ਮੁੰਬਈ:ਭਾਰਤੀ ਕ੍ਰਿਕਟਰ ਟੀਮ ਦੇ ਸਰਵ ਸ਼੍ਰੇਸ਼ਠ ਖਿਡਾਰੀਆਂ ਦੀ ਜੀਵਨੀ 'ਤੇ ਬਾਇਓਪਿਕ ਬਣਨ ਤੋਂ ਬਾਅਦ ਹੁਣ ਸੌਰਵ ਗਾਂਗੁਲੀ ਦੀ ਜੀਵਨੀ ਤੇ ਬਾਇਓਪਿਕ ਬਣਨ ਦੀ ਖ਼ਬਰ ਆ ਰਹੀ ਹੈ। ਸੌਰਵ ਭਾਰਤੀ ਕ੍ਰਿਕਟਰ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਹਨ। ਜਿਹਨਾਂ ਨੇ ਵਧੀਆਂ ਕਪਤਾਨੀ ਦੇ ਨਾਲ ਭਾਰਤੀ ਕ੍ਰਿਕਟਰ ਟੀਮ ਨੂੰ ਬੁਲੰਦੀਆਂ ਤੱਕ ਪਹੁੰਚਿਆਂ ਸੀ। ਸਾਬਕਾ ਕ੍ਰਿਕਟਰ ਤੇ ਭਾਰਤੀ ਕ੍ਰਿਕਟ ਬੋਰਡ ਆਫ਼ ਕੰਟਰੋਲ ਦੇ ਸੌਰਵ ਨੇ ਇਸ ਫ਼ਿਲਮ ਲਈ ਹਾਮੀ ਵੀ ਭਰ ਦਿੱਤੀ ਹੈ। ਇਸ ਫ਼ਿਲਮ ਦਾ ਬਜਟ 200 ਤੋਂ 250 ਕਰੋੜ ਰੁ ਦੱਸਿਆ ਗਿਆ ਹੈ, ਜੋ ਕਿ ਇੱਕ ਵੱਡੇ ਬਜਟ ਦੀ ਹੋ ਸਕਦੀ ਹੈ।
ਸੌਰਵ ਨੇ ਇੱਕ ਇੰਟਰਵਿਉ ਦੋਰਾਨ ਇਹ ਪੁਸ਼ਟੀ ਕੀਤੀ ਹੈ,ਕਿ ਉਹ ਇੱਕ ਫ਼ਿਲਮ ਦਾ ਹਿੱਸਾ ਬਣਨ ਜਾਂ ਰਹੇ ਹਨ। ਇਸ ਤੋਂ ਇਲਾਵਾਂ ਇਹ ਫ਼ਿਲਮ ਹਿੰਦੀ ਭਾਸ਼ਾ 'ਚ ਹੋਵੇਗੀ। ਪਰ ਉਹਨਾਂ ਨੇ ਫ਼ਿਲਮ ਦੇ ਡਰਾਇਕੈਟਰ ਦੀ ਪੁਸ਼ਟੀ ਨਹੀ ਕੀਤੀ ਗਈ ਹੈ। ਪਰ ਉਹਨਾਂ ਨੇ ਇਸ ਪ੍ਰੋਜੈਕਟ ਲਈ ਹਾਮੀ ਭਰ ਦਿੱਤੀ ਹੈ। ਸੌਰਵ ਨੇ ਕਿਹਾ ਕਿ ਜਦੋਂ ਤਰੀਕਾਂ ਤਹਿ ਹੋ ਜਾਣ ਗਿਆ, ਤਾਂ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।