ਹੈਦਰਾਬਾਦ:ਕਈ ਪਲੇਟਫਾਰਮ ਹੌਲੀ-ਹੌਲੀ ਮਸ਼ਹੂਰ ਹੁੰਦੇ ਜਾ ਰਹੇ ਹਨ। ਜਿਸ ਕਰਕੇ ਕਈ ਕੰਪਨੀਆਂ ਇਨ੍ਹਾਂ ਪਲੇਟਫਾਰਮਾਂ ਲਈ ਚਾਰਜ ਕਰਨਾ ਸ਼ੁਰੂ ਕਰ ਰਹੀਆਂ ਹਨ। ਗੂਗਲ Youtube ਲਈ ਵੀ ਪ੍ਰੀਮੀਅਮ ਸਬਸਕ੍ਰਿਪਸ਼ਨ ਆਫ਼ਰ ਕਰਦਾ ਹੈ। ਜਿਸ ਨਾਲ ਲੋਕਾਂ ਨੂੰ Ad ਫ੍ਰੀ ਵੀਡੀਓ, ਬੈਕਗ੍ਰਾਊਡ ਪਲੇਬੈਕ ਆਦਿ ਵਰਗੀਆਂ ਕਈ ਸੁਵਿਧਾਵਾਂ ਮਿਲਦੀਆਂ ਹਨ। ਭਾਰਤ ਵਿੱਚ Youtube ਪ੍ਰੀਮੀਅਮ ਦਾ ਚਾਰਜ 129 ਰੁਪਏ ਪ੍ਰਤੀ ਮਹੀਨਾ ਹੈ। ਜੇਕਰ ਤੁਸੀਂ ਤਿੰਨ ਮਹੀਨੇ ਦਾ ਪਲੈਨ ਲੈਂਦੇ ਹੋ, ਤਾਂ ਇਹ 399 ਰੁਪਏ ਦਾ ਹੈ। ਇਸੇ ਤਰ੍ਹਾਂ ਸਲਾਨਾ ਪਲੈਨ 1,290 ਰੁਪਏ ਦਾ ਹੈ।
ETV Bharat / science-and-technology
Youtube ਪ੍ਰੀਮੀਅਮ ਸਬਸਕ੍ਰਿਪਸ਼ਨ ਫ੍ਰੀ ਲੈਣ ਲਈ ਕਰੋ ਇਹ ਕੰਮ, ਤਿੰਨ ਮਹੀਨਿਆਂ ਦਾ ਮਿਲੇਗਾ ਲਾਭ
ਜੇਕਰ Youtube ਪ੍ਰੀਮੀਅਮ ਸਬਸਕ੍ਰਿਪਸ਼ਨ ਦੀ ਕੀਮਤ ਦੀ ਗੱਲ ਕੀਤੀ ਜਾਵੇ, ਤਾਂ ਇਸਦੀ ਕੀਮਤ 399 ਰੁਪਏ ਹੈ। ਇਹ ਸਬਸਕ੍ਰਿਪਸ਼ਨ 399 ਰੁਪਏ ਵਿੱਚ 3 ਮਹੀਨਿਆਂ ਲਈ ਮਿਲਦਾ ਹੈ। ਪਰ ਤੁਸੀਂ ਇੱਕ ਤਰੀਕੇ ਨਾਲ ਇਸ ਸਬਸਕ੍ਰਿਪਸ਼ਨ ਨੂੰ ਫ੍ਰੀ ਲੈ ਸਕਦੇ ਹੋ।
ਫ੍ਰੀ Youtube ਪ੍ਰੀਮੀਅਮ ਸਬਸਕ੍ਰਿਪਸ਼ਨ ਲੈਣ ਲਈ ਕਰੋ ਇਹ ਕੰਮ:Youtube ਪ੍ਰੀਮੀਅਮ ਸਬਸਕ੍ਰਿਪਸ਼ਨ ਫ੍ਰੀ ਵਿੱਚ ਲੈਣ ਲਈ ਪਹਿਲਾ Youtube ਖੋਲ੍ਹੋ ਅਤੇ ਆਪਣੇ ਪ੍ਰੋਫਾਈਲ ਪੇਜ 'ਤੇ ਜਾਓ। ਇੱਥੇ ਤੁਹਾਨੂੰ Youtube Premium ਦਾ ਆਪਸ਼ਨ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰੋ ਅਤੇ 3 ਮਹੀਨੇ ਫ੍ਰੀ ਟ੍ਰਾਈਲ ਦੇ ਆਪਸ਼ਨ 'ਤੇ ਕਲਿੱਕ ਕਰੋ। ਇਸ ਦੌਰਾਨ ਤੁਹਾਨੂੰ ਬੈਂਕ ਦਾ ਡਾਟਾ ਜਾਂ ਕ੍ਰੇਡਿਟ ਕਾਰਡ ਦਾ ਡਾਟਾ ਵੀ ਭਰਨਾ ਹੋਵੇਗਾ। ਇਸ ਨਾਲ ਤੁਹਾਡੇ ਪੈਸੇ ਤਿੰਨ ਮਹੀਨੇ ਦਾ ਟ੍ਰਾਈਲ ਖਤਮ ਹੋਣ ਤੋਂ ਬਾਅਦ ਕੱਟਣੇ ਸ਼ੁਰੂ ਹੋਣਗੇ। ਸਬਸਕ੍ਰਿਪਸ਼ਨ ਦਾ ਇਸਤੇਮਾਲ 3 ਮਹੀਨੇ ਜਾਂ ਭੁਗਤਾਨ ਵਾਲੇ ਦਿਨ ਤੋਂ ਪਹਿਲਾ ਤੱਕ ਕਰਨਾ ਹੈ ਅਤੇ ਫਿਰ ਇਸਨੂੰ Cancel ਕਰ ਦੇਣਾ ਹੈ। Cancel ਕਰਦੇ ਹੀ ਤੁਹਾਡੇ ਅਕਾਊਟ ਤੋਂ ਕੋਈ ਪੈਸਾ ਨਹੀਂ ਕੱਟੇਗਾ। ਤੁਸੀਂ 3 ਮਹੀਨੇ ਤੱਕ ਫ੍ਰੀ ਵਿੱਚ Youtube ਪ੍ਰੀਮੀਅਮ ਸਬਸਕ੍ਰਿਪਸ਼ਨ ਲੈ ਸਕੋਗੇ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਤੁਸੀਂ ਸਬਸਕ੍ਰਿਪਸ਼ਨ ਨੂੰ ਭੁਗਤਾਨ ਵਾਲੇ ਦਿਨ ਤੋਂ ਪਹਿਲਾ Cancel ਨਹੀਂ ਕਰਦੇ, ਤਾਂ ਤੁਹਾਡੇ ਪੈਸੇ ਕੱਟੇ ਜਾਣਗੇ।
6 ਮਹੀਨੇ ਲਈ ਫ੍ਰੀ Youtube ਪ੍ਰੀਮੀਅਮ ਲੈਣ ਲਈ ਕਰੋ ਇਹ ਕੰਮ:ਜੇਕਰ ਤੁਹਾਡੇ ਕੋਲ ਜੀਮੇਲ ਆਈਡੀ ਹੈ, ਤਾਂ ਤੁਸੀਂ ਇਸੇ ਤਰ੍ਹਾਂ 6 ਮਹੀਨੇ ਲਈ ਫ੍ਰੀ ਵਿੱਚ Youtube ਪ੍ਰੀਮੀਅਮ ਲੈ ਸਕਦੇ ਹੋ। Youtube ਪ੍ਰੀਮੀਅਮ ਦੇ ਨਾਲ ਤੁਹਾਨੂੰ Youtube Music ਦਾ ਸਬਸਕ੍ਰਿਪਸ਼ਨ ਵੀ ਮਿਲਦਾ ਹੈ। ਇਸ ਨਾਲ ਤੁਸੀਂ ਗੀਤ ਡਾਊਨਲੋਡ, ਵੀਡੀਓ ਅਤੇ ਗੀਤ ਦੇ ਬੋਲ ਸਮੇਤ ਹੋਰ ਸੁਵਿਧਾਵਾਂ ਦਾ ਫਾਇਦਾ ਵੀ ਲੈ ਸਕਦੇ ਹੋ। ਇਹ ਪੀਆਈਪੀ ਨੂੰ ਵੀ ਸਪੋਰਟ ਕਰਦਾ ਹੈ। ਜਿਸਦੀ ਮਦਦ ਨਾਲ ਤੁਸੀਂ Youtbe ਦੇ ਨਾਲ-ਨਾਲ ਹੋਰ ਐਪ ਦਾ ਇਸਤੇਮਾਲ ਵੀ ਕਰ ਸਕਦੇ ਹੋ।