ਹੈਦਰਾਬਾਦ:ਐਲੋਨ ਮਸਕ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ ਫੀਚਰ ਪੇਸ਼ ਕਰਦਾ ਰਹਿੰਦਾ ਹੈ। ਕੰਪਨੀ ਹਰ ਮਹੀਨੇ ਨਵੇਂ ਫੀਚਰ ਪਲੇਟਫਾਰਮ 'ਤੇ ਜੋੜ ਰਹੀ ਹੈ। ਹੁਣ ਇੱਕ ਹੋਰ ਨਵਾਂ ਫੀਚਰ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਸਿਰਫ਼ ਵੈਰੀਫਾਈਡ ਯੂਜ਼ਰਸ ਹੀ ਤੁਹਾਡੇ ਪੋਸਟ 'ਤੇ ਕੰਮੈਟ ਕਰ ਸਕਣਗੇ। X 'ਤੇ ਵੈਰੀਫਾਈਡ ਯੂਜ਼ਰਸ ਦੀ ਪੋਸਟ 'ਤੇ ਹੁਣ ਨਾਨ-ਬਲੂ ਸਬਸਕ੍ਰਿਪਸ਼ਨ ਵਾਲੇ ਯੂਜ਼ਰਸ ਕੰਮੈਟ ਨਹੀਂ ਕਰ ਸਕਣਗੇ। ਇਹ ਨਵਾਂ ਫੀਚਰ ਐਂਡਰਾਈਡ, IOS ਅਤੇ ਵੈੱਬ ਸਮੇਤ ਸਾਰੇ ਪਲੇਟਫਾਰਮਾਂ 'ਤੇ ਉਪਲਬਧ ਹੈ।
ETV Bharat / science-and-technology
X ਨੇ ਪੇਸ਼ ਕੀਤਾ ਯੂਜ਼ਰਸ ਲਈ ਨਵਾਂ ਫੀਚਰ, ਸਿਰਫ਼ ਵੈਰੀਫਾਈਡ ਯੂਜ਼ਰਸ ਕਰ ਸਕਣਗੇ ਪੋਸਟਾਂ 'ਤੇ ਕੰਮੈਟ - twitter latest news
Limit Replies on X: X ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਇੱਕ ਹੋਰ ਨਵਾਂ ਫੀਚਰ ਪੇਸ਼ ਕੀਤਾ ਹੈ। X ਨੇ ਪੋਸਟ ਸ਼ੇਅਰ ਕਰਕੇ ਇਸ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਯੂਜ਼ਰ ਪੋਸਟ ਕਰਦੇ ਸਮੇਂ ਸਕ੍ਰੀਨ ਦੇ ਥੱਲੇ ਜਾ ਕੇ ਆਪਣੇ ਪੋਸਟ 'ਤੇ ਰਿਪਲਾਈ ਨੂੰ ਵੈਰੀਫਾਈਡ ਅਕਾਊਟਸ ਤੱਕ ਸੀਮਿਤ ਕਰ ਸਕਦੇ ਹਨ।
Published : Oct 11, 2023, 10:12 AM IST
ਐਲੋਨ ਮਸਕ ਨੇ ਪੇਸ਼ ਕੀਤਾ ਨਵਾਂ ਫੀਚਰ: X ਨੇ ਪੋਸਟ ਸ਼ੇਅਰ ਕਰਕੇ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। X ਨੇ ਲਿਖਿਆ," ਹੁਣ ਤੁਸੀਂ ਰਿਪਲਾਈ ਨੂੰ ਵੈਰੀਫਾਈਡ ਯੂਜ਼ਰਸ ਤੱਕ ਸੀਮਿਤ ਕਰ ਸਕਦੇ ਹੋ। ਯੂਜ਼ਰਸ ਪੋਸਟ ਕਰਦੇ ਸਮੇਂ ਸਕ੍ਰੀਨ ਦੇ ਥੱਲੇ ਜਾ ਕੇ ਆਪਣੇ ਪੋਸਟ 'ਤੇ ਰਿਪਲਾਈ ਨੂੰ ਵੈਰੀਫਾਈਡ ਅਕਾਊਂਟ ਤੱਕ ਸੀਮਿਤ ਕਰ ਸਕਦੇ ਹਨ। ਸਾਰਿਆਂ ਨੂੰ ਪੋਸਟਾਂ 'ਤੇ ਰਿਪਲਾਈ ਕਰਨ ਦੀ ਆਗਿਆ ਦੇਣ ਲਈ ਤੁਸੀਂ 'Every Can Answer' 'ਤੇ ਟੈਪ ਕਰ ਸਕਦੇ ਹੋ ਅਤੇ ਹਰ ਕੋਈ, ਵੈਰੀਫਾਈਡ ਅਕਾਊਂਟ, ਤੁਹਾਡੇ ਦੁਆਰਾ ਫਾਲੋ ਕੀਤੇ ਗਏ ਅਕਾਊਂਟ ਦਾ ਵਿਕਲਪ ਚੁਣ ਸਕਦੇ ਹੋ।
X 'ਤੇ ਜਲਦ ਮਿਲੇਗਾ ਵੀਡੀਓ ਕਾਲਿੰਗ ਫੀਚਰ:ਕੁਝ ਮਹੀਨੇ ਪਹਿਲਾ X ਦੀ ਸੀਈਓ ਲਿੰਡਾ ਨੇ ਪੁਸ਼ਟੀ ਕੀਤੀ ਸੀ ਕਿ ਵੀਡੀਓ ਚੈਟ ਫੀਚਰ ਪਲੇਟਫਾਰਮ 'ਤੇ ਆ ਰਿਹਾ ਹੈ। ਲਿੰਡਾ ਨੇ ਕਿਹਾ ਸੀ ਕਿ ਜਲਦ ਹੀ ਤੁਸੀਂ ਪਲੇਟਫਾਰਮ 'ਤੇ ਕਿਸੇ ਨੂੰ ਵੀ ਆਪਣਾ ਫੋਨ ਨੰਬਰ ਦਿੱਤੇ ਬਿਨ੍ਹਾਂ ਵੀਡੀਓ ਚੈਟ ਕਾਲ ਕਰਨ ਦੇ ਯੋਗ ਹੋਵੋਗੇ। ਇਸਦੇ ਨਾਲ ਹੀ ਆਪਣੇ ਦੋਸਤਾਂ ਅਤੇ ਫਾਲੋਅਰਜ਼ ਦੇ ਨਾਲ ਵੀਡੀਓ ਕਾਲ ਕਰਨ ਤੋਂ ਇਲਾਵਾ 10 ਲੋਕਾਂ ਤੱਕ ਗਰੁੱਪ ਵੀਡੀਓ ਕਾਲ ਕਰਨ ਦੀ ਆਗਿਆ ਮਿਲਣ ਦੀ ਵੀ ਉਮੀਦ ਹੈ। ਇਹ ਫੀਚਰ DM ਸੈਕਸ਼ਨ 'ਚ ਉਪਲਬਧ ਹੈ।