ਪੰਜਾਬ

punjab

ETV Bharat / sitara

ਪਰਮੀਸ਼ ਵਰਮਾ ਨੇ ਗਾਇਕੀ ਦੇ ਨਾਲ ਨਾਲ ਵਧੀਆ ਨਿਰਦੇਸ਼ਕ ਅਤੇ ਅਦਾਕਾਰ ਵਜੋ ਬਣਾਈ ਪਹਿਚਾਣ... - ਗਾਇਕ, ਨਿਰਦੇਸ਼ਕ ਅਤੇ ਅਦਾਕਾਰ

ਅੱਜ ਦੇ ਸਮੇਂ ’ਚ ਪਰਮੀਸ਼ ਵਰਮਾ ਨੇ ਆਪਣੀ ਚੰਗੀ ਅਦਾਕਾਰੀ, ਡਾਈਰੈਕਟਰ ਅਤੇ ਵਧੀਆ ਗਾਇਕੀ ਦੇ ਨਾਲ ਪੰਜਾਬੀ ਇੰਡਸਟਰੀ ’ਚ ਇੱਕ ਵੱਖਰੀ ਪਛਾਣ ਬਣਾ ਲਈ ਹੈ।

ਪੰਜਾਬੀ ਇੰਡਸਟਰੀ ਦੇ ਵਧੀਆ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਹਨ ਪਰਮੀਸ਼ ਵਰਮਾ
ਪੰਜਾਬੀ ਇੰਡਸਟਰੀ ਦੇ ਵਧੀਆ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਹਨ ਪਰਮੀਸ਼ ਵਰਮਾ

By

Published : Jul 3, 2021, 11:51 AM IST

ਹੈਦਰਾਬਾਦ: ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ 3 ਜੁਲਾਈ ਨੂੰ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਪਰਮੀਸ਼ ਵਰਮਾ ਗਾਇਕੀ ਤੋਂ ਪਹਿਲਾਂ ਐਕਟਿੰਗ ਵੀ ਕਰ ਚੁੱਕੇ ਹਨ, ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਹੈ। ਨੌਜਵਾਨ ਪੀੜੀ ’ਚ ਪਰਮੀਸ਼ ਵਰਮਾ ਕਾਫੀ ਚਹੇਤੇ ਹਨ।

ਪਰਮੀਸ਼ ਵਰਮਾ ਦਾ ਗੀਤ 'ਗਾਲ ਨਹੀਂ ਕੱਢਣੀ' ਕਾਫੀ ਪਸੰਦ ਕੀਤਾ ਗਿਆ ਸੀ ਇਸ ਗਾਣੇ ਨਾਲ ਉਹ ਕਾਫੀ ਸੁਰਖੀਆਂ ’ਚ ਆਏ ਸੀ। ਪਰਮੀਸ਼ ਦੇ ਇਸ ਗਾਣੇ ਨੂੰ ਯੂਟਿਉਬ ’ਤੇ 28 ਕਰੋੜ ਤੋਂ ਵੀ ਜਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਅੱਜ ਵੀ ਇਹ ਗਾਣਾ ਕਾਫੀ ਪਸੰਦ ਕੀਤਾ ਜਾਂਦਾ ਹੈ।

ਪਰਮੀਸ਼ ਦੇ ਗਾਣਿਆਂ ਨੂੰ ਕਾਫੀ ਕੀਤਾ ਗਿਆ ਪਸੰਦ

ਪਰਮੀਸ਼ ਵਰਮਾ ਨੇ ਸਾਲ 2015 ਚ ਫਿਲਮ 'ਠੋਕਦਾ ਰਿਹਾ' ਗਾਣੇ ਨੂੰ ਡਾਈਰੈਕਟ ਕੀਤਾ ਸੀ ਜੋ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਖੁਦ ਗਾਇਕੀ ਕੀਤੀ ਉਨ੍ਹਾਂ ਨੇ 'ਲੈ ਚੱਕ ਮੈ ਆ ਗਿਆ' ਗਾਣਾ ਗਾਇਆ ਸੀ ਜੋ ਕਿ ਕਾਫੀ ਪਸੰਦ ਕੀਤਾ ਗਿਆ ਸੀ।

ਇਹ ਵੀ ਪੜੋ: ਭਾਰਤੀ ਸਿੰਘ ਕੋਲ ਕਦੇ ਨਹੀਂ ਸੀ ਹੁੰਦੇ ਸਕੂਲ ਫੀਸ ਲਈ ਪੈਸੇ, ਅੱਜ ਅੰਤਾਂ ਦੀ ਕਮਾਈ

ਦੱਸ ਦਈਏ ਕਿ ਪਰਮੀਸ਼ ਵਰਮਾ ਦਾ ਆਪਣਾ ਪ੍ਰੋਡਕਸ਼ਨ ਹਾਉਸ ਹੈ ਜਿਸ ਦਾ ਨਾਂ ਪਰਮੀਸ਼ ਵਰਮਾ ਫਿਲਮਜ਼ ਹੈ। ਇਸੇ ਪ੍ਰੋਡਕਸ਼ਨ ਹਾਉਸ ਦੇ ਬੈਨਰ ਹੇਠ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਪੰਜਾਬੀ ਗਾਣਿਆਂ ’ਚ ਐਕਟਿੰਗ ਕੀਤੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਅੱਜ ਦੇ ਸਮੇਂ ’ਚ ਪਰਮੀਸ਼ ਵਰਮਾ ਨੇ ਆਪਣੀ ਚੰਗੀ ਅਦਾਕਾਰੀ, ਡਾਈਰੈਕਟਰ ਅਤੇ ਵਧੀਆ ਗਾਇਕੀ ਦੇ ਨਾਲ ਪੰਜਾਬੀ ਇੰਡਸਟਰੀ ’ਚ ਇੱਕ ਵੱਖਰੀ ਪਛਾਣ ਬਣਾ ਲਈ ਹੈ।

ABOUT THE AUTHOR

...view details