ਹੈਦਰਾਬਾਦ: ਨਵਾਂ ਸਾਲ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ਐਪਲ ਨੇ ਆਪਣੀ ਸੇਲ ਸ਼ੁਰੂ ਕੀਤੀ ਹੈ, ਜੋ ਕਿ 7 ਜਨਵਰੀ ਨੂੰ ਖਤਮ ਹੋ ਜਾਵੇਗੀ। 31 ਦਸੰਬਰ ਤੋਂ ਇਸ ਸੇਲ ਦਾ ਆਯੋਜਨ ਕੀਤਾ ਗਿਆ ਸੀ, ਜਿਸਦਾ ਨਾਮ Apple Days ਸੇਲ ਹੈ। ਇਸ ਸੇਲ 'ਚ ਯੂਜ਼ਰਸ ਨੂੰ ਐਪਲ ਦੇ ਕਈ ਪ੍ਰੋਡਕਟਸ 'ਤੇ ਡਿਸਕਾਊਂਟ ਮਿਲ ਰਿਹਾ ਹੈ।
Apple Days ਸੇਲ 'ਚ ਮਿਲ ਰਹੇ ਆਫ਼ਰਸ:
iPhone 15 ਸੀਰੀਜ਼ 'ਤੇ ਆਫ਼ਰ:ਇਸ ਸੇਲ 'ਚ ਤੁਸੀਂ ਆਈਫੋਨ 15 ਨੂੰ ਸਸਤੇ 'ਚ ਖਰੀਦ ਸਕਦੇ ਹੋ। Apple Days ਸੇਲ 'ਚ ਆਈਫੋਨ 15 ਦੀ ਕੀਮਤ 70,990 ਰੁਪਏ ਹੈ ਅਤੇ ਯੂਜ਼ਰਸ HDFC ਬੈਂਕ ਕਾਰਡ ਦੇ ਰਾਹੀ 4,000 ਰੁਪਏ ਦਾ ਡਿਸਕਾਊਂਟ ਪਾ ਸਕਦੇ ਹਨ। ਇਸ ਡਿਸਕਾਊਂਟ ਤੋਂ ਬਾਅਦ ਆਈਫੋਨ 15 ਦੀ ਕੀਮਤ 66,990 ਰੁਪਏ ਰਹਿ ਜਾਵੇਗੀ।
iPhone 15 ਪਲੱਸ 'ਤੇ ਆਫ਼ਰ: ਸੇਲ ਦੌਰਾਨ ਤੁਸੀਂ iPhone 15 ਪਲੱਸ ਨੂੰ 79,820 ਰੁਪਏ 'ਚ ਖਰੀਦ ਸਕਦੇ ਹੋ, ਪਰ ਜੇਕਰ ਤੁਸੀਂ HDFC ਬੈਂਕ ਕਾਰਡ ਦਾ ਇਸਤੇਮਾਲ ਕਰਦੇ ਹੋ, ਤਾਂ ਤੁਹਾਨੂੰ 4,000 ਰੁਪਏ ਦਾ ਡਿਸਕਾਊਂਟ ਮਿਲ ਸਕਦਾ ਹੈ। ਇਸ ਤੋਂ ਬਾਅਦ iPhone 15 ਪਲੱਸ ਦੀ ਕੀਮਤ 75,820 ਰੁਪਏ ਰਹਿ ਜਾਵੇਗੀ।
iPhone 15 Pro 'ਤੇ ਆਫ਼ਰ: ਸੇਲ 'ਚ iPhone 15 ਪ੍ਰੋ 'ਤੇ ਵੀ ਡਿਸਕਾਊਂਟ ਮਿਲ ਰਿਹਾ ਹੈ। ਸੇਲ ਦੌਰਾਨ ਇਸ ਫੋਨ ਨੂੰ 1,22,900 ਰੁਪਏ 'ਚ ਲਿਸਟ ਕੀਤਾ ਗਿਆ ਹੈ, ਪਰ ਬੈਕ ਆਫ਼ਰ ਰਾਹੀ ਤੁਸੀਂ ਇਸ ਫੋਨ ਨੂੰ 3,000 ਰੁਪਏ ਘਟ 'ਚ ਖਰੀਦ ਸਕਦੇ ਹੋ।
iPhone 15 Pro Max 'ਤੇ ਮਿਲ ਰਹੇ ਆਫ਼ਰਸ: Apple Days ਸੇਲ 'ਚ iPhone 15 ਪ੍ਰੋ ਮੈਕਸ ਨੂੰ ਤੁਸੀਂ ਘਟ ਕੀਮਤ 'ਚ ਖਰੀਦ ਸਕਦੇ ਹੋ। ਇਸ ਫੋਨ ਨੂੰ 1,49,240 ਰੁਪਏ 'ਚ ਲਿਸਟ ਕੀਤਾ ਗਿਆ ਹੈ। 3,000 ਰੁਪਏ ਦੇ ਬੈਂਕ ਡਿਸਕਾਊਂਟ ਤੋਂ ਬਾਅਦ ਇਸ ਫੋਨ ਦੀ ਕੀਮਤ 1,46,240 ਰੁਪਏ ਰਹਿ ਜਾਵੇਗੀ। ਆਈਫੋਨ 15 ਤੋਂ ਇਲਾਵਾ, ਆਈਫੋਨ 13 ਸਮੇਤ ਐਪਲ ਦੇ ਹੋਰ ਆਈਫੋਨਾਂ 'ਤੇ ਵੀ ਡਿਸਕਾਊਂਟ ਆਫ਼ਰ ਕੀਤੇ ਜਾ ਰਹੇ ਹਨ।