ਪੰਜਾਬ

punjab

ETV Bharat / science-and-technology

Xiaomi Independence Day Sale ਇਸ ਦਿਨ ਤੋਂ ਹੋਵੇਗੀ ਸ਼ੁਰੂ, ਸਮਾਰਟਫ਼ੋਨ ਅਤੇ ਸਮਾਰਟ ਟੀਵੀ 'ਤੇ ਮਿਲੇਗੀ ਭਾਰੀ ਛੋਟ - amazon sale

Xiaomi Independence Day Sale ਕੱਲ 4 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਸੇਲ 'ਚ ਕੰਪਨੀ ਆਪਣੇ ਨਵੇਂ ਸਮਾਰਟਫੋਨ ਅਤੇ ਸਮਾਰਟ ਟੀਵੀ ਨੂੰ ਡਿਸਕਾਊਂਟ ਅਤੇ ਆਫ਼ਰਸ ਦੇ ਨਾਲ ਵੇਚ ਰਹੀ ਹੈ। ਇਹ ਸੇਲ Mi.com 'ਤੇ ਹੋਵੇਗੀ।

Xiaomi Independence Day Sale
Xiaomi Independence Day Sale

By

Published : Aug 3, 2023, 4:53 PM IST

ਹੈਦਰਾਬਾਦ:77ਵੇਂ ਆਜ਼ਾਦੀ ਦਿਵਸ 'ਤੇ Xiaomi ਵੀ ਆਪਣੇ ਗ੍ਰਾਹਕਾਂ ਲਈ ਸਪੈਸ਼ਲ ਸੇਲ ਲੈ ਕੇ ਆਇਆ ਹੈ। ਇਹ ਸੇਲ ਐਮਾਜ਼ਾਨ ਦੀ ਕੱਲ ਹੋਣ ਵਾਲੀ ਸੇਲ ਨੂੰ ਟੱਕਰ ਦੇਵੇਗੀ। Xiaomi Independence Day Sale ਕੱਲ 4 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਸੇਲ 'ਚ ਕੰਪਨੀ ਆਪਣੇ ਕਈ ਨਵੇਂ ਸਮਾਰਟਫੋਨ ਅਤੇ ਸਮਾਰਟ ਟੀਵੀ 'ਤੇ ਛੋਟ ਦੇਣ ਵਾਲੀ ਹੈ। ਇਹ ਸੇਲ Xiaomi India ਦੀ ਅਧਿਕਾਰਿਤ ਵੈੱਬਸਾਈਟ 'ਤੇ ਕੱਲ ਤੋਂ ਲਾਈਵ ਹੋਵੇਗੀ। ਸੇਲ ਦੇ ਸ਼ੁਰੂ ਹੋਣ ਤੋਂ ਪਹਿਲਾ ਹੀ ਇਸ ਸੇਲ 'ਚ ਮਿਲਣ ਵਾਲੇ ਕੁਝ ਆਫ਼ਰਸ ਅਤੇ ਡਿਸਕਾਊਂਟ ਦਾ ਖੁਲਾਸਾ ਹੋਇਆ ਹੈ। ਇਸਦੇ ਨਾਲ ਹੀ ਗ੍ਰਾਹਕਾਂ ਨੂੰ ਆਈਸੀਆਈਸੀਆਈ ਬੈਂਕ ਕ੍ਰੇਡਿਟ ਕਾਰਡ ਅਤੇ EMI ਲੈਣ-ਦੇਣ ਦਾ ਇਸਤੇਮਾਲ ਕਰਨ 'ਤੇ 8,000 ਰੁਪਏ ਤੱਕ ਦੀ ਛੋਟ ਮਿਲੇਗੀ। Xiaomi MobikWik ਵਾਲਿਟ ਉਪਭੋਗਤਾਵਾਂ ਨੂੰ 20 ਫੀਸਦ ਤੱਕ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ।

Xiaomi Independence Day Sale 'ਚ ਇਨ੍ਹਾਂ ਚੀਜ਼ਾਂ 'ਤੇ ਮਿਲੇਗੀ ਭਾਰੀ ਛੋਟ:

Redmi Note 12 5G:ਇਹ ਫੋਨ ਸੇਲ ਦੌਰਾਨ 16,999 ਰੁਪਏ 'ਚ ਖਰੀਦਣ ਲਈ ਉਪਲਬਧ ਹੈ। ਫੋਨ ਦੀ ਅਸਲੀ ਕੀਮਤ 19,999 ਰੁਪਏ ਹੈ। ਆਈਸੀਆਈਸੀਆਈ ਬੈਂਕ ਕ੍ਰੇਡਿਟ ਕਾਰਡ ਅਤੇ EMI ਨਾਲ ਲੈਣ-ਦੇਣ ਕਰਨ 'ਤੇ 2,000 ਰੁਪਏ ਦੀ ਛੋਟ ਮਿਲੇਗੀ।

Redmi Note 12 Pro 5G: ਇਸ ਫੋਨ ਦੀ ਅਸਲੀ ਕੀਮਤ 31,999 ਹੈ, ਪਰ ਸੇਲ ਦੌਰਾਨ ਇਹ ਫੋਨ ਤੁਸੀਂ 26,999 ਰੁਪਏ 'ਚ ਖਰੀਦ ਸਕਦੇ ਹੋ। ਕੰਪਨੀ ਆਈਸੀਆਈਸੀਆਈ ਬੈਂਕ ਕ੍ਰੇਡਿਟ ਕਾਰਡ ਅਤੇ EMI ਲੈਣ-ਦੇਣ 'ਤੇ 3,000 ਰੁਪਏ ਦੀ ਛੋਟ ਮਿਲੇਗੀ।

Xiaomi 12 Pro 5G:ਇਹ ਫੋਨ ਸੇਲ ਦੌਰਾਨ ਅੱਧੀ ਕੀਮਤ 'ਤੇ ਵਿਕ ਰਿਹਾ ਹੈ। ਇਸ ਫੋਨ ਦੀ ਅਸਲੀ ਕੀਮਤ 84,999 ਰੁਪਏ ਹੈ, ਪਰ ਸੇਲ 'ਚ ਤੁਸੀਂ ਇਸਨੂੰ 44,999 ਰੁਪਏ 'ਚ ਖਰੀਦ ਸਕਦੇ ਹੋ। ਆਈਸੀਆਈਸੀਆਈ ਬੈਂਕ ਕ੍ਰੇਡਿਟ ਕਾਰਡ 'ਤੇ ਤੁਹਾਨੂੰ 2000 ਰੁਪਏ ਦਾ ਡਿਸਕਾਊਂਟ ਮਿਲੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਸਮਾਰਫੋਨਾਂ 'ਤੇ ਐਕਸਚੇਜ ਆਫ਼ਰ ਵੀ ਹੈ। ਇਸ ਲਈ ਜੇਕਰ ਕੋਈ ਪੁਰਾਣਾ ਫੋਨ ਪਿਆ ਹੈ, ਤਾਂ ਐਕਸਚੇਜ ਆਫ਼ਰ ਦਾ ਇਸਤੇਮਾਲ ਕਰਕੇ ਤੁਸੀਂ ਇਨ੍ਹਾਂ ਸਮਾਰਟਫੋਨਾਂ ਦੀ ਕੀਮਤ ਹੋਰ ਵੀ ਘਟਾ ਸਕਦੇ ਹੋ।

Xiaomi ਸਮਾਰਟ ਟੀਵੀ:Xiaomi ਸਮਾਰਟ ਟੀਵੀ ਅਤੇ Redmi ਸਮਾਰਟ ਟੀਵੀ X43 ਦੀ ਖਰੀਦ 'ਤੇ 1,999 ਰੁਪਏ 'ਚ ਇੱਕ ਸਮਾਰਟ ਸਪੀਕਰ ਵੀ ਮਿਲ ਰਿਹਾ ਹੈ। Xiaomi ਸਮਾਰਟ ਟੀਵੀ 5A Pro 1,000 ਰੁਪਏ ਦੀ ਛੋਟ ਨਾਲ 13,999 ਰੁਪਏ 'ਚ ਉਪਲਬਧ ਹੈ। ਇਸ ਮਾਡਲ 'ਤੇ Mi.com ਦਾ ਵਿਸ਼ੇਸ਼ ਆਫ਼ਰ ਵੀ ਹੈ। ਸੇਲ ਦੌਰਾਨ Redmi ਸਮਾਰਟ ਟੀਵੀ X50 ਦੀ ਕੀਮਤ 26,999 ਰੁਪਏ ਹੈ। ਇਹ ਵੈੱਬਸਾਈਟ 'ਤੇ ਇੱਕ ਵਿਸ਼ੇਸ਼ ਆਫ਼ਰ ਹੈ।

ABOUT THE AUTHOR

...view details