ਪੰਜਾਬ

punjab

ETV Bharat / science-and-technology

X ਯੂਜ਼ਰਸ ਨੂੰ ਜਲਦ ਮਿਲੇਗਾ AI ਅਧਾਰਿਤ ਨਵਾਂ ਫੀਡ ਫੀਚਰ, ਐਲੋਨ ਮਸਕ X 'ਚ ਦੇਣਾ ਚਾਹੁੰਦੇ ਨੇ ਹਰ ਤਰ੍ਹਾਂ ਦੀ ਸੁਵਿਧਾ

X New AI Based Feature: ਐਲੋਨ ਮਸਕ ਹੁਣ X ਯੂਜ਼ਰਸ ਨੂੰ AI ਅਧਾਰਿਤ ਨਵਾਂ ਫੀਡ ਫੀਚਰ ਦੇਣ ਜਾ ਰਹੇ ਹਨ। ਮਸਕ ਨੇ ਪਹਿਲੀ ਵਾਰ 26 ਅਕਤੂਬਰ ਨੂੰ ਇੱਕ ਇੰਟਰਨਲ X ਮੀਟਿੰਗ ਦੌਰਾਨ ਇਸ ਫੀਚਰ ਬਾਰੇ ਗੱਲ ਕੀਤੀ ਸੀ। ਇਸ ਮੀਟਿੰਗ 'ਚ ਉਨ੍ਹਾਂ ਫੀਚਰਸ 'ਤੇ ਗੱਲ ਕੀਤੀ ਗਈ ਸੀ, ਜਿਸ 'ਤੇ ਕੰਪਨੀ ਕੰਮ ਕਰ ਰਹੀ ਹੈ।

X New AI Based Feature
X New AI Based Feature

By ETV Bharat Tech Team

Published : Nov 3, 2023, 5:21 PM IST

ਹੈਦਰਾਬਾਦ:X ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕਈ ਫੀਚਰਸ ਪੇਸ਼ ਕਰ ਰਿਹਾ ਹੈ। ਐਲਾਨ ਮਸਕ X 'ਚ ਲੋਕਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਣਾ ਚਾਹੁੰਦੇ ਹਨ। ਹੁਣ ਮਸਕ X 'ਤੇ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਜਾ ਰਹੇ ਹਨ। ਐਲੋਨ ਮਸਕ ਨੇ ਆਪਣੀ ਪੋਸਟ 'ਚ ਕਿਹਾ ਕਿ AI ਅਧਾਰਿਤ 'See Similar' ਫੀਚਰ ਹੁਣ X 'ਤੇ ਸ਼ੁਰੂ ਹੋ ਰਿਹਾ ਹੈ।

ਐਲੋਨ ਮਸਕ X 'ਚ ਦੇਣਾ ਚਾਹੁੰਦੇ ਨੇ ਹਰ ਤਰ੍ਹਾਂ ਦੀ ਸੁਵਿਧਾ: ਮਸਕ ਨੇ ਪਹਿਲੀ ਵਾਰ 26 ਅਕਤੂਬਰ ਨੂੰ ਇੱਕ ਇੰਟਰਨਲ X ਮੀਟਿੰਗ ਦੌਰਾਨ ਇਸ ਫੀਚਰ ਬਾਰੇ ਗੱਲ ਕੀਤੀ ਸੀ। ਇਸ ਮੀਟਿੰਗ 'ਚ ਉਨ੍ਹਾਂ ਫੀਚਰਸ ਬਾਰੇ ਗੱਲ ਕੀਤੀ ਗਈ ਸੀ, ਜਿਸ 'ਤੇ ਕੰਪਨੀ ਕੰਮ ਕਰ ਰਹੀ ਹੈ। ਇਸ ਮੀਟਿੰਗ 'ਚ ਐਲੋਨ ਮਸਕ ਨੇ ਇੱਕ ਹੋਰ ਖਾਸ ਫੀਚਰ ਬਾਰੇ ਗੱਲ ਕੀਤੀ ਸੀ, ਜਿਸਦੀ ਮਦਦ ਨਾਲ ਤੁਸੀਂ ਸਿਰਫ਼ ਟੈਕਸਟ, ਤਸਵੀਰਾਂ ਅਤੇ ਵੀਡੀਓ ਜਨਰੇਟ ਕਰ ਸਕਦੇ ਹੋ। ਐਲੋਨ ਮਸਕ X ਨੂੰ ਬਿਹਤਰ ਐਪ ਬਣਾਉਣਾ ਚਾਹੁੰਦੇ ਹਨ। ਇਸ ਕਰਕੇ ਕੰਪਨੀ ਲਗਾਤਾਰ X ਨੂੰ ਅਪਡੇਟ ਕਰਦੀ ਰਹਿੰਦੀ ਹੈ।

X ਯੂਜ਼ਰਸ ਨੂੰ ਮਿਲ ਚੁੱਕਾ ਹੈ ਆਡੀਓ-ਵੀਡੀਓ ਕਾਲਿੰਗ ਫੀਚਰ: X ਨੇ ਯੂਜ਼ਰਸ ਲਈ ਹਾਲ ਹੀ ਵਿੱਚ ਇੱਕ ਨਵਾਂ ਫੀਚਰ ਰੋਲਆਊਟ ਕੀਤਾ ਸੀ। ਹੁਣ ਜਦੋ ਵੀ ਤੁਸੀਂ X ਨੂੰ ਖੋਲ੍ਹੋਗੇ, ਤਾਂ ਤੁਹਾਨੂੰ 'Audio and Video Calls are here' ਮੈਸੇਜ ਸਕ੍ਰੀਨ 'ਤੇ ਨਜ਼ਰ ਆਵੇਗਾ। ਹੁਣ ਤੁਸੀਂ X 'ਤੇ ਆਡੀਓ ਅਤੇ ਵੀਡੀਓ ਕਾਲ ਕਰ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ X ਨੂੰ ਇੱਕ ਅਜਿਹਾ ਐਪ ਬਣਾਇਆ ਜਾ ਰਿਹਾ ਹੈ, ਜਿੱਥੇ ਯੂਜ਼ਰਸ ਨੂੰ ਸਾਰੀਆਂ ਸੁਵਿਧਾਵਾਂ ਮਿਲ ਸਕਣ।

ABOUT THE AUTHOR

...view details