ਹੈਦਰਾਬਾਦ:X 'ਚ ਲਗਾਤਾਰ ਕਈ ਨਵੇਂ ਬਦਲਾਅ ਕੀਤੇ ਜਾ ਰਹੇ ਹਨ। ਮੀਡੀਆ ਰਿਪੋਰਟਸ ਦੀ ਮੰਨੀਏ, ਤਾਂ X 'ਤੇ ਨਵੇਂ ਯੂਜ਼ਰਸ ਤੋਂ ਬੇਸਿਕ ਫੀਚਰਸ ਜਿਵੇਂ ਕਿ ਪੋਸਟ ਪਾਉਣ, ਕਿਸੇ ਦੀ ਪੋਸਟ 'ਤੇ ਰਿਪਲਾਈ ਕਰਨ, ਰਿਪੋਸਟ ਅਤੇ ਲਾਈਕ ਕਰਨ ਲਈ ਵੀ ਪੈਸਾ ਲਿਆ ਜਾਵੇਗਾ। ਐਲੋਨ ਮਸਕ ਨਵੇਂ ਯੂਜ਼ਰਸ ਤੋਂ ਬੇਸਿਕ ਫੀਚਰਸ ਲਈ 1 ਡਾਲਰ ਸਾਲਾਨਾ ਫੀਸ ਲੈ ਸਕਦੇ ਹਨ।
X ਦੇ ਇਨ੍ਹਾਂ ਫੀਚਰਸ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਦੇਣੇ ਪੈਣਗੇ ਪੈਸੇ: ਮੀਡੀਆ ਰਿਪੋਰਟਸ ਦੀ ਮੰਨੀਏ, ਤਾਂ X 'ਤੇ ਨਵੇਂ ਯੂਜ਼ਰਸ ਤੋਂ ਬੇਸਿਕ ਫੀਚਰ ਜਿਵੇ ਕਿ ਪੋਸਟ ਪਾਉਣਾ, ਕਿਸੇ ਦੀ ਪੋਸਟ 'ਤੇ ਰਿਪਲਾਈ ਕਰਨਾ, ਰਿਪੋਸਟ ਅਤੇ ਲਾਈਕ ਕਰਨ ਲਈ ਵੀ ਯੂਜ਼ਰਸ ਤੋਂ ਪੈਸੇ ਲਏ ਜਾਣਗੇ। ਮਿਲੀ ਜਾਣਕਾਰੀ ਅਨੁਸਾਰ, ਐਲੋਨ ਮਸਕ ਯੂਜ਼ਰਸ ਤੋਂ 1 ਡਾਲਰ ਸਾਲਾਨਾ ਫੀਸ ਲੈ ਸਕਦੇ ਹਨ।
ਐਲੋਨ ਮਸਕ X ਨੂੰ ਇਸ ਕਰਕੇ ਬਣਾਉਣਾ ਚਾਹੁੰਦੇ ਪੇਡ ਸੁਵਿਧਾ: ਐਲੋਨ ਮਸਕ ਨੇ ਬੀਤੇ ਮਹੀਨੇ ਇੱਕ ਲਾਈਵ ਸਟ੍ਰੀਮ ਦੌਰਾਨ ਯੂਜ਼ਰਸ ਤੋਂ ਚਾਰਜ ਕੀਤੇ ਜਾਣ ਨੂੰ ਲੈ ਕੇ ਸੰਕੇਤ ਦਿੱਤੇ ਸੀ। ਮਸਕ ਨੇ ਕਿਹਾ ਸੀ ਕਿ ਪਲੇਟਫਾਰਮ ਨੂੰ ਸਪੈਮ ਤੋਂ ਬਚਾਉਣ ਲਈ X ਨੂੰ ਪੇਡ ਸੁਵਿਧਾ ਬਣਾਉਣਾ ਹੀ ਇੱਕ ਆਖਰੀ ਰਾਸਤਾ ਹੈ।
ਇਨ੍ਹਾਂ ਯੂਜ਼ਰਸ ਤੋਂ ਐਲੋਨ ਮਸਕ ਲੈਣਗੇ ਪੈਸੇ: ਕਿਹਾ ਜਾ ਰਿਹਾ ਹੈ ਕਿ ਐਲੋਨ ਮਸਕ X ਦੇ ਨਿਊਜ਼ੀਲੈਂਡ ਅਤੇ ਫਿਲੀਪੀਨਜ਼ ਦੇ ਨਵੇਂ ਯੂਜ਼ਰਸ ਨੂੰ ਚਾਰਜ ਕਰ ਸਕਦੇ ਹਨ। ਨਵੇਂ ਯੂਜ਼ਰਸ ਤੋਂ ਲਏ ਜਾਣ ਵਾਲੇ ਚਾਰਜ ਦੀ ਅਧਿਕਾਰਤ ਪੁਸ਼ਟੀ X ਸਮਰਥਨ ਪ੍ਰੋਫਾਈਲ ਤੋਂ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਐਲੋਨ ਮਸਕ ਦਾ ਇਹ ਫੈਸਲਾ ਨਿਊਜ਼ੀਲੈਂਡ ਅਤੇ ਫਿਲੀਪੀਨਜ਼ ਦੇ ਯੂਜ਼ਰਸ ਤੋਂ ਬਾਅਦ ਹੋਰਨਾਂ ਦੇਸ਼ਾਂ ਦੇ ਯੂਜ਼ਰਸ ਲਈ ਵੀ ਲਿਆ ਜਾ ਸਕਦਾ ਹੈ।