ਬੀਜਿੰਗ: ਸ਼ਿਓਮੀ ਨੇ ਚੀਨ ’ਚ ਸਨੈਪਡ੍ਰੈਗਨ 888 ਪ੍ਰੋਸੈਸਰ ਅਤੇ 120 ਹਾਰਟਜ਼ ਡਿਸਪਲੇ ਨਾਲ ਲੈਸ ਐੱਮਆਈ 11 ਨੂੰ ਲਾਂਚ ਕਰ ਦਿੱਤਾ ਹੈ। ਐੱਮਆਈ 11 ਦੇ 8 ਜੀਬੀ ਪਲਸ 128 ਜੀਬੀ ਵੈਰਿਏਂਟ ਦੀ ਕੀਮਤ 3,999 ਯੂਆਨ ਭਾਵ 44,932,85 ਰੁਪਏ ਰੱਖੀ ਗਈ ਹੈ। ਜਦਕਿ ਇਸ ਦੇ ਅਗਲੇ ਵੈਰਿਏਂਟ 8 ਜੀਬੀ ਪਲਸ 256 ਜੀਬੀ ਦੀ ਕੀਮਤ 4,299 ਯੂਆਨ ਭਾਵ 48303.66 ਰੁਪਏ ਤੈਅ ਕੀਤੀ ਗਈ ਹੈ। 128 ਜੀਬੀ ਪਲਸ 256 ਜੀਬੀ ਦੇ ਨਾਲ ਇਸ ਦੇ ਤੀਸਰੇ ਮਾਡਲ ਨੂੰ 4,699 ਯੂਆਨ ਦੇ ਨਾਲ ਬਾਜ਼ਾਰ ’ਚ ਉਤਾਰਿਆ ਗਿਆ ਹੈ, ਜਿਸਦੀ ਦੀ ਭਾਰਤੀ ਕਰੰਸੀ ਮੁਤਾਬਕ ਕੀਮਤ 52798.06 ਰੁਪਏ ਹੈ।
ETV Bharat / science-and-technology
ਸ਼ਿਓਮੀ ਦਾ ਐੱਮਆਈ 11 ਚੀਨ ’ਚ ਹੋਇਆ ਲਾਂਚ, ਜਾਣੋ ਫੀਚਰਜ਼ - ਐੱਮਆਈ 11
ਸ਼ਿਓਮੀ ਨੇ ਆਪਣਾ ਨਵਾਂ ਸਮਾਰਟ ਫ਼ੋਨ ਐੱਮਆਈ 11 ਚੀਨ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟ ਫ਼ੋਨ 'ਚ ਸਨੈਪਡ੍ਰੈਗਨ 888 ਪ੍ਰੋਸੈਸਰ, 6.81 ਇੰਚ ਡਬਲਿਊਕਿਊਐਚਡੀ (3200X1440 ਪਿਕਸਲ) ਰਿਜ਼ਲਿਊਸ਼ਨ ਐਮੋਲੈਡ ਸਕ੍ਰੀਨ, ਪੀ 3 ਕਲਰ ਸਪੈਕਟ੍ਰਮ, 4,600 ਐੱਮਏਐਚ ਦੀ ਬੈਟਰੀ ਆਦਿ ਹਨ। ਐੱਮਆਈ 11 ਦੀ ਵਿਕਰੀ 1 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ।
ਤਸਵੀਰ
ਜੀਐੱਸਐੱਮ ਐਰੀਨਾ ਦੀ ਰਿਪੋਰਟ ਮੁਤਾਬਕ, ਇਸ ਦੀ ਵਿਕਰੀ 1 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਹੈ।
- ਇਸ ਡਿਵਾਇਸ ਨੂੰ ਛੇ ਅਲੱਗ-ਅਲੱਗ ਰੰਗਾਂ ’ਚ ਪੇਸ਼ ਕੀਤਾ ਜਾਵੇਗਾ। ਜਿਨ੍ਹਾਂ ’ਚ ਬਲੈਕ, ਵਾਈ੍ਹਟ, ਬਲੂ, ਖ਼ਾਕੀ ਵੈਗਨ ਲੈਦਰ, ਪਰਪਲ ਲੈਦਰ ਸਹਿਤ ਇੱਕ ਸਪੈਸ਼ਲ ਐਡਿਸ਼ਨ ਸ਼ਾਮਲ ਹੈ, ਜਿਸ ’ਚ ਲੇਈ ਜੂਨ ਦਾ ਆਟੋਗ੍ਰਾਫ਼ ਹੈ।
- ਸ਼ਿਓਮੀ ਦਾ ਇਹ ਨਵਾਂ ਮਾਡਲ ਸਨੈਪਡ੍ਰੈਗਨ 888 ਪ੍ਰੋਸੈਸਰ ਨਾਲ ਲੈਸ ਹੈ, ਜਿਸ ’ਚ 128 ਜੀਬੀ ਰੈਮ ਅਤੇ 256 ਜੀਬੀ ਯੂਐੱਫਐੱਸ 3.1 ਸਟੋਰੇਜ ਦਿੱਤੀ ਗਈ ਹੈ।
- ਇਸ ਸਮਾਰਟ ਫ਼ੋਨ ਨੂੰ 6.81 ਇੰਚ ਦੀ ਡਬਲਿਊਕਿਊਐਚਡੀ (3200X1440 ਪਿਕਸਲ) ਰਿਜ਼ਲਿਊਸ਼ਨ ਐਮੋਲੈਡ ਸਕ੍ਰੀਨ, ਪੀ 3 ਕਲਰ ਸਪੈਕਟ੍ਰਮ ਅਤੇ ਕਾਰਨਿੰਗ ਗੋਰਿਲਾ ਗਲਾਸ ਵਿਕਟਸ ਦੇ ਨਾਲ ਪੇਸ਼ ਕੀਤਾ ਗਿਆ ਹੈ।
- ਐੱਮਆਈ 11 ’ਚ 1/1.33 ਇੰਚ ਦੇ ਵੱਡੇ ਸੈਂਸਰ, 7ਪੀ ਲੈਂਸ ਅਤੇ ਐੱਫ / 1.85 ਅਪ੍ਰਚਰ ਦੇ ਨਾਲ ਇੱਕ 108 ਐੱਮਪੀ ਦਾ ਪ੍ਰਾਇਮਰੀ ਰੀਅਰ ਕੈਮਰਾ ਹੈ। ਨਾਲ ਹੀ 13 ਮੈਗਾਪਿਕਸਲ ਦਾ ਇੱਕ ਵਾਈਡ ਐਂਗਲ ਲੈਂਸ ਸੈਂਸਰ ਵੀ ਸ਼ਾਮਲ ਹੈ। ਇਹ ਸੈਂਸਰ 123-ਡਿਗਰੀ ਫ਼ੀਲਡ ਆਫ਼ ਵਿਊ ਅਤੇ ਐੱਫ਼ / 2.4 ਆਪ੍ਰਚਰ ਦੇ ਨਾਲ ਆਉਂਦਾ ਹੈ।
- ਇਨ੍ਹਾਂ ਕੈਮਰਿਆਂ ਰਾਹੀਂ ਤੁਸੀਂ 24/30 ਐੱਫਪੀਐੱਸ ’ਤੇ 8ਕੇ ਵੀਡੀਓ ਰਿਕਾਰਡ ਕਰ ਸਕਦੇ ਹੋ। ਇਸ ਦੇ ਸਾਹਮਣੇ ਵਾਲੇ ਪਾਸੇ ਇੱਕ 20ਐੱਮਪੀ ਦਾ ਕੈਮਰਾ ਵੀ ਹੈ।
- ਸਾਫ਼ਟਵੇਅਰ ਦੀ ਜਿੱਥੇ ਤੱਕ ਗੱਲ ਹੈ, ਤਾਂ ਸ਼ਿਓਮੀ ਦਾ ਇਹ ਮਾਡਲ ਅਜਿਹਾ ਪਹਿਲਾ ਸਮਾਰਟ ਫ਼ੋਨ ਹੈ, ਜੋ ਐੱਮਆਈਯੂਆਈ 12.5 ਅੱਪਡੇਟ ਨਾਲ ਲੈਸ ਹੈ। ਐੱਮਆਈਯੂਆਈ 12.5 ’ਚ ਕਈ ਤਰ੍ਹਾਂ ਦੇ ਵਾਲਪੇਪਰ ਅਤੇ ਨੋਟੀਫ਼ਿਕੇਸ਼ਨ ਸਾਊਂਡ ਸ਼ਾਮਲ ਹੋਣਗੇ।
- ਡਿਵਾਈਸ ’ਚ 55 ਵਾਟ ਵਾਇਰ ਚਾਰਜਿੰਗ, 50 ਵਾਟ ਵਾਇਰ-ਲੈੱਸ ਚਾਰਜਿੰਗ ਅਤੇ 10 ਵਾਟ ਰਿਵਰਸ ਵਾਇਰ-ਲੈੱਸ ਚਾਰਜਿੰਗ ਸਪੋਰਟ ਦੇ ਨਾਲ 4,600 ਐੱਮਐੱਚ ਦੀ ਬੈਟਰੀ ਦਿੱਤੀ ਗਈ ਹੈ।
Last Updated : Feb 16, 2021, 7:53 PM IST