ਹੈਦਰਾਬਾਦ: Xiaomi ਨੇ ਆਪਣੇ ਦੋ ਨਵੇਂ ਸਮਾਰਟਫੋਨਾਂ ਨੂੰ ਇਕੱਠਿਆਂ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਕੰਪਨੀ ਨੇ ਲਾਂਚ ਇਵੈਂਟ ਦੌਰਾਨ ਲਾਂਚ ਕੀਤੇ ਹਨ। ਨਵੇਂ ਸਮਾਰਟਫੋਨ ਨੂੰ Xiaomi ਨੇ ਮਿਡ-ਪ੍ਰੀਮੀਅਮ ਸੈਗਮੈਂਟ ਦਾ ਹਿੱਸਾ ਬਣਾਇਆ ਹੈ ਅਤੇ UK 'ਚ ਇਹ ਸਮਾਰਟਫੋਨ ਪ੍ਰੀ-ਆਰਡਰ ਲਈ ਉਪਲਬਧ ਹਨ।
Xiaomi 13T Pro ਦੇ ਫੀਚਰਸ: Xiaomi 13T Pro 'ਚ 6.67 ਇੰਚ ਦਾ 1.5K Resolution ਵਾਲਾ ਡਿਸਪਲੇ 144Hz ਰਿਫ੍ਰੈਸ਼ ਦਰ ਨਾਲ ਮਿਲਦਾ ਹੈ। ਇਸ ਸਮਾਰਟਫੋਨ 'ਚ MediaTek Dimensity 9200+ ਪ੍ਰੋਸੈਸਰ ਦਿੱਤਾ ਗਿਆ ਹੈ। Xiaomi 13T Pro 'ਚ 16GB ਤੱਕ ਰੈਮ ਅਤੇ 1TB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਦੇ ਬੈਕ ਪੈਨਲ 'ਤੇ 50MP+50MP+12MP ਟ੍ਰਿਪਲ ਕੈਮਰਾ ਅਤੇ 20MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ।
Xiaomi 13T ਦੇ ਫੀਚਰਸ: Xiaomi 13T 'ਚ MediaTek Dimensity 8200 ਦਾ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 12GB ਰੈਮ ਅਤੇ 256GB ਤੱਕ ਦੀ ਸਟੋਰੇਜ਼ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਬੈਕ ਪੈਨਲ 'ਤੇ 50MP ਦਾ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ ਅਤੇ ਫਰੰਟ 'ਚ 20MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 67 ਵਾਟ ਦੀ ਫਾਸਟ ਚਾਰਜ਼ਿੰਗ ਨੂੰ ਸਪੋਰਟ ਕਰਦੀ ਹੈ।
Xiaomi 13T Pro ਅਤੇ Xiaomi 13T ਦੀ ਕੀਮਤ: Xiaomi 13T Pro ਅਤੇ Xiaomi 13T ਅਜੇ ਭਾਰਤ 'ਚ ਲਾਂਚ ਨਹੀ ਕੀਤੇ ਗਏ ਹਨ। UK 'ਚ Xiaomi 13T ਦੀ ਸ਼ੁਰੂਆਤੀ ਕੀਮਤ 22,000 ਰੁਪਏ ਹੈ ਅਤੇ Xiaomi 13T Pro ਦੀ ਕੀਮਤ 28,500 ਰੁਪਏ ਰੱਖੀ ਗਈ ਹੈ। ਇਨ੍ਹਾਂ ਸਮਾਰਟਫੋਨਾਂ ਨੂੰ ਤੁਸੀਂ ਬਲੂ, ਬਲੈਕ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਖਰੀਦ ਸਕਦੇ ਹੋ।