ਮੁੰਬਈ: ਆਮਿਰ ਖ਼ਾਨ ਦੀ ਨਵੀਂ ਫ਼ਿਲਮ 'ਲਾਲ ਸਿੰਘ ਚੱਢਾ' ਦਾ ਨਵਾਂ ਪੋਸਟਰ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਹੈ। ਇਸ ਲੁੱਕ ਵਿੱਚ ਆਮਿਰ ਇੱਕ ਸਰਦਾਰ ਦੇ ਕਿਰਦਾਰ ਵਿੱਚ ਦਿਖਾਈ ਦੇ ਰਹੇ ਹਨ। ਆਮਿਰ ਖ਼ਾਨ ਨੂੂੰ ਅਕਸਰ ਕਈ ਫ਼ਿਲਮਾਂ ਵਿੱਚ ਅੱਲਗ ਅੱਲਗ ਲੁੱਕਸ ਵਿੱਚ ਦੇਖਿਆ ਗਿਆ ਹੈ। ਬਾਕੀ ਫ਼ਿਲਮਾਂ ਦੇ ਕਿਰਦਾਰਾਂ ਨਾਲੋਂ ਆਮਿਰ ਇਸ ਲੁੱਕ ਵਿੱਚ ਕਾਫ਼ੀ ਵਧੀਆ ਲੱਗ ਰਹੇ ਹਨ।
ਹੋਰ ਪੜ੍ਹੋ: ਜੁੁਮਾਂਜੀ ਦੇ ਰੋਮਾਂਚਕ ਸਫ਼ਰ 'ਤੇ ਜਾਣ ਲਈ ਮੁੜ ਹੋ ਜਾਓ ਤਿਆਰ
ਇਸ ਲੁੱਕ ਨਾਲ ਆਮਿਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ, ਜਿਸ ਵਿੱਚ ਉਨ੍ਹਾਂ ਲਿਖਿਆ, 'ਸਤਿ ਸ੍ਰੀ ਅਕਾਲ ਜੀ,, ਮੈਂ ਲਾਲ.... ਲਾਲ ਸਿੰਘ ਚੱਢਾ।' ਦਰਸ਼ਕਾਂ ਨੂੰ ਆਮਿਰ ਦਾ ਇਹ ਲੁੱਕ ਕਾਫ਼ੀ ਪਸੰਦ ਵੀ ਆ ਰਿਹਾ ਹੈ ਤੇ ਲੋਕ ਉਨ੍ਹਾਂ ਦਾ ਪੋਸਟ 'ਤੇ ਕੰਮੈਂਟ ਕਰਨਾ ਵੀ ਸ਼ੁਰੂ ਕਰ ਦਿੱਤਾ।
ਹੋਰ ਪੜ੍ਹੋ: Good Newwz ਦਾ ਟ੍ਰੇਲਰ ਹੱਸਣ ਨੂੰ ਕਰ ਦੇਵੇਗਾ ਮਜਬੂਰ
ਇਸ ਫ਼ਿਲਮ ਵਿੱਚ ਆਮਿਰ ਖ਼ਾਨ ਨਾਲ ਕਰੀਨਾ ਕਪੂਰ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਤੋਂ ਪਹਿਲਾ ਵੀ ਇਨ੍ਹਾਂ ਦੋਵਾਂ ਦੀ ਜੋੜੀ ਨੇ ਵੱਡੇ ਪਰਦੇ 'ਤੇ ਇੱਕਠੀਆਂ ਕੰਮ ਕੀਤਾ, ਜਿਸ ਨੂੰ ਲੋਕਾਂ ਨੇ ਕਾਫ਼ੀ ਪਿਆਰ ਦਿੱਤਾ। ਹੁਣ ਪੂਰੇ 9 ਸਾਲਾ ਬਾਅਦ ਆਮਿਰ ਤੇ ਕਰੀਨਾ ਦੀ ਜੋੜੀ ਇੱਕ ਵਾਰ ਫੇਰ ਦੇਖਣ ਨੂੰ ਮਿਲੇਗੀ। ਹਾਲ ਹੀ ਵਿੱਚ ਇਸ ਫ਼ਿਲਮ ਦੇ ਸ਼ੂਟਿੰਗ ਚੰਡੀਗੜ੍ਹ ਵਿਖੇ ਸ਼ੁਰੂ ਕੀਤੀ ਗਈ ਹੈ।