ਮੁੰਬਈ: ਕੋਰੋਨਾ ਵਾਇਰਸ ਦੇ ਬਚਾਅ ਲਈ ਲਗਾਏ ਗਏ ਲੌਕਡਾਊਨ ਦੌਰਾਨ ਕਈ ਬਾਲੀਵੁੱਡ ਸਿਤਾਰਿਆਂ ਨੇ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਹੈ। ਇਸ ਵਿੱਚ ਹੁਣ ਆਮਿਰ ਖ਼ਾਨ ਦਾ ਵੀ ਨਾਂਅ ਜੁੜ ਗਿਆ ਹੈ।
ਹਾਲਾਂਕਿ ਉਨ੍ਹਾਂ ਬਾਰੇ ਵਿੱਚ ਇੱਕ ਖ਼ਬਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਈ ਕਿ ਸੁਪਰਸਟਾਰ ਨੇ ਆਟੇ ਦੀ ਬੋਰੀ ਵਿੱਚ ਲੁਕੋ ਕੇ ਗਰੀਬਾਂ ਦੀ ਮਦਦ ਲਈ ਪੈਸੇ ਭੇਜੇ ਸਨ। ਹੁਣ ਇਸ ਗ਼ੱਲ ਦੀ ਸਚਾਈ ਆਮਿਰ ਨੇ ਖ਼ੁਦ ਆਪਣੇ ਟਵਿੱਟਰ ਅਤੇ ਇੰਸਟਾਗ੍ਰਾਮ ਰਾਹੀਂ ਲੋਕਾਂ ਨੂੰ ਦੱਸੀ ਹੈ।
ਦਰਅਸਲ, ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਆਮਿਰ ਖ਼ਾਨ ਨੇ ਗਰੀਬਾਂ ਨੂੰ ਟੱਰਕ ਭਰ ਕੇ ਇੱਕ-ਇੱਕ ਕਿਲੋ ਦੇ ਪੈਕੇਟ ਭੇਜੇ ਸਨ, ਜਿਸ ਦੇ ਅੰਦਰ 15 ਹਜ਼ਾਰ ਰੁਪਏ ਵੀ ਰੱਖੇ ਹੋਏ ਸੀ। ਹਾਲਾਂਕਿ ਇਸ ਗ਼ੱਲ ਨੂੰ ਲੈ ਕੇ ਉਸ ਸਮੇਂ ਕੋਈ ਵੀ ਪੁਸ਼ਟੀ ਨਹੀਂ ਹੋਈ ਸੀ।
ਹੁਣ ਆਮਿਰ ਨੇ ਇਸ ਖ਼ਬਰ ਦੇ ਜਵਾਬ ਵਿੱਚ ਟਵੀਟ ਕਰ ਲਿਖਿਆ ਹੈ,"ਦੋਸਤੋ, ਮੈਂ ਉਹ ਇਨਸਾਨ ਨਹੀਂ ਹਾਂ.. ਜਿਸ ਨੇ ਆਟੇ ਦੇ ਪੈਕੇਟ ਵਿੱਚ ਪੈਸੇ ਰੱਖੇ ਸੀ...ਇਹ ਜਾਂ ਤਾਂ ਪੂਰੀ ਤਰ੍ਹਾਂ ਝੂਠੀ ਖ਼ਬਰ ਹੈ ਜਾਂ ਫਿਰ ਰੋਬਿਨਹੁੱਡ ਖ਼ੁਦ ਇਸ ਗ਼ੱਲ ਨੂੰ ਦੱਸਣਾ ਨਹੀਂ ਚਾਹੁੰਦੇ ਹਨ...ਸੁੱਰਖਿਅਤ ਰਹੋ।"
ਆਮਿਰ ਦਾ ਇਹ ਟਵੀਟ ਤੇ ਉਨ੍ਹਾਂ ਦਾ ਇਮਾਨਦਾਰੀ ਵਾਲਾ ਅੰਦਾਜ਼ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ।