ਹੈਦਰਾਬਾਦ:ਹਾਲ ਹੀ ਵਿੱਚ Xiaomi ਨੇ ਆਪਣੇ ਗ੍ਰਾਹਕਾਂ ਲਈ Xiaomi 14 ਸੀਰੀਜ਼ ਨੂੰ ਲਾਂਚ ਕੀਤਾ ਸੀ, ਹੁਣ ਕੰਪਨੀ ਇਸਦੀ ਸਫ਼ਲਤਾ ਦੇ ਤੌਰ 'ਤੇ Xiaomi 15 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਰਿਪੋਰਟ ਸਾਹਮਣੇ ਆਈ ਹੈ ਕਿ ਕੰਪਨੀ ਪਹਿਲਾ ਤੋਂ ਹੀ Xiaomi 15 ਸੀਰੀਜ਼ 'ਤੇ ਕੰਮ ਕਰ ਰਹੀ ਹੈ। ਇਸ ਸੀਰੀਜ਼ ਨੂੰ ਲੈ ਕੇ ਕਈ ਲੀਕਸ ਵੀ ਸਾਹਮਣੇ ਆ ਚੁੱਕੇ ਹਨ।
ਕਦੋ ਲਾਂਚ ਹੋਵੇਗੀ Xiaomi 15 ਸੀਰੀਜ਼?: Xiaomi 15 ਸੀਰੀਜ਼ 'ਚ Xiaomi 15 ਅਤੇ Xiaomi 15 ਪ੍ਰੋ ਸਮਾਰਟਫੋਨ ਸ਼ਾਮਲ ਹਨ। ਇਸ ਫੋਨ ਨੂੰ ਅਗਲੇ ਸਾਲ ਲਾਂਚ ਕੀਤਾ ਜਾਵੇਗਾ। ਇਸਦੇ ਨਾਲ ਹੀ, Xiaomi 15 ਸੀਰੀਜ਼ ਦੇ ਕੁਝ ਫੀਚਰਸ ਵੀ ਸਾਹਮਣੇ ਆਏ ਹਨ।
Xiaomi 15 ਸੀਰੀਜ਼ ਦੇ ਫੀਚਰਸ: ਲੀਕਸ ਅਨੁਸਾਰ, Xiaomi 15 ਸੀਰੀਜ਼ 'ਚ 6.36 ਇੰਚ ਦੀ AMOLED ਡਿਸਪਲੇ ਮਿਲੇਗੀ, ਜੋ 1.5K Resolution, 2500 x 1200 ਪਿਕਸਲ ਅਤੇ 1 ਤੋਂ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸੀਰੀਜ਼ 'ਚ ਸਨੈਪਡ੍ਰੈਗਨ 8 ਜੇਨ 4 ਚਿਪਸੈੱਟ ਮਿਲ ਸਕਦੀ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਸੀਰੀਜ਼ ਦੀ ਡਿਸਪਲੇ 'ਚ 1500nits ਦੀ ਬ੍ਰਾਈਟਨੈੱਸ ਵੀ ਮਿਲ ਸਕਦੀ ਹੈ। Xiaomi 15 ਸੀਰੀਜ਼ ਦੇ ਅਜੇ ਕੁਝ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆਉਣਾ ਬਾਕੀ ਹੈ।
Redmi Pad ਦੀ ਕੀਮਤ 'ਚ ਕਟੌਤੀ:ਇਸਦੇ ਨਾਲ ਹੀ, Xiaomi ਨੇ ਗ੍ਰਾਹਕਾਂ ਲਈ ਟੈਬਲੇਟ Redmi Pad 'ਤੇ ਡਿਸਕਊਂਟ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਹੈ। ਇਸ ਡਿਵਾਈਸ ਨੂੰ ਪਿਛਲੇ ਸਾਲ 14,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਭਾਰਤ 'ਚ ਲਾਂਚ ਕੀਤਾ ਗਿਆ ਸੀ। ਹੁਣ ਤੁਸੀਂ ਇਸ ਟੈਬਲੇਟ ਨੂੰ ਘਟ ਕੀਮਤ 'ਚ ਖਰੀਦ ਸਕੋਗੇ। Redmi India ਨੇ ਆਪਣੇ ਅਧਿਕਾਰਿਤ X ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ Redmi Pad 'ਤੇ ਮਿਲ ਰਹੇ ਡਿਸਕਾਊਂਟ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ Redmi Pad ਦੀ ਕੀਮਤ 'ਚ ਕਟੌਤੀ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। Xiaomi ਨੇ Redmi Pad ਨੂੰ 14,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ। ਹੁਣ ਆਫ਼ਰਸ ਤੋਂ ਬਾਅਦ ਤੁਸੀਂ Redmi Pad ਨੂੰ ਸਿਰਫ਼ 12,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ। Redmi Pad 'ਚ 10.61 ਇੰਚ ਦੀ ਡਿਸਪਲੇ ਮਿਲ ਰਹੀ ਹੈ, ਜੋ ਕਿ 90Hz ਸਕ੍ਰੀਨ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Helio G99 ਚਿਪਸੈੱਟ ਦਿੱਤੀ ਗਈ ਹੈ। ਇਸ ਟੈਬਲੇਟ 'ਚ 3GB ਰੈਮ+64GB ਸਟੋਰੇਜ, 4GB ਰੈਮ+128GB ਸਟੋਰੇਜ ਅਤੇ 6GB ਰੈਮ+128GB ਸਟੋਰੇਜ ਮਿਲਦੀ ਹੈ। Redmi Pad 'ਚ 8,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।