਗ ਐਤਵਾਰ ਨੂੰ ਸ਼ੁਰੂ ਹੋਈ। ਫ਼ਿਲਮ ਦੀ ਟੀਮ ਨੇ ਪਹਿਲੇ ਹੀ ਦੱਸਿਆ ਸੀ ਕਿ ਦੇਸ਼ ਭਰ ਦੀਆਂ ਵੱਖ-ਵੱਖ ਥਾਵਾਂ 'ਤੇ ਫ਼ਿਲਮ ਨੂੰ ਸ਼ੂਟ ਕੀਤਾ ਜਾਵੇਗਾ ਅਤੇ ਇਸ ਕੜੀ ਵਿੱਚ ਟੀਮ ਨੇ ਕੋਲਕਾਤਾ 'ਚ ਬੇਨੀਓਟੋਲਾ ਤੋਂ ਹਾਵੜਾ ਬ੍ਰਿਜ ਤੱਕ, ਨਿਰਦੇਸ਼ਕ ਨੇ ਕਈ ਸਥਾਨਾਂ 'ਤੇ ਸ਼ੂਟਿੰਗ ਕੀਤੀ।

ਫ਼ੋਟੋ

ਆਪਣੇ ਲੁੱਕ ਦੇ ਨਾਲ ਐਕਸਪੇਰੀਮੇਂਟ ਕਰਦੇ ਹੋਏ, ਆਮਿਰ ਨੇ ਹਮੇਸ਼ਾ ਹੀ ਹਰ ਫ਼ਿਲਮ ਵਿੱਚ ਆਪਣੀ ਲੁੱਕ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਇਸ ਫ਼ਿਲਮ ਵਿੱਚ ਵੀ ਆਮਿਰ ਕੁਝ ਅਜਿਹਾ ਹੀ ਕਰਨ ਜਾ ਰਹੇ ਹਨ। ਆਮਿਰ ਖ਼ਾਨ ਦੀਆਂ ਸ਼ੂਟ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੰਗਲ ਸਟਾਰ ਕੋਲਕਾਤਾ 'ਚ ਆਪਣੀ 2008 ਵਿੱਚ ਰੀਲੀਜ਼ ਹੋਈ ਹਿੱਟ ਫ਼ਿਲਮ ਗਜਨੀ ਨੂੰ ਪ੍ਰਮੋਟ ਕਰਨ ਲਈ ਆਏ ਸਨ।

ਫ਼ੋਟੋ

ABOUT THE AUTHOR

...view details