ਪੰਜਾਬ

punjab

ETV Bharat / science-and-technology

YouTube Update: ਯੂਟਿਊਬ ਲੈ ਕੇ ਆਇਆ ਨਵੀਂ ਨੀਤੀ, ਹੁਣ ਚੈਨਲ ਨੂੰ Monetize ਕਰਨ ਲਈ ਸਿਰਫ਼ ਇੰਨੇ ਸਬਸਕ੍ਰਾਈਬਰਜ਼ ਦੀ ਹੋਵੇਗੀ ਲੋੜ - ਯੂਟਿਊਬ ਚੈਨਲ ਨੂੰ Monetize ਕਰਨ ਲਈ ਗਾਹਕਾਂ ਦੀ ਲੋੜ

YouTube ਆਪਣੀ ਪਾਲਿਸੀ ਵਿੱਚ ਬਦਲਾਅ ਕਰ ਰਿਹਾ ਹੈ। ਹੁਣ ਲੋਕਾਂ ਨੂੰ ਆਪਣੇ ਚੈਨਲ ਨੂੰ Monetize ਕਰਨ ਲਈ 1,000 ਤੋਂ ਘੱਟ ਸਬਸਕ੍ਰਾਈਬਰਜ਼ ਦੀ ਲੋੜ ਹੋਵੇਗੀ।

YouTube Monetization
YouTube Monetization

By

Published : Jun 14, 2023, 10:46 AM IST

ਹੈਦਰਾਬਾਦ: ਯੂਟਿਊਬ ਤੋਂ ਪੈਸੇ ਕਮਾਉਣ ਲਈ ਚੈਨਲ 'ਤੇ ਚੰਗੇ ਵਿਊਜ਼ ਅਤੇ ਸਬਸਕ੍ਰਾਈਬਰਜ਼ ਹੋਣੇ ਚਾਹੀਦੇ ਹਨ। ਚੈਨਲ Monetize ਉਦੋਂ ਹੀ ਹੁੰਦਾ ਹੈ ਜਦੋਂ ਇਸ ਦੇ ਘੱਟੋ-ਘੱਟ 1000 ਸਬਸਕ੍ਰਾਈਬਰਜ਼ ਹੁੰਦੇ ਹਨ ਅਤੇ 4,000 ਘੰਟੇ ਦਾ ਵਾਚ ਟਾਇਮ ਪੂਰਾ ਹੋ ਗਿਆ ਹੋਵੇ। ਇਸ ਤੋਂ ਬਾਅਦ, ਜਦੋਂ ਵਿਅਕਤੀ YouTube ਦੇ T&C ਨੂੰ ਸਵੀਕਾਰ ਕਰਦਾ ਹੈ, ਤਾਂ ਉਸ ਤੋਂ ਬਾਅਦ ਉਸਦੀ ਕਮਾਈ ਸ਼ੁਰੂ ਹੁੰਦੀ ਹੈ। ਪਰ ਹੁਣ ਕੰਪਨੀ ਆਪਣੀ ਪਾਲਿਸੀ ਵਿੱਚ ਬਦਲਾਅ ਕਰ ਰਹੀ ਹੈ ਅਤੇ ਹੁਣ ਲੋਕਾਂ ਨੂੰ 1000 ਸਬਸਕ੍ਰਾਈਬਰਜ਼ ਅਤੇ 4000 ਘੰਟੇ ਦੇਖਣ ਦੀ ਜ਼ਰੂਰਤ ਨਹੀਂ ਹੋਵੇਗੀ।

ਯੂਟਿਊਬ ਚੈਨਲ ਨੂੰ Monetize ਕਰਨ ਲਈ ਹੁਣ ਸਿਰਫ ਇੰਨੇ ਸਬਸਕ੍ਰਾਈਬਰਜ਼ ਦੀ ਹੋਵੇਗੀ ਜ਼ਰੂਰਤ:ਯੂਟਿਊਬ ਆਪਣੀ YPP ਯਾਨੀ ਯੂਟਿਊਬ ਪਾਰਟਨਰ ਪ੍ਰੋਗਰਾਮ ਤਹਿਤ Monetize ਪਾਲੀਸੀ ਵਿੱਚ ਲੋਕਾਂ ਨੂੰ ਕੁਝ ਛੋਟ ਦੇ ਰਿਹਾ ਹੈ। ਹੁਣ ਚੈਨਲ ਦਾ Monetize ਕਰਨ ਲਈ ਇੱਕ ਵਿਅਕਤੀ ਨੂੰ ਸਿਰਫ 500 ਸਬਸਕ੍ਰਾਈਬਰਜ਼ ਅਤੇ 3000 ਘੰਟਿਆਂ ਦੇ ਵਾਚ ਆਵਰ ਦੀ ਲੋੜ ਹੋਵੇਗੀ। ਇਸਦੇ ਨਾਲ ਹੀ ਪਿਛਲੇ 90 ਦਿਨਾਂ ਵਿੱਚ ਚੈਨਲ 'ਤੇ 3 ਪਬਲਿਕ ਵੀਡੀਓ ਹੋਣੇ ਚਾਹੀਦੇ ਹਨ।

ਸ਼ਾਰਟਸ ਤੋਂ ਕਮਾਈ: ਹੁਣ ਤੱਕ ਸ਼ਾਰਟਸ ਤੋਂ ਕਮਾਈ ਕਰਨ ਲਈ ਅਕਾਊਟ 'ਤੇ ਘੱਟੋ ਘੱਟ 10 ਮਿਲੀਅਨ ਵਿਯੂਜ਼ ਦੀ ਜ਼ਰੂਰਤ ਹੁੰਦੀ ਸੀ, ਜੋ ਪਿਛਲੇ 90 ਦਿਨਾਂ ਵਿੱਚ ਆਏ ਸਨ। ਕੰਪਨੀ ਇਸ 'ਚ ਵੀ ਬਦਲਾਅ ਕਰ ਰਹੀ ਹੈ। ਹੁਣ ਯੂਜ਼ਰਸ ਨੂੰ 3 ਮਿਲੀਅਨ ਵਿਊਜ਼ ਦੀ ਲੋੜ ਹੋਵੇਗੀ ਜਿਸ ਤੋਂ ਬਾਅਦ ਉਹ ਸ਼ਾਰਟਸ ਤੋਂ ਵੀ ਕਮਾਈ ਕਰ ਸਕਣਗੇ। ਜਦੋਂ ਕੋਈ ਯੂਜ਼ਰਸ ਇਹਨਾਂ ਮਾਪਦੰਡਾਂ ਨੂੰ ਪਾਸ ਕਰਦਾ ਹੈ, ਤਾਂ ਉਸਦਾ ਅਕਾਊਟ YPP ਦੇ ਅਧੀਨ Monetize ਲਈ ਤਿਆਰ ਹੋ ਜਾਵੇਗਾ ਅਤੇ ਵਿਅਕਤੀ ਕੰਪਨੀ ਦੇ ਥੈਕਸ, ਸੁਪਰ ਚੈਟ, ਸੁਪਰ ਸਟਿੱਕਰ ਅਤੇ ਸਬਸਕ੍ਰਿਪਸ਼ਨ ਟੂਲਸ ਦੀ ਵਰਤੋਂ ਕਰਨ ਦੇ ਯੋਗ ਹੋਵੇਗਾ।

ਇਹ ਨਵੀਂ ਨੀਤੀ ਇਨ੍ਹਾਂ ਦੇਸ਼ਾਂ ਵਿੱਚ ਕੀਤੀ ਜਾ ਰਹੀ ਲਾਂਚ: ਧਿਆਨ ਰੱਖੋ, YPP ਦੇ ਤਹਿਤ ਨਵੀਂ ਨੀਤੀ ਕੰਪਨੀ ਦੁਆਰਾ ਸਿਰਫ ਅਮਰੀਕਾ, ਯੂ.ਕੇ., ਕੈਨੇਡਾ, ਤਾਈਵਾਨ ਅਤੇ ਦੱਖਣੀ ਕੋਰੀਆ ਵਿੱਚ ਲਾਂਚ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਦੇਸ਼ਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਕੰਪਨੀ ਅਮਰੀਕਾ ਵਿੱਚ ਹੋਰ ਕ੍ਰਿਏਟਰਸ ਲਈ ਸ਼ਾਪਿੰਗ ਐਫੀਲੀਏਟ ਪਾਇਲਟ ਪ੍ਰੋਗਰਾਮ ਦਾ ਵਿਸਤਾਰ ਕਰ ਰਹੀ ਹੈ। ਉਹ ਯੂਜ਼ਰਸ ਜੋ ਪਹਿਲਾਂ ਤੋਂ ਹੀ YPP ਵਿੱਚ ਹਨ ਅਤੇ 20,000 ਤੋਂ ਵੱਧ ਗਾਹਕ ਹਨ, ਵੀਡੀਓ ਅਤੇ ਸ਼ਾਰਟਸ ਵਿੱਚ ਉਤਪਾਦਾਂ ਨੂੰ ਟੈਗ ਕਰਕੇ ਕਮਿਸ਼ਨ ਕਮਾ ਸਕਦੇ ਹਨ।

ABOUT THE AUTHOR

...view details