ਹੈਦਰਾਬਾਦ:ਐਲੋਨ ਮਸਕ X ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰ ਰਹੇ ਹਨ। ਹੁਣ ਐਲੋਨ ਮਸਕ ਨੇ ਇੱਕ ਹੋਰ ਨਵੇਂ ਫੀਚਰ ਦਾ ਐਲਾਨ ਕਰ ਦਿੱਤਾ ਹੈ। X ਪਲੇਟਫਾਰਮ 'ਤੇ ਤੁਸੀਂ ਵੀਡੀਓ ਅਤੇ ਆਡੀਓ ਕਾਲ ਕਰ ਸਕੋਗੇ। ਵੀਡੀਓ ਅਤੇ ਆਡੀਓ ਕਾਲ ਲਈ ਮੋਬਾਈਲ ਨੰਬਰ ਦੀ ਜ਼ਰੂਰਤ ਨਹੀਂ ਪਵੇਗੀ। ਮਸਕ ਨੇ X 'ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ।
X ਦਾ ਵੀਡੀਓ ਅਤੇ ਆਡੀਓ ਕਾਲ ਇਨ੍ਹਾਂ ਜਗ੍ਹਾਂ 'ਤੇ ਵੀ ਕਰੇਗਾ ਕੰਮ:ਖਬਰ ਅਨੁਸਾਰ, X 'ਤੇ ਆਉਣ ਵਾਲਾ ਫੀਚਰ IOS, Mac ਅਤੇ PC 'ਤੇ ਵੀ ਕੰਮ ਕਰੇਗਾ। ਐਲੋਨ ਮਸਕ ਨੇ ਕਿਹਾ ਕਿ ਯੂਜ਼ਰਸ ਨੂੰ ਆਉਣ ਵਾਲੇ ਦਿਨਾਂ ਵਿੱਚ ਅਲੱਗ ਅਤੇ ਬਿਹਤਰ ਅਨੁਭਵ ਮਿਲੇਗਾ।
ਇਸ ਤਰ੍ਹਾਂ X 'ਤੇ ਕਰ ਸਕੋਗੇ ਕਾਲ: ਆਡੀਓ ਅਤੇ ਵੀਡੀਓ ਕਾਲ ਦਾ ਇੰਟਰਫੇਸ ਦੂਸਰੇ ਐਪ ਦੀ ਤਰ੍ਹਾਂ ਨਜ਼ਰ ਆਉਦਾ ਹੈ, ਜੋ ਇਨ-ਐਪ ਕਾਲਿੰਗ ਆਫ਼ਰ ਕਰਦੇ ਹਨ। ਯੂਜ਼ਰਸ ਕੋਲ ਡਾਇਰੈਕਟ ਸੈਕਸ਼ਨ ਤੋਂ ਆਡੀਓ ਜਾਂ ਵੀਡੀਓ ਕਾਲ ਕਰਨ ਦਾ ਆਪਸ਼ਨ ਹੋਵੇਗਾ। ਹਾਲਾਂਕਿ ਇਹ ਫੀਚਰ ਕਿਹੜੇ ਲੋਕਾਂ ਲਈ ਹੋਵੇਗਾ। ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਐਲੋਨ ਮਸਕ (Elon Musk) ਨੇ ਕੰਪਨੀਆਂ ਲਈ Job Hiring ਫੀਚਰ ਕੀਤਾ ਸੀ ਪੇਸ਼:ਹਾਲ ਹੀ ਵਿੱਚ ਐਲੋਨ ਮਸਕ ਨੇ ਕੰਪਨੀਆਂ ਨੂੰ ਇੱਕ ਨਵਾਂ ਫੀਚਰ ਦਿੱਤਾ ਸੀ। ਜਿਹੜੀਆਂ ਕੰਪਨੀਆਂ ਮਸਕ ਨੂੰ ਹਰ ਮਹੀਨੇ 82,550 ਰੁਪਏ ਦਾ ਭੁਗਤਾਨ ਕਰਦੀਆਂ ਹਨ, ਉਹ X 'ਤੇ Job ਲਿਸਟਿੰਗ ਕਰ ਸਕਦੀਆਂ ਹਨ ਅਤੇ ਵਧੀਆ ਕਰਮਚਾਰੀ ਚੁਣ ਸਕਦੀਆਂ ਹਨ। ਐਲੋਨ ਮਸਕ ਨੇ X 'ਤੇ ਇੱਕ ਨਵਾਂ Job Hiring ਫੀਚਰ ਵੈਰੀਫਾਈਡ ਕੰਪਨੀਆਂ ਲਈ ਜਾਰੀ ਕੀਤਾ ਸੀ। ਇਸ ਫੀਚਰ ਦੀ ਮਦਦ ਨਾਲ ਕੰਪਨੀਆਂ ਆਪਣੀ ਪ੍ਰੋਫਾਈਲ 'ਤੇ Job ਲਿਸਟਿੰਗ ਕਰ ਸਕਦੀਆਂ ਹਨ। ਜਿਸ ਨਾਲ ਕੰਪਨੀਆਂ ਨੂੰ ਸਹੀ ਕਰਮਚਾਰੀ ਲੱਭਣ 'ਚ ਮਦਦ ਮਿਲੇਗੀ। ਫਿਲਹਾਲ ਇਹ ਫੀਚਰ ਕੁਝ ਹੀ ਕੰਪਨੀਆਂ ਨੂੰ ਦਿੱਤਾ ਗਿਆ ਹੈ।