ਹੈਦਰਾਬਾਦ: ਟਵਿੱਟਰ, ਜੋ ਵਰਤਮਾਨ ਵਿੱਚ ਖੁਦ ਨੂੰ X ਦੇ ਨਾਮ ਨਾਲ ਰੀਬ੍ਰਾਂਡ ਕਰ ਰਿਹਾ ਹੈ, ਨੇ ਆਪਣੇ ਸੈਨ ਫਰਾਂਸਿਸਕੋ ਹੈੱਡਕੁਆਰਟਰ 'ਤੇ ਰੱਖੇ ਗਏ X ਲੋਗੋ ਨੂੰ ਹਟਾ ਦਿੱਤਾ ਹੈ। ਮੀਡੀਆਂ ਰਿਪੋਰਟਾਂ ਅਨੁਸਾਰ, ਸੈਨ ਫਰਾਂਸਿਸਕੋ ਹੈੱਡਕੁਆਰਟਰ 'ਤੇ ਰੱਖੇ ਗਏ X ਲੋਗ ਦੀ ਸ਼ਿਕਾਇਤ ਸੈਨ ਫਰਾਂਸਿਸਕੋ ਨੂੰ ਮਿਲੀ ਸੀ। ਜਿਸ ਤੋਂ ਬਾਅਦ ਵਰਕਰਾਂ ਨੂੰ X ਲੋਗੋ ਹਟਾਉਣਾ ਪਿਆ। ਸੈਨ ਫਰਾਂਸਿਸਕੋ ਸ਼ਹਿਰ ਦੇ ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ, ਇਸ ਤੋਂ ਪਹਿਲਾ ਟਵਿੱਟਰ ਨੇ ਵਾਰ-ਵਾਰ ਛੱਤ ਤੱਕ ਪਹੁੰਚ ਦੀ ਮੰਗ ਕਰਨ ਵਾਲੇ ਇੰਸਪੈਕਟਰਾਂ ਨੂੰ ਇਹ ਸਮਝਾ ਕੇ ਮਨ੍ਹਾਂ ਕਰ ਦਿੱਤਾ ਸੀ ਕਿ X ਲੋਗ ਅਸਥਾਈ ਤੌਰ 'ਤੇ ਲਗਾਇਆ ਗਿਆ ਹੈ।
24 ਸ਼ਿਕਾਇਤਾ ਮਿਲੀਆਂ: ਸੈਨ ਫਰਾਂਸਿਸਕੋ ਬਿਲਡਿੰਗ ਇੰਸਪੈਕਸ਼ਨ ਅਤੇ ਸਿਟੀ ਪਲੈਨਿੰਗ ਵਿਭਾਗ ਦੇ ਸੰਚਾਰ ਨਿਰਦੇਸ਼ਕ ਪੈਟਰਿਕ ਹੈਨਨ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਇਮਾਰਤ ਦੇ ਮਾਲਕ ਨੂੰ ਉਲੰਘਨਾ ਦਾ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿੱਚ X ਦਾ ਹੈੱਡਕੁਆਰਟਰ ਹੈ ਅਤੇ ਹਫਤੇ ਦੇ ਅੰਤ ਵਿੱਚ ਬਿਲਡਿੰਗ ਇੰਸਪੈਕਸ਼ਨ ਅਤੇ ਸਿਟੀ ਪਲੈਨਿੰਗ ਵਿਭਾਗ ਨੂੰ ਅਣਅਧਿਕਾਰਤ ਢਾਂਚੇ ਬਾਰੇ 24 ਸ਼ਿਕਾਇਤਾ ਮਿਲੀਆਂ। ਜਿਸ ਵਿੱਚ ਇਸਦੀ ਢਾਂਚਾਗਤ ਸੁਰੱਖਿਆ ਅਤੇ ਰੋਸ਼ਨੀ ਬਾਰੇ ਚਿੰਤਾਵਾਂ ਵੀ ਸ਼ਾਮਲ ਸੀ। ਉਨ੍ਹਾਂ ਨੇ ਕਿਹਾ ਕਿ ਲੋਗੋ ਨੂੰ ਹਟਾਉਣ ਲਈ ਕੋਈ ਪਰਮਿਟ ਨਹੀਂ ਮੰਗਿਆ ਗਿਆ ਸੀ, ਪਰ ਸੁਰੱਖਿਆਂ ਚਿੰਤਾਵਾਂ ਦੇ ਕਾਰਨ ਲੋਗੋ ਨੂੰ ਹਟਾਉਣ ਤੋਂ ਬਾਅਦ ਪਰਮਿਟ ਸੁਰੱਖਿਅਤ ਕੀਤਾ ਜਾ ਸਕਦਾ ਹੈ।