ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਯੂਜ਼ਰਸ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਸਾਲ 2023 ਖਤਮ ਹੋਣ ਜਾ ਰਿਹਾ ਹੈ। ਇਸ ਸਾਲ ਵੀ ਕੰਪਨੀ ਨੇ ਆਪਣੇ ਯੂਜ਼ਰਸ ਲਈ ਕਈ ਸਾਰੇ ਫੀਚਰਸ ਪੇਸ਼ ਕੀਤੇ ਹਨ। ਇਨ੍ਹਾਂ ਫੀਚਰਸ ਦੀ ਮਦਦ ਨਾਲ ਯੂਜ਼ਰਸ ਦਾ ਅਨੁਭਵ ਹੋਰ ਵੀ ਬਿਹਤਰ ਹੋਇਆ ਹੈ।
ਇਸ ਸਾਲ ਵਟਸਐਪ ਨੇ ਪੇਸ਼ ਕੀਤੇ ਨੇ ਇਹ 5 ਫੀਚਰਸ:
ਮਲਟੀਪਲ ਅਕਾਊਂਟ ਲੌਗਿਨ ਕਰਨ ਦਾ ਫੀਚਰ: ਇਸ ਸਾਲ ਵਟਸਐਪ ਨੇ ਯੂਜ਼ਰਸ ਨੂੰ ਮਲਟੀਪਲ ਅਕਾਊਂਟ ਲੌਗਿਨ ਕਰਨ ਦੀ ਸੁਵਿਧਾ ਦਿੱਤੀ ਹੈ। ਪਹਿਲਾ ਯੂਜ਼ਰਸ ਇੱਕ ਡਿਵਾਈਸ 'ਚ ਸਿਰਫ਼ ਇੱਕ ਹੀ ਅਕਾਊਂਟ ਚਲਾ ਸਕਦੇ ਸੀ, ਪਰ ਹੁਣ ਯੂਜ਼ਰਸ ਨੂੰ ਇੱਕ ਡਿਵਾਈਸ 'ਚ ਜ਼ਿਆਦਾ ਵਟਸਐਪ ਅਕਾਊਂਟ ਚਲਾਉਣ ਦੀ ਸੁਵਿਧਾ ਮਿਲਦੀ ਹੈ।
ਚੈਟ ਲੌਕ ਫੀਚਰ: ਇਸ ਸਾਲ ਵਟਸਐਪ ਨੇ ਆਪਣੇ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਚੈਟ ਲੌਕ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਨੂੰ ਐਕਟਿਵ ਕਰਨ ਤੋਂ ਬਾਅਦ ਵਟਸਐਪ ਯੂਜ਼ਰਸ ਆਪਣੀ ਪਰਸਨਲ ਚੈਟ ਨੂੰ ਲੌਕ ਕਰ ਸਕਣਗੇ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੀ ਚੈਟ ਨੂੰ ਇੱਕ ਅਲੱਗ ਫੋਲਡਰ 'ਚ ਰੱਖ ਸਕੋਗੇ। ਚੈਟ ਲੌਕ ਕਰਨ ਤੋਂ ਬਾਅਦ ਤੁਸੀਂ ਸਿਰਫ਼ ਡਿਵਾਈਸ ਪਾਸਵਰਡ ਜਾਂ ਬਾਇਓਮੈਟ੍ਰਿਕ ਪ੍ਰਮਾਣਿਕਤਾ ਰਾਹੀ ਹੀ ਚੈਟ ਨੂੰ ਖੋਲ੍ਹ ਸਕੋਗੇ। ਇਸ ਫੀਚਰ ਦੀ ਵਰਤੋ ਕਰਨ ਲਈ ਸਭ ਤੋਂ ਪਹਿਲਾ ਆਪਣੇ ਐਂਡਰਾਈਡ ਜਾਂ IOS ਡਿਵਾਈਸ 'ਤੇ ਵਟਸਐਪ ਦੇ ਨਵੇਂ ਵਰਜ਼ਨ ਨੂੰ ਡਾਊਨਲੋਡ ਕਰੋ। ਇਸ ਤੋਂ ਬਾਅਦ, ਵਟਸਐਪ ਨੂੰ ਖੋਲ੍ਹੋ ਅਤੇ ਉਸ ਚੈਟ 'ਤੇ ਜਾਓ, ਜਿਸਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ। ਇਸ ਲਈ ਉਸ ਚੈਟ ਦੇ Contacts ਜਾਂ ਗਰੁੱਪ ਦੇ ਪ੍ਰੋਫਾਈਲ ਫੋਟੋ 'ਤੇ ਕਲਿੱਕ ਕਰੋ। ਉਸ ਤੋਂ ਬਾਅਦ Disappearing ਮੈਸੇਜ ਦੇ ਥੱਲੇ ਤੁਹਾਨੂੰ ਚੈਟ ਲੌਕ ਫੀਚਰ ਨਜ਼ਰ ਆਵੇਗਾ। ਇਸ 'ਤੇ ਟੈਪ ਕਰੋ ਅਤੇ ਚੈਟ ਲੌਕ ਫੀਚਰ ਨੂੰ ਇਨੇਬਲ ਕਰੋ। ਇਸ ਲਈ ਆਪਣੇ ਫੋਨ ਦੇ ਪਾਸਵਰਡ ਜਾਂ ਬਾਇਓਮੈਟ੍ਰਿਕ ਦੀ ਵਰਤੋ ਕਰੋ।
HD ਕਵਾਈਲਿਟੀ 'ਚ ਸ਼ੇਅਰ ਕਰ ਸਕੋਗੇ ਤਸਵੀਰਾਂ: ਇਸ ਸਾਲ ਵਟਸਐਪ ਨੇ ਯੂਜ਼ਰਸ ਨੂੰ ਤਸਵੀਰਾਂ ਅਤੇ ਵੀਡੀਓਜ਼ ਨੂੰ HD ਕਵਾਈਲਿਟੀ 'ਚ ਵੀ ਭੇਜਣ ਦੀ ਸੁਵਿਧਾ ਦਿੱਤੀ ਹੈ। ਵਟਸਐਪ ਦੇ ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ HD ਫੋਟੋਆਂ ਭੇਜ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਲੋਕਾਂ ਨੂੰ ਵਟਸਐਪ 'ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਸਮੇਂ ਫੋਟੋ ਦੀ ਕਵਾਇਲੀਟੀ ਖਰਾਬ ਹੋ ਜਾਣ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਕਰਕੇ ਯੂਜ਼ਰਸ ਨੇ ਕੰਪਨੀ ਨੂੰ ਇਸ ਸਮੱਸਿਆ ਦੇ ਹੱਲ ਕਰਨ ਦੀ ਬੇਨਤੀ ਕੀਤੀ ਸੀ।
ਮੈਸੇਜ ਐਡਿਟ ਕਰਨ ਦੀ ਸੁਵਿਧਾ: ਇਸ ਸਾਲ ਵਟਸਐਪ ਨੇ ਯੂਜ਼ਰਸ ਨੂੰ ਮੈਸੇਜਾਂ ਨੂੰ ਐਡਿਟ ਕਰਨ ਦੀ ਸੁਵਿਧਾ ਵੀ ਦਿੱਤੀ ਹੈ। ਇਸ ਦੇ ਤਹਿਤ ਯੂਜ਼ਰਸ ਭੇਜੇ ਗਏ ਮੈਸੇਜ ਨੂੰ ਐਡਿਟ ਕਰ ਸਕਣਗੇ। ਮੈਸੇਜ ਨੂੰ ਐਡਿਟ ਕਰਕੇ ਭੇਜਣ ਤੋਂ ਬਾਅਦ ਸਾਹਮਣੇ ਵਾਲਾ ਵਿਅਕਤੀ ਇਸ ਨੂੰ ਐਡਿਟ ਕੀਤੇ ਮੈਸੇਜ ਦੇ ਤੌਰ 'ਤੇ ਦੇਖੇਗਾ। ਇਸ ਗੱਲ ਦਾ ਧਿਆਨ ਰੱਖੋ ਕਿ ਮੈਸੇਜ ਭੇਜਣ ਤੋਂ ਬਾਅਦ ਤੁਸੀਂ ਸਿਰਫ਼ 15 ਮਿੰਟਾਂ ਦੇ ਅੰਦਰ ਹੀ ਮੈਸੇਜ ਨੂੰ ਐਡਿਟ ਕਰ ਸਕਦੇ ਹੋ।
Voice status update: ਇਸ ਸਾਲ ਵਟਸਐਪ ਨੇ ਯੂਜ਼ਰਸ ਨੂੰ ਆਪਣੇ ਸਟੇਟਸ 'ਚ ਵਾਈਸ ਸ਼ੇਅਰ ਕਰਨ ਦੀ ਸੁਵਿਧਾ ਵੀ ਦਿੱਤੀ ਹੈ। ਪਹਿਲਾ ਯੂਜ਼ਰਸ ਸਿਰਫ਼ ਸਟੇਟਸ 'ਚ ਵੀਡੀਓ ਅਤੇ ਫੋਟੋ ਹੀ ਸ਼ੇਅਰ ਕਰ ਸਕਦੇ ਸੀ, ਪਰ ਹੁਣ ਯੂਜ਼ਰਸ ਵਾਈਸ ਮੈਸੇਜ ਨੂੰ ਵੀ ਸਟੇਟਸ 'ਚ ਸ਼ੇਅਰ ਕਰ ਸਕਦੇ ਹਨ।