ਮੁੰਬਈ: ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਚੱਲ ਰਹੇ ਲਾਕਡਾਊਨ ਵਿੱਚ ਸਾਰੇ ਬਾਲੀਵੁੱਡ ਸਿਤਾਰੇ ਆਪਣੇ ਘਰ ਵਿੱਚ ਪਰਿਵਾਰ ਨਾਲ ਸਮਾਂ ਗੁਜ਼ਾਰ ਰਹੇ ਹਨ। ਇਸੇ ਦੌਰਾਨ ਆਮਿਰ ਖ਼ਾਨ ਦੀ ਕੁੜੀ ਈਰਾ ਖ਼ਾਨ ਨੇ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆ ਹਨ।
ਆਮਿਰ ਖ਼ਾਨ ਦੀ ਕੁੜੀ ਈਰਾ ਖ਼ਾਨ ਨੇ ਸ਼ੇਅਰ ਕੀਤੀ ਏਅਰਪੋਰਟ ਵਾਲੀ ਤਸਵੀਰ, ਹੋਈ ਟ੍ਰੋਲ - ਆਮਿਰ ਖ਼ਾਨ
ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਕੁੜੀ ਈਰਾ ਖ਼ਾਨ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਤੇ ਟ੍ਰੋਲ ਹੋ ਰਹੀ ਹੈ। ਲੋਕ ਲਗਾਤਾਰ ਈਰਾ ਨੂੰ ਟ੍ਰੋਲ ਕਰ ਰਹੇ ਹਨ।
ਈਰਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਏਅਰਪੋਰਟ ਦੀ ਤਸਵੀਰ ਨੂੰ ਪੋਸਟ ਕੀਤਾ ਹੈ, ਜਿਸ ਨੂੰ ਲੈ ਕੇ ਉਹ ਕਾਫ਼ੀ ਟ੍ਰੋਲ ਹੋ ਰਹੀ ਹੈ। ਅਕਸਰ ਈਰਾ ਆਪਣੀ ਪੋਸਟ ਨੂੰ ਲੈ ਕੇ ਕਾਫ਼ੀ ਟ੍ਰੋਲ ਹੁੰਦੀ ਰਹਿੰਦੀ ਹੈ। ਇਸ ਵਾਰ ਵੀ ਉਨ੍ਹਾਂ ਦੇ ਨਾਲ ਹੀ ਅਜਿਹਾ ਹੋਇਆ ਹੈ। ਯੂਜ਼ਰ ਉਨ੍ਹਾਂ ਦੀ ਤਸਵੀਰ ਉੱਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਇਸ ਸਮੇਂ ਪੂਰਾ ਦੇਸ਼ ਲਾਕਡਾਊਨ ਹੈ ਤੇ ਅਜਿਹੇ ਵਿੱਚ ਲੋਕ ਈਰਾ ਦੀ ਏਅਰਪੋਰਟ ਵਾਲੀ ਤਸਵੀਰ ਦੇਖ ਕੇ ਹੈਰਾਨ ਹੋ ਰਹੇ ਹਨ। ਲੋਕ ਉਨ੍ਹਾਂ ਤੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ ਕਿ ਜਦ ਫਲਾਈਟਾਂ ਬੰਦ ਹਨ ਤਾਂ ਈਰਾ ਏਅਰਪੋਰਟ ਉੱਤੇ ਕੀ ਕਰ ਰਹੀ ਹੈ। ਇਸ ਤੋਂ ਇਲਾਵਾ ਈਰਾ ਨੇ ਇਸ ਤਸਵੀਰ ਵਿੱਚ ਜਿਹੜੀ ਟੀਸ਼ਰਟ ਪਾਈ ਹੋਈ ਹੈ, ਲੋਕ ਉਸ ਨੂੰ ਲੈ ਕੇ ਵੀ ਟ੍ਰੋਲ ਕਰ ਰਹੇ ਹਨ।