ਹੈਦਰਾਬਾਦ:Xiaomi ਆਉਣ ਵਾਲੇ ਸਮੇਂ 'ਚ ਕੁਝ ਨਵੇਂ ਪ੍ਰੋਡਕਟਸ ਨੂੰ ਲਾਂਚ ਕਰ ਸਕਦੀ ਹੈ। ਇਸ 'ਚ Xiaomi Watch 2 Pro ਵੀ ਸ਼ਾਮਲ ਹੈ। ਕੰਪਨੀ ਆਉਣ ਵਾਲੇ ਲਾਂਚ ਇਵੈਂਟ 'ਚ ਇਸ ਸਮਾਰਟਵਾਚ ਨੂੰ ਪੇਸ਼ ਕਰ ਸਕਦੀ ਹੈ। Xiaomi Watch 2 Pro ਨੂੰ ਅਗਲੇ ਹਫ਼ਤੇ Xiaomi 13T ਸੀਰੀਜ਼ ਦੇ ਨਾਲ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਟੀਜ਼ਰ ਵੀਡੀਓ ਲਾਂਚ ਕੀਤਾ ਹੈ, ਪਰ ਕੰਪਨੀ ਨੇ ਅਜੇ ਇਸ ਸਮਾਰਟਵਾਚ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਇਸ ਦਿਨ ਲਾਂਚ ਹੋਵੇਗੀ Xiaomi Watch 2 Pro: Xiaomi ਨੇ X 'ਤੇ ਪੋਸਟ ਸ਼ੇਅਰ ਕਰਕੇ ਦੱਸਿਆ ਕਿ ਬਹੁਤ ਜਲਦ Xiaomi Watch 2 Pro ਨੂੰ ਲਾਂਚ ਕੀਤਾ ਜਾਵੇਗਾ। ਇਸ ਸਮਾਰਟਵਾਚ ਨੂੰ 26 ਸਤੰਬਰ ਦੇ ਦਿਨ ਕੰਪਨੀ ਦੇ ਇਵੈਂਟ 'ਚ ਪੇਸ਼ ਕੀਤਾ ਜਾਵੇਗਾ। ਇਸ ਇਵੈਂਟ 'ਚ Xiaomi 13T ਸੀਰੀਜ਼ ਨੂੰ ਵੀ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਨੇ ਅਜੇ ਤੱਕ ਸਮਾਰਟਵਾਚ ਦੇ ਡਿਜ਼ਾਈਨ ਅਤੇ ਫੀਚਰਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
Xiaomi Watch 2 Pro ਦੇ ਫੀਚਰਸ: ਲੀਕਸ ਦੀ ਮੰਨੀਏ, ਤਾਂ ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਵਾਚ 'ਚ 1.43 ਇੰਚ AMOLED ਡਿਸਪਲੇ ਦੇ ਨਾਲ ਇੱਕ ਰਾਊਂਡ ਸਰਕਲ ਡਾਇਲ ਹੋਣ ਦੀ ਉਮੀਦ ਹੈ। ਇਸ ਸਮਾਰਟਵਾਚ 'ਚ HD Resolution ਅਤੇ Always On ਡਿਸਪਲੇ ਦੀ ਸੁਵਿਧਾ ਵੀ ਮਿਲ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ, Xiaomi Watch 2 Pro 'ਚ ਬਲੂਟੁੱਥ ਦੇ ਨਾਲ-ਨਾਲ 4G LTE ਵਰਜ਼ਨ ਵੀ ਆ ਸਕਦਾ ਹੈ। ਇਸ ਤੋਂ ਇਲਾਵਾ Xiaomi Watch 2 Pro 'ਚ ਕਈ ਸਪੋਰਟਸ ਮੋਡ ਦੇ ਨਾਲ ਬਾਡੀ ਕੰਪੋਜ਼ੀਸ਼ਨ ਐਨਾਲਾਈਜ਼ਰ, ਸਲੀਪ ਮਾਨੀਟਰਿੰਗ ਅਤੇ SpO2 ਟਰੈਕਿੰਗ ਦੀ ਸੁਵਿਧਾ ਮਿਲ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਡਿਵਾਈਸ ਦੋ ਕਲਰ ਆਪਸ਼ਨ 'ਚ ਉਪਲਬਧ ਹੋਵੇਗੀ।
Xiaomi 13T ਸੀਰੀਜ਼ 26 ਸਤੰਬਰ ਨੂੰ ਹੋਵੇਗੀ ਲਾਂਚ: Xiaomi 26 ਸਤੰਬਰ ਨੂੰ Xiaomi 13T ਸੀਰੀਜ਼ ਵੀ ਲਾਂਚ ਕਰ ਸਕਦੀ ਹੈ। Xiaomi 13T ਸੀਰੀਜ਼ 'ਚ MediaTek Dimensity 9200+ਪ੍ਰੋਸੈਸਰ ਮਿਲ ਸਕਦਾ ਹੈ। ਫਿਲਹਾਲ ਇਸ ਸੀਰੀਜ਼ ਦੇ ਫੀਚਰਸ ਦਾ ਖੁਲਾਸਾ ਨਹੀਂ ਹੋਇਆ ਹੈ।