ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਆਮਿਰ ਖ਼ਾਨ ਆਪਣੀਆਂ ਫ਼ਿਲਮਾਂ ਵਿੱਚ ਵੱਖਰੇ ਅੰਦਾਜ਼ ਕਰਕੇ ਕਾਫ਼ੀ ਜਾਣੇ ਜਾਂਦੇ ਹਨ। ਕੁਝ ਸਮਾਂ ਪਹਿਲਾ ਆਮਿਰ ਦੀ ਨਵੀਂ ਫ਼ਿਲਮ 'ਲਾਲ ਸਿੰਘ ਚੱਢਾ' ਦਾ ਪਹਿਲਾ ਲੁੱਕ ਸਾਹਮਣੇ ਆਇਆ ਸੀ, ਜਿਸ ਵਿੱਚ ਆਮਿਰ ਖ਼ਾਨ ਸਰਦਾਰ ਦੇ ਲੁੱਕ ਵਿੱਚ ਨਜ਼ਕ ਆ ਰਹੇ ਸੀ। ਹਾਲ ਹੀ ਵਿੱਚ ਫ਼ਿਲਮ ਕ੍ਰੀਟਿਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ ਅਕਾਊਂਟ 'ਤੇ ਇਸ ਫ਼ਿਲਮ ਦੀ ਰਿਲੀਜ਼ਗ ਮਿਤੀ ਤੇ ਇੱਕ ਗਾਣੇ ਦੀ ਝਲਕ ਨੂੰ ਸਾਂਝਾ ਕੀਤਾ ਹੈ।
ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਹੋਵੇਗੀ ਜਲਦ ਰਿਲੀਜ਼
ਕੁਝ ਸਮਾਂ ਪਹਿਲਾ ਆਮਿਰ ਦੀ ਨਵੀਂ ਫ਼ਿਲਮ 'ਲਾਲ ਸਿੰਘ ਚੱਢਾ' ਦਾ ਪਹਿਲਾ ਲੁੱਕ ਸਾਹਮਣੇ ਆਇਆ ਸੀ, ਜਿਸ ਵਿੱਚ ਆਮਿਰ ਖ਼ਾਨ ਸਰਦਾਰ ਦੇ ਲੁੱਕ ਵਿੱਚ ਨਜ਼ਕ ਆ ਰਹੇ ਸੀ। ਹਾਲ ਹੀ ਵਿੱਚ ਫ਼ਿਲਮ ਕ੍ਰੀਟਿਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ ਅਕਾਊਂਟ 'ਤੇ ਇਸ ਫ਼ਿਲਮ ਦੀ ਰਿਲੀਜ਼ ਮਿਤੀ ਤੇ ਇੱਕ ਗਾਣੇ ਦੀ ਝਲਕ ਨੂੰ ਸਾਂਝਾ ਕੀਤਾ ਹੈ।
ਇਹ ਫ਼ਿਲਮ ਅਗਲੇ ਸਾਲ ਕ੍ਰਿਸਮਿਸ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਆਮਿਰ ਕਰੀਨਾ ਕਪੂਰ ਦੀ ਜੋੜੀ ਇੱਕ ਵਾਰ ਫੇਰ ਦੇਖਣ ਨੂੰ ਮਿਲੇਗੀ। ਇਸ ਗਾਣੇ ਦੇ ਬੋਲਾਂ ਦੀ ਜੇ ਗੱਲ ਕਰੀਏ ਤਾਂ ਇਹ ਗੀਤ ਕਾਫ਼ੀ ਠਹਿਰਾਵ ਵਾਲਾ ਤੇ ਸ਼ਾਂਤ ਹੈ। ਇਸ ਦੇ ਬੋਲਾਂ ਤੋਂ ਇੰਝ ਲੱਗ ਰਿਹਾ ਜਿਵੇਂ ਇਸ ਫ਼ਿਲਮ ਵਿੱਚ ਇੱਕ ਨਹੀਂ ਸਗੋਂ ਇੱਕ ਤੋਂ ਵੱਧ ਕਹਾਣੀਆਂ ਦਾ ਜ਼ਿਕਰ ਹੋਵੇਗਾ।
ਹੋਰ ਪੜ੍ਹੋ: ਆਪਣੇ ਸਟਾਈਲ ਕਰਕੇ ਜਾਣੇ ਜਾਂਦੇ ਸੀ ਸੰਜੀਵ ਕੁਮਾਰ
'ਲਾਲ ਸਿੰਘ ਚੱਢਾ' ਨੂੰ ਡਾਇਰੈਕਟ ਅਦਵੈਤ ਚੰਦਨ ਨੇ ਕੀਤਾ ਹੈ। ਦੱਸ ਦਈਏ ਕਿ ਇਹ ਫ਼ਿਲਮ ਹਾਲੀਵੁੱਡ ਦੀ ਫ਼ਿਲਮ 'ਫੋਰੈਸਟ ਗੱਮਪ' ਦਾ ਰਿਮੇਕ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਇਸ ਫ਼ਿਲਮ ਦੇ ਵਿੱਚ ਆਮਿਰ ਤੇ ਕਰੀਨਾ ਦੀ 4-5 ਲੁੱਕਸ ਵੇਖਣ ਨੂੰ ਮਿਲਣਗੇ।