ਮੁੰਬਈ : ਪੰਜਾਬੀ ਇੰਡਸਟਰੀ 'ਚ ਆਪਣੀ ਵੱਖਰੀ ਥਾਂ ਬਣਾਉਣ ਤੋਂ ਬਾਅਦ ਐਮੀ ਵਿਰਕ ਜਲਦ ਹੀ ਬਾਲੀਵੁੱਡ ਫ਼ਿਲਮ '83' ਦੇ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦੇਣਗੇ। ਐਮੀ ਵਿਰਕ ਫਿਲਮ '83' 'ਚ ਕ੍ਰਿਕੇਟਰ ਬਲਵਿੰਦਰ ਸਿੰਘ ਦਾ ਕਿਰਦਾਰ ਅਦਾ ਕਰ ਰਹੇ ਹਨ, ਜਿਸ ਦੀਆਂ ਤਿਆਰੀਆਂ ਇਸ ਵੇਲੇ ਦੇਹਰਾਦੂਨ 'ਚ ਹੋ ਰਹੀਆਂ ਹਨ।
ਦੱਸਣਯੋਗ ਹੈ ਕਿ ਇਹ ਫ਼ਿਲਮ '83' ਦੀ ਟੀਮ ਨੂੰ ਦਿਗਜ਼ ਕ੍ਰਿਕੇਟਰ ਕਪਿਲ ਦੇਵ ਟ੍ਰੇਨਿੰਗ ਦੇ ਰਹੇ ਹਨ। ਇਸ ਟ੍ਰੇਨਿੰਗ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਦੋ ਕਲਾਕਾਰ ਐਮੀ ਵਿਰਕ ਅਤੇ ਹਾਰਡੀ ਸੰਧੂ ਮੌਜੂਦ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਟ੍ਰੇਨਿੰਗ 2 ਹਫ਼ਤਿਆਂ ਦੀ ਹੋਵੇਗੀ ਜਿਸ ਵਿੱਚ ਸਾਰੇ ਹੀ ਕਲਾਕਾਰਾਂ ਨੂੰ ਕ੍ਰਿਕਟ ਸਿਖਾਇਆ ਜਾਵੇਗਾ।ਟ੍ਰੇਨਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਫ਼ਿਲਮ '83' ਦੀ ਟੀਮ ਦੀਆਂ ਤਸਵੀਰਾਂ ਹੋਈਆਂ ਵਾਇਰਲ - ammy virk
ਬਾਲੀਵੁੱਡ ਫ਼ਿਲਮ '83' ਦੀ ਟੀਮ ਇਸ ਵੇਲੇ ਕ੍ਰਿਕਟ ਦੀ ਟ੍ਰੇਨਿੰਗ ਕਪਿਲ ਦੇਵ ਤੋਂ ਲੈ ਰਹੀ ਹੈ। ਜਿਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਸੋਸ਼ਲ ਮੀਡੀਆ