ਹੈਦਰਾਬਾਦ: ਗੂਗਲ ਤੁਹਾਡੇ ਅਕਾਊਟਸ ਨੂੰ ਹਮੇਸ਼ਾ ਲਈ ਡਿਲੀਟ ਕਰਨ ਵਾਲਾ ਹੈ। ਦਰਅਸਲ, ਗੂਗਲ ਨੇ ਆਪਣੇ ਯੂਜ਼ਰਸ ਨੂੰ ਇਮੇਲ ਭੇਜਕੇ ਕਿਹਾ ਕਿ ਕੰਪਨੀ ਨੇ ਆਪਣੇ ਸਾਰੇ ਪ੍ਰੋਡਕਟਸ ਅਤੇ ਸੇਵਾ ਲਈ ਗੂਗਲ ਅਕਾਊਟ ਦੇ Inactivity ਪੀਰੀਅਡ ਨੂੰ ਦੋ ਸਾਲ ਤੱਕ ਅਪਡੇਟ ਕਰ ਦਿੱਤਾ ਹੈ। ਇਹ ਬਦਲਾਅ ਹੁਣ ਸ਼ੁਰੂ ਹੋ ਰਿਹਾ ਹੈ ਅਤੇ Inactive ਗੂਗਲ ਅਕਾਊਟ 'ਤੇ ਲਾਗੂ ਹੋਵੇਗਾ। ਜਿਨ੍ਹਾਂ ਯੂਜ਼ਰਸ ਨੇ ਦੋ ਸਾਲ ਦੇ ਅੰਦਰ ਆਪਣਾ ਗੂਗਲ ਅਕਾਊਟ ਸਾਈਨ ਇਨ ਜਾਂ ਇਸਤੇਮਾਲ ਨਹੀਂ ਕੀਤਾ ਹੈ, ਉਨ੍ਹਾਂ ਦਾ ਗੂਗਲ ਅਕਾਊਟ ਬੰਦ ਕਰ ਦਿੱਤਾ ਜਾਵੇਗਾ।
ਇਸ ਦਿਨ ਤੋਂ ਕੀਤੇ ਜਾਣਗੇ ਗੂਗਲ ਦੇ Inactive ਅਕਾਊਟ ਡਿਲੀਟ: ਟੇਕ ਦਿੱਗਜ਼ ਨੇ ਕਿਹਾ ਕਿ Inactive ਅਕਾਊਟ ਅਤੇ ਉਸ 'ਚ ਮੌਜ਼ੂਦ ਕੋਈ ਵੀ ਕੰਟੇਟ 1 ਦਸੰਬਰ 2023 ਤੋਂ ਡਿਲੀਟ ਕੀਤੇ ਜਾਣਗੇ। ਜੇਕਰ ਤੁਸੀਂ ਦੋ ਸਾਲ ਜਾਂ ਇਸ ਤੋਂ ਜ਼ਿਆਦਾ ਸਮੇਂ ਤੋਂ ਗੂਗਲ 'ਤੇ ਐਕਟਿਵ ਹੋ, ਤਾਂ ਤੁਹਾਡਾ ਅਕਾਊਟ ਡਿਲੀਟ ਨਹੀਂ ਹੋਵੇਗਾ। ਗੂਗਲ ਨੇ ਕਿਹਾ,"ਹਾਲਾਂਕਿ ਬਦਲਾਅ ਅੱਜ ਤੋਂ ਹੀ ਪ੍ਰਭਾਵੀ ਹੋ ਗਏ ਹਨ, ਪਰ ਅਸੀ ਕਿਸੇ ਵੀ ਅਕਾਊਟ ਨੂੰ ਡਿਲੀਟ ਕਰਨ ਦਾ ਪ੍ਰੋਸੈਸ ਦਸੰਬਰ 2023 'ਚ ਲਾਗੂ ਕਰਾਂਗੇ।"
Inactiveਅਕਾਊਟ 'ਤੇ ਕਾਰਵਾਈ ਕਰਨ ਤੋਂ ਪਹਿਲਾ ਕੰਪਨੀ ਕਰੇਗੀ ਇਹ ਕੰਮ: ਜੇਕਰ ਕਿਸੇ ਦਾ ਅਕਾਊਟ Inactive ਮੰਨਿਆ ਜਾਂਦਾ ਹੈ, ਤਾਂ ਕੋਈ ਵੀ ਕਾਰਵਾਈ ਕਰਨ ਜਾਂ ਕਿਸੇ ਵੀ ਅਕਾਊਟ ਦਾ ਕੰਟੇਟ ਡਿਲੀਟ ਕਰਨ ਤੋਂ ਪਹਿਲਾ ਗੂਗਲ ਦੋਨੋ ਯੂਜ਼ਰਸ ਅਤੇ ਉਨ੍ਹਾਂ ਦੇ ਰਿਕਵਰੀ ਇਮੇਲ ਨੂੰ ਰਿਮਾਇੰਡਰ ਇਮੇਲ ਭੇਜੇਗਾ। ਕੰਪਨੀ ਨੇ ਕਿਹਾ ਕਿ ਇਹ ਰਿਮਾਇੰਡਰ ਇਮੇਲ ਤੁਹਾਡੇ ਅਕਾਊਟ 'ਤੇ ਕੋਈ ਵੀ ਕਾਰਵਾਈ ਕੀਤੇ ਜਾਣ ਤੋਂ 8 ਮਹੀਨੇ ਪਹਿਲਾ ਭੇਜੇ ਜਾਣਗੇ। ਗੂਗਲ ਅਕਾਊਟ ਡਿਲੀਟ ਹੋ ਜਾਣ ਤੋਂ ਬਾਅਦ ਨਵਾਂ ਗੂਗਲ ਅਕਾਊਟ ਬਣਾਉਦੇ ਸਮੇਂ ਡਿਲੀਟ ਕੀਤੇ ਜਾ ਚੁੱਕੇ ਅਕਾਊਟ ਦੇ ਜੀਮੇਲ Address ਦਾ ਦੁਆਰਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ।
ਗੂਗਲ ਅਕਾਊਟ ਐਕਟਿਵ ਰੱਖਣ ਲਈ ਕਰੋ ਇਹ ਕੰਮ:
- ਗੂਗਲ ਅਕਾਊਟ ਨੂੰ ਡਿਲੀਟ ਹੋਣ ਤੋਂ ਬਚਾਉਣ ਲਈ ਦੋ ਸਾਲ ਵਿੱਚ ਇੱਕ ਵਾਰ ਆਪਣੇ ਅਕਾਊਟ ਨੂੰ ਸਾਈਨ ਇਨ ਕਰੋ।
- ਇਮੇਲ ਪੜਨਾ ਅਤੇ ਭੇਜਣਾ।
- ਗੂਗਲ ਡਰਾਈਵ ਦਾ ਇਸਤੇਮਾਲ ਕਰਨਾ।
- Youtube ਵੀਡੀਓ ਦੇਖਣਾ।
- ਫੋਟੋ ਸ਼ੇਅਰ ਕਰਨਾ।
- ਐਪ ਡਾਊਨਲੋਡ ਕਰਨਾ।
- ਗੂਗਲ ਸਰਚ ਦਾ ਇਸਤੇਮਾਲ ਕਰਨਾ।
- ਕਿਸੇ ਹੋਰ ਐਪ 'ਚ ਸਾਈਨ ਇਨ ਕਰਨ ਲਈ Sign In With Google ਦਾ ਇਸਤੇਮਾਲ ਕਰਨਾ।