ਹੈਦਰਾਬਾਦ:ਵਟਸਐਪ ਜਲਦ ਹੀ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਲੈ ਕੇ ਆ ਰਿਹਾ ਹੈ। ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਇੱਕ ਸਪੈਸ਼ਲ ਨਾਮ ਦੇ ਨਾਲ ਕਿਸੇ ਵੀ ਅਣਜਾਨ ਵਿਅਕਤੀ ਨਾਲ ਗੱਲਬਾਤ ਕਰ ਸਕਣਗੇ। Wabetainfo ਦੀ ਰਿਪੋਰਟ 'ਚ ਵਟਸਐਪ ਦੇ ਨਵੇਂ ਫੀਚਰ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ ਵਟਸਐਪ ਆਪਣੇ ਐਂਡਰਾਈਡ ਯੂਜ਼ਰਸ ਦੇ ਨਾਲ IOS ਯੂਜ਼ਰਸ ਲਈ ਵੀ ਇਹ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ WhatsApp User Name ਆਪਸ਼ਨ ਦੇ ਨਾਲ ਨਵਾਂ ਨਾਮ ਸੇਵ ਕਰਨ ਦੀ ਸੁਵਿਧਾ ਮਿਲੇਗੀ।
WhatsApp User Name 'ਤੇ ਇਨ੍ਹਾਂ ਅੱਖਰਾਂ ਦਾ ਕੀਤਾ ਜਾ ਸਕੇਗਾ ਇਸਤੇਮਾਲ: Wabetainfo ਦੀ ਰਿਪੋਰਟ ਅਨੁਸਾਰ, ਯੂਜ਼ਰਸ WhatsApp User Name 'ਤੇ Alphanumeric ਅੱਖਰਾਂ ਦਾ ਇਸਤੇਮਾਲ ਕਰ ਸਕਣਗੇ। ਇਸ ਤੋਂ ਇਲਾਵਾ ਕੁਝ ਸਪੈਸ਼ਲ ਅੱਖਰਾਂ ਦਾ ਇਸਤੇਮਾਲ ਕਰਕੇ ਵੀ ਯੂਜ਼ਰਨੇਮ ਰੱਖਿਆ ਜਾ ਸਕੇਗਾ। ਯੂਜ਼ਰਸ ਵਟਸਐਪ 'ਤੇ ਹੁਣ ਆਪਣੀ ਪਸੰਦ ਦੇ ਨਾਮ ਨਾਲ ਆਪਣੀ ਪਹਿਚਾਣ ਬਣਾ ਸਕਣਗੇ। WhatsApp User Name ਦਾ ਆਪਸ਼ਨ ਯੂਜ਼ਰਸ ਨੂੰ ਪ੍ਰੋਫਾਈਲ ਸੈਟਿੰਗ 'ਤੇ ਨਜ਼ਰ ਆਵੇਗਾ।