ਐਮਐਸ ਰਾਜਮੌਲੀ ਦੀ 'ਆਰਆਰਆਰ' 'ਚ ਅਜੇ-ਆਲਿਆ ਦੀ ਐਂਟਰੀ ਹੋਈ ਕੰਨਫ਼ਰਮ - alia bhaat
300 ਕਰੋੜ ਦੇ ਬਜਟ ਵਿੱਚ ਬਣ ਰਹੀ ਫ਼ਿਲਮ 'ਰਾਮਾ ਰਾਵਨਾ ਰਾਜਾਯਮ' 'ਚ ਨਜ਼ਰ ਆਉਣਗੇ ਅਜੇ ਦੇਵਗਨ ਅਤੇ ਆਲਿਆ ਭੱਟ , ਫ਼ਿਲਮ ਦੇ ਮੇਕਰਸ ਨੇ ਕੀਤੀ ਟਵਿੱਟਰ 'ਤੇ ਜਾਣਕਾਰੀ ਸਾਂਝੀ।
ਸੋਸ਼ਲ ਮੀਡੀਆ
ਹੈਦਰਾਬਾਦ:ਬਾਹੁਬਲੀ ਦੇ ਨਿਰਦੇਸ਼ਕ ਐਮਐਸ ਰਾਜਮੌਲੀ ਦੀ ਜੂਨੀਅਰ ਐਨਟੀਆਰ ਅਤੇ ਪਾਵਰਸਟਾਰ ਰਾਮ ਚਰਨ ਦੀ ਫ਼ਿਲਮ 'ਆਰਆਰਆਰ' ਬਹੁਤ ਚਰਚਿਤ ਫ਼ਿਲਮਾਂ ਵਿੱਚੋਂ ਇਕ ਹੈ।ਇਸ ਫ਼ਿਲਮ 'ਚ ਹੁਣ ਆਲਿਆ ਭੱਟ ਅਤੇ ਅਜੇ ਦੇਵਗਨ ਅਹਿਮ ਭੂਮੀਕਾ ਨਿਭਾਉਂਦੇ ਹੋਏ ਨਜ਼ਰ ਆਉਂਣਗੇ।
ਜੀ ਹਾਂ, ਅਦਾਕਾਰਾ ਆਲਿਆ ਭੱਟ ਨੇ ਫ਼ਿਲਮ 'ਆਰਆਰਆਰ' ਨੂੰ ਸਾਇਨ ਕਰ ਦਿੱਤਾ ਹੈ।ਮੇਕਰਸ ਨੇ ਫ਼ਿਲਮ ਦੇ ਟਵਿੱਟਰ ਹੈਂਡਲ 'ਤੇ ਇਸ ਜਾਣਕਾਰੀ ਨੂੰ ਸਾਂਝਾਂ ਕੀਤਾ ਹੈ।
ਇਸ ਦੇ ਨਾਲ ਹੀ ਅਦਾਕਾਰ ਅਜੇ ਦੇਵਗਨ ਵੀ ਫ਼ਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। 'ਆਰਆਰਆਰ' ਮੂਵੀ ਟਵਿੱਟਰ ਹੈਂਡਲ 'ਤੇ ਅਜੇ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦਾ ਫ਼ਿਲਮ 'ਚ ਸਵਾਗਤ ਕੀਤਾ ਹੈ।
ਦੱਸਣਯੋਗ ਹੈ ਕਿ ਆਲਿਆ ਅਤੇ ਅਜੇ ਤੋਂ ਇਲਾਵਾ ਫ਼ਿਲਮ 'ਚ 'ਕੋਲਡ ਫ਼ੀਟ' ਅਤੇ 'ਵਾਰ ਔਫ਼ ਦ ਵਰਲਡ' ਵਰਗੀ ਹਾਲੀਵੁੱਡ ਫ਼ਿਲਮਾਂ ਦੀ ਅਦਾਕਾਰਾ ਡੇਜ਼ੀ ਐਡਗਰ ਜੋਨਸ ਵੀ ਨਜ਼ਰ ਆਵੇਗੀ।
ਰਾਜਮੌਲੀ ਦੇ ਨਿਰਦੇਸ਼ਨ 'ਚ 300 ਕਰੋੜ ਦੇ ਬਜਟ ਵਿੱਚ ਬਣਨ ਵਾਲੀ ਇਸ ਫ਼ਿਲਮ 'ਚ ਰਾਮਚਰਨ ਅਤੇ ਜੂਨੀਅਰ ਐਨਟੀਆਰ ਮੁੱਖ ਭੂਮੀਕਾ ਨਿਭਾਉਂਦੇ ਹੋਏ ਦਿਖਾਈ ਦੇਣਗੇ।
ਦੱਸ ਦਈਏ ਕਿ 'ਆਰਆਰਆਰ' ਮਤਲਬ 'ਰਾਮਾ ਰਾਵਨਾ ਰਾਜਾਯਮ' ਇਕ ਪੀਰੀਅਡ ਡਰਾਮਾ ਫ਼ਿਲਮ ਹੈ ਜਿਸਦੀ ਕਹਾਣੀ 1920 ਦੇ ਨਾਲ ਸੰਬੰਧਤ ਹੋਵੇਗੀ।ਇਸ ਫ਼ਿਲਮ ਨੂੰ ਹੈਦਰਾਬਾਦ 'ਚ ਸ਼ੂਟ ਕੀਤਾ ਜਾਵੇਗਾ।ਇਹ ਫ਼ਿਲਮ ਜੁਲਾਈ 2020 'ਚ ਰਿਲੀਜ਼ ਕੀਤੀ ਜਾਵੇਗੀ।