ਹੈਦਰਾਬਾਦ:ਹਾਲ ਹੀ ਵਿੱਚ ਵਟਸਐਪ ਨੇ ਗਰੁੱਪ ਵੀਡੀਓ ਕਾਲ ਦੌਰਾਨ ਸਕ੍ਰੀਨ ਸ਼ੇਅਰ ਫੀਚਰ ਪੇਸ਼ ਕੀਤਾ ਹੈ ਅਤੇ ਹੁਣ ਕੰਪਨੀ ਗਰੁੱਪ ਕਾਲ ਲਈ ਇੱਕ ਹੋਰ ਫੀਚਰ ਪੇਸ਼ ਕਰਨ ਜਾ ਰਹੀ ਹੈ। ਜਲਦ ਹੀ ਤੁਸੀਂ ਗਰੁੱਪ ਕਾਲ ਨੂੰ Schedule ਕਰ ਸਕੋਗੇ। ਇਸ ਫੀਚਰ ਨਾਲ Schedule ਕੀਤੇ ਗਏ ਸਮੇਂ 'ਤੇ ਖੁਦ ਹੀ ਕਾਲ ਦੀ ਲਿੰਕ ਹੋਰਨਾਂ ਮੈਬਰਾਂ ਤੱਕ ਪਹੁੰਚ ਜਾਵੇਗੀ। ਇੱਕ ਰਿਪੋਰਟ ਅਨੁਸਾਰ, ਵਟਸਐਪ ਆਪਣੇ ਐਂਡਰਾਇਡ ਬੀਟਾ ਯੂਜ਼ਰਸ ਲਈ Group Call Scheduling ਫੀਚਰ ਰੋਲਆਊਟ ਕਰ ਰਿਹਾ ਹੈ। ਵਟਸਐਪ ਨੇ ਜੂਮ ਅਤੇ ਗੂਗਲ ਮੀਟ ਨੂੰ ਟੱਕਰ ਦੇਣ ਲਈ ਆਪਣੇ ਪਲੇਟਫਾਰਮ 'ਤੇ ਇਹ ਫੀਚਰ ਜੋੜਿਆ ਹੈ। ਦਰਅਸਲ ਜੂਮ ਅਤੇ ਮੀਟ ਯੂਜ਼ਰਸ ਨੂੰ ਕਾਲ Schedule ਕਰਨ ਅਤੇ ਕਾਲ ਲਿੰਕ ਭੇਜਣ ਦੀ ਸੁਵਿਧਾ ਮਿਲਦੀ ਹੈ। ਵਟਸਐਪ ਨੇ ਕਾਲ ਲਿੰਕ ਨੂੰ ਪਹਿਲਾ ਹੀ ਪਲੇਟਫਾਰਮ 'ਤੇ ਜੋੜ ਦਿੱਤਾ ਹੈ ਅਤੇ ਹੁਣ ਯੂਜ਼ਰਸ ਨੂੰ ਕਾਲ Schedule ਕਰਨ ਦੀ ਸੁਵਿਧਾ ਵੀ ਮਿਲੇਗੀ।
ETV Bharat / science-and-technology
WhatsApp ਗਰੁੱਪ ਕਾਲ ਹੁਣ ਕਰ ਸਕੋਗੇ Schedule, ਆ ਰਿਹਾ Group Call Scheduling ਫੀਚਰ - Group Call Scheduling ਫੀਚਰ ਇਸ ਤਰ੍ਹਾਂ ਕਰੇਗਾ ਕੰਮ
ਵਟਸਐਪ ਹੁਣ ਗਰੁੱਪ ਕਾਲ ਲਈ ਇੱਕ ਹੋਰ ਫੀਚਰ ਲੈ ਕੇ ਆ ਰਿਹਾ ਹੈ। ਜਲਦ ਹੀ ਤੁਸੀਂ ਗਰੁੱਪ ਕਾਲ ਨੂੰ Schedule ਕਰ ਸਕੋਗੇ।
ਫਿਲਹਾਲ Group Call Scheduling ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ: ਵੈੱਬਸਾਈਟ Wabetainfo ਨੇ ਆਪਣੀ ਰਿਪੋਰਟ ਵਿੱਚ ਦੱਸਿਆਂ ਹੈ ਕਿ ਇਹ ਫੀਚਰ ਵਿਸ਼ਵ ਪੱਧਰ 'ਤੇ ਕੁਝ ਚੁਣੇ ਹੋਏ ਬੀਟਾ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਵੈੱਬਸਾਈਟ ਅਨੁਸਾਰ, Group Call Scheduling ਫੀਚਰ ਐਂਡਰਾਈਡ 2.23.177.7 ਦੇ ਲਈ ਨਵੇਂ ਵਟਸਐਪ ਬੀਟਾ ਵਿੱਚ ਉਪਲਬਧ ਹੈ। ਪਰ ਇਹ 2.23.17.5 ਅਤੇ 2.23.17.6 ਅਪਡੇਟ ਵਿੱਚ ਵੀ ਉਪਲਬਧ ਹੋ ਸਕਦਾ ਹੈ।
Group Call Scheduling ਫੀਚਰ ਇਸ ਤਰ੍ਹਾਂ ਕਰੇਗਾ ਕੰਮ: Group Call Scheduling ਫੀਚਰ ਦੀ ਵਰਤੋ ਕਰਨ ਲਈ ਗਰੁੱਪ ਦੇ ਮੈਂਬਰ ਸਿਰਫ਼ ਕਾਲ ਬਟਨ 'ਤੇ ਟੈਪ ਕਰਕੇ ਗਰੁੱਪ ਕਾਲ Schedule ਕਰ ਸਕਦੇ ਹਨ। ਪਾਪ ਅੱਪ ਹੋਣ ਵਾਲੇ ਕੰਟੈਕਟਸ ਮੇਨੂ ਵਿੱਚ ਯੂਜ਼ਰਸ ਨੂੰ ਕਾਲ ਗਰੁੱਪ ਆਪਸ਼ਨ ਦੇ ਇਲਾਵਾ ਇੱਕ ਅਡਿਸ਼ਨਲ Schedule ਕਾਲ ਆਪਸ਼ਨ ਵੀ ਦਿਖਾਈ ਦੇਵੇਗਾ। ਇੱਕ ਵਾਰ ਜਦੋਂ ਯੂਜ਼ਰਸ Schedule ਕਾਲ ਆਪਸ਼ਨ 'ਤੇ ਟੈਪ ਕਰਦੇ ਹਨ, ਤਾਂ ਉਹ ਕਾਲ ਦਾ Subject, ਟਾਈਮ ਅਤੇ ਡੇਟ ਸੈੱਟ ਕਰ ਸਕਦੇ ਹਨ। ਯੂਜ਼ਰਸ ਇਹ ਵੀ ਚੁਣ ਸਕਦੇ ਹਨ ਕਿ ਗਰੁੱਪ ਦੇ ਮੈਂਬਰਾਂ ਨਾਲ ਵੀਡੀਓ ਜਾਂ ਵਾਈਸ ਕਾਲ Schedule ਕਰਨਾ ਚਾਹੁੰਦੇ ਹਨ ਜਾਂ ਨਹੀਂ। ਇੱਕ ਵਾਰ ਕਾਲ Schedule ਹੋ ਜਾਣ 'ਤੇ ਗਰੁੱਪ ਨੂੰ ਇੱਕ ਪ੍ਰੋਂਪਟ ਭੇਜਿਆ ਜਾਵੇਗਾ ਅਤੇ ਸਿਰਫ਼ ਗਰੁੱਪ ਦੇ ਮੈਬਰ ਹੀ ਕਾਲ 'ਚ ਸ਼ਾਮਲ ਹੋ ਸਕਦੇ ਹਨ। ਇੱਕ ਵਾਰ ਜਦੋ ਗਰੁੱਪ ਦੇ ਮੈਂਬਰ Join Call ਬਟਨ 'ਤੇ ਕਲਿੱਕ ਕਰਕੇ ਆਪਣੀ ਕਾਲ Participation Confirmed ਕਰ ਦਿੰਦੇ ਹਨ, ਤਾਂ ਉਨ੍ਹਾਂ ਨੂੰ ਕਾਲ ਸ਼ੁਰੂ ਹੋਣ ਤੋਂ 15 ਮਿੰਟ ਪਹਿਲਾ ਯਾਦ ਕਰਵਾਇਆ ਜਾਵੇਗਾ। ਫਿਲਹਾਲ ਇਹ ਫੀਚਰ ਕੁਝ ਯੂਜ਼ਰਸ ਲਈ ਉਪਲਬਧ ਹੈ ਅਤੇ ਆਉਣ ਵਾਲੇ ਸਮੇਂ 'ਚ ਇਸਨੂੰ ਸਾਰਿਆਂ ਲਈ ਰੋਲਆਊਟ ਕੀਤਾ ਜਾਵੇਗਾ।