ਨਵੀਂ ਦਿੱਲੀ: ਅਦਾਕਾਰ ਕਮਲ ਹਸਨ ਦੀ ਫ਼ਿਲਮ ਦੇ ਸੈਟ ਉੱਤੇ ਭਿਆਨਕ ਹਾਦਸਾ ਵਾਪਰਿਆ ਹੈ। ਦਰਅਸਲ ਚੇੱਨਈ ਦੇ ਈਵੀਪੀ ਸਟੂਡੀਓ 'ਚ ਕ੍ਰੇਨ ਕ੍ਰੈਸ਼ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਲੋਕ ਜ਼ਖ਼ਮੀ ਹਨ। ਦੱਸਣਯੋਗ ਹੈ ਕਿ ਜਦ ਇਹ ਹਾਦਸਾ ਵਾਪਰਿਆ ਉਸ ਸਮੇਂ ਕਮਲ ਸੈੱਟ ਉੱਤੇ ਮੌਜੂਦ ਸਨ।
ਹੋਰ ਪੜ੍ਹੋ: ਮਾਧੁਰੀ ਦੀਕਸ਼ਿਤ ਦੀ ਫਿਲਮ 'ਚ ਲੀਡ ਰੋਲ ਕਰਨ ਵਾਲੇ ਇਸ ਐਕਟਰ ਦਾ ਦੇਹਾਂਤ
ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿੱਚੋਂ ਇੱਕ ਦੀ ਉਮਰ 29 ਸਾਲ ਤੇ ਦੂਜੇ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਅਸਿਟੈਂਟ ਡਾਇਰੈਕਟਰ ਦੀ ਵੀ ਇਸ ਹਾਦਸੇ ਵਿੱਚ ਮੌਤ ਹੋਈ ਹੈ। ਇਹ ਹਾਦਸਾ ਫ਼ਿਲਮ 'ਇੰਡੀਅਨ-2' ਦੀ ਸ਼ੂਟਿੰਗ ਦੌਰਾਨ ਵਾਪਰਿਆ।
ਦੱਸਣਯੋਗ ਹੈ ਕਿ ਇਸ ਫ਼ਿਲਮ ਨੂੰ ਐਸ ਸ਼ੰਕਰ ਡਾਇਰੈਕਟ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਇਸ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਸੀ। ਇਹ ਫ਼ਿਲਮ ਸਾਲ 1996 ਵਿੱਚ ਆਈ ਕਮਲ ਹਸਨ ਦੀ ਆਈ ਫ਼ਿਲਮ 'ਇੰਡੀਅਲ' ਦਾ ਸੀਕਵਲ ਹੈ। ਇਸ ਫ਼ਿਲਮ ਨੂੰ ਲਾਇਕਾ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਇਸ ਫ਼ਿਲਮ ਵਿੱਚ ਸਿਧਾਰਥ ਤੇ ਕਾਜਲ ਅਗਰਵਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।