ਹੈਦਰਾਬਾਦ: ਗੂਗਲ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ YouTube ਦਾ ਇਸਤੇਮਾਲ ਲੋਕ ਕਈ ਤਰ੍ਹਾਂ ਦਾ ਕੰਟੈਟ ਦੇਖਣ ਲਈ ਕਰਦੇ ਹਨ। ਸਾਲ 2023 'ਚ ਭਾਰਤੀਆਂ ਨੇ ਸਭ ਤੋਂ ਜ਼ਿਆਦਾ ਕਿਹੜਾ ਕੰਟੈਟ ਦੇਖਿਆ ਹੈ, ਇਸਦੀ ਜਾਣਕਾਰੀ ਸਾਹਮਣੇ ਆ ਗਈ ਹੈ। YouTube ਦੁਨੀਆ ਭਰ 'ਚ ਮਸ਼ਹੂਰ ਹੈ ਅਤੇ ਹਰ 60 ਸਕਿੰਟ ਦੇ ਅੰਦਰ ਇਸ 'ਚ 500 ਘੰਟੇ ਦਾ ਕੰਟੈਟ ਅਪਲੋਡ ਹੁੰਦਾ ਹੈ। ਕਈ ਲੋਕ ਇਸ ਪਲੇਟਫਾਰਮ ਦਾ ਇਸਤੇਮਾਲ ਕਰਦੇ ਹਨ। ਇਸ ਲਈ ਹੁਣ ਸਾਲ 2023 ਖਤਮ ਹੋਣ ਤੋਂ ਪਹਿਲਾ ਹੀ ਸਭ ਤੋਂ ਜ਼ਿਆਦਾ ਦੇਖੇ ਗਏ YouTube ਕੰਟੈਟ ਦੀ ਲਿਸਟ ਵੀ ਸਾਹਮਣੇ ਆ ਗਈ ਹੈ।
YouTube 'ਤੇ ਇਨ੍ਹਾਂ ਵੀਡੀਓਜ਼ ਨੂੰ ਦੇਖਿਆ ਗਿਆ ਸਭ ਤੋਂ ਜ਼ਿਆਦਾ: ਸਾਲ 2023 'ਚ ਭਾਰਤੀਆ ਨੇ ਸਭ ਤੋਂ ਜ਼ਿਆਦਾ Chandrayaan-3 Mission Soft-landing LIVE Telecast ਨੂੰ ਦੇਖਿਆ ਹੈ। ਇਸ ਵੀਡੀਓ 'ਤੇ 8.6 ਮਿਲੀਅਨ ਯੂਜ਼ਰਸ ਇੱਕ ਸਮੇਂ 'ਤੇ ਲਾਈਵ ਜੁੜੇ ਸੀ। ਵਰਤਮਾਨ ਸਮੇਂ 'ਚ ਇਸ ਵੀਡੀਓ ਨੂੰ 79 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਇਸ ਤੋਂ ਇਲਾਵਾ, ਦੂਜੇ ਨੰਬਰ 'ਤੇ 'Men on Mission' ਹੈ। ਇਸ ਵੀਡੀਓ ਨੂੰ 'ਰਾਊਂਡ ਟੂ ਹੈਲ' ਚੈਨਲ ਤੋਂ ਅਪਲੋਡ ਕੀਤਾ ਗਿਆ ਸੀ, ਜੋ ਹਾਸੇ ਵਾਲੇ ਵੀਡੀਓਜ਼ ਲਈ ਭਾਰਤ 'ਚ ਮਸ਼ਹੂਰ ਹੈ। ਤੀਜੇ, ਚੌਥੇ ਅਤੇ ਪੰਜਵੇ ਨੰਬਰ 'ਤੇ UPSC-Stand Up Comedy Ft. Anubhav Singh Bassi, Daily Vloggers Parody by CARRYMINATI ਅਤੇ Sasta Big Bosss 2 ਹੈ। ਇਸ ਤੋਂ ਇਲਾਵਾ, Checkmate By Harsh Beniwal, Sandeep Bhaiya | New Web Series | EP 01 | Mulyankan, Stole Supra from Mafia House, GTA 5 Gameplay #151 ਅਤੇ BB Ki Vines, Angry Masterji Part 16 ਨੂੰ ਸਭ ਤੋਂ ਜ਼ਿਆਦਾ ਦੇਖਿਆ ਗਿਆ ਹੈ। ਦਸਵੇਂ ਨੰਬਰ 'ਤੇ ਸਟੈਂਡਅੱਪ ਕਾਮੇਡੀਅਨ ਅਭਿਸ਼ੇਕ ਉਪਮਨਿਊ ਦੀ Health Anxiety ਦੀ ਵੀਡੀਓ ਹੈ।