ਹੈਦਰਾਬਾਦ: ਹਰ ਸਾਲ ਦੇਸ਼ਭਰ 'ਚ ਵਿਸ਼ਵ ਟੈਲੀਵਿਜ਼ਨ ਦਿਵਸ ਮਨਾਇਆ ਜਾਂਦਾ ਹੈ। ਟੈਲੀਵਿਜ਼ਨ ਦੀ ਖੋਜ ਤੋਂ ਲੈ ਕੇ ਇਸਦੇ ਵਿਕਾਸ ਤੱਕ ਕਈ ਵਿਗਿਆਨੀਆਂ ਦੀ ਅਹਿਮ ਭੂਮਿਕਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਟੈਲੀਵਿਜ਼ਨ ਸ਼ਬਦ ਦਾ ਪਹਿਲੀ ਵਾਰ ਇਸਤੇਮਾਲ ਇੱਕ ਰੂਸੀ ਵਿਗਿਆਨੀ Constantin Perskyi ਨੇ ਕੀਤਾ ਸੀ। Constantin Perskyi ਨੇ ਸਾਲ 1900 'ਚ ਪੈਰਿਸ ਵਿੱਚ ਪ੍ਰਦਰਸ਼ਨੀ ਦੌਰਾਨ ਟੈਲੀਵਿਜ਼ਨ ਸ਼ਬਦ ਦਾ ਇਸਤੇਮਾਲ ਕੀਤਾ ਸੀ।
ਵਿਸ਼ਵ ਟੈਲੀਵਿਜ਼ਨ ਦਿਵਸ ਦਾ ਇਤਿਹਾਸ: ਵਿਸ਼ਵ ਟੈਲੀਵਿਜ਼ਨ ਦਿਵਸ ਮਨਾਉਣ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਨੇ 1996 'ਚ ਕੀਤੀ ਸੀ। ਸੰਯੁਕਤ ਰਾਸ਼ਟਰ ਨੇ ਹੀ ਪਹਿਲੇ ਵਿਸ਼ਵ ਟੈਲੀਵਿਜ਼ਨ ਫੋਰਮ ਦਾ ਆਯੋਜਨ ਕੀਤਾ ਸੀ। ਇਸ ਫੋਰਮ 'ਚ ਦੁਨੀਆਂ ਭਰ ਦੀ ਮੀਡੀਆਂ ਨੇ ਟੈਲੀਵਿਜ਼ਨ ਦੇ ਵਧਦੇ ਮਹੱਤਵ 'ਤੇ ਚਰਚਾ ਕੀਤੀ ਸੀ। ਉਦੋਂ ਤੋਂ ਸੰਯੁਕਤ ਰਾਸ਼ਟਰ ਦੀ ਮਹਾਸਭਾ ਨੇ ਹਰ ਸਾਲ 21 ਨਵੰਬਰ ਨੂੰ ਵਿਸ਼ਵ ਟੈਲੀਵਿਜ਼ਨ ਦਿਵਸ ਮਨਾਉਣ ਦਾ ਫੈਸਲਾ ਕੀਤਾ। ਇਸ ਦਿਨ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ 'ਚ ਟੈਲੀਵਿਜ਼ਨ ਪ੍ਰੋਗਰਾਮਾਂ ਦਾ ਪ੍ਰਦਰਸ਼ਨ, ਟੈਲੀਵਿਜ਼ਨ ਪੱਤਰਕਾਰੀ 'ਤੇ ਚਰਚਾ ਅਤੇ ਟੈਲੀਵਿਜ਼ਨ ਦੇ ਸਮਾਜਿਕ ਪ੍ਰਭਾਵ 'ਤੇ ਵਿਚਾਰ ਸ਼ਾਮਲ ਹਨ।
ਭਾਰਤ 'ਚ ਟੈਲੀਵਿਜ਼ਨ ਦੀ ਸ਼ੁਰੂਆਤ: ਭਾਰਤ 'ਚ ਟੈਲੀਵਿਜ਼ਨ ਦੀ ਸ਼ੁਰੂਆਤ ਆਜ਼ਾਦੀ ਤੋਂ ਬਾਅਦ ਹੋਈ ਸੀ। ਇਸਦੀ ਸ਼ੁਰੂਆਤ 'ਚ ਯੂਨੈਸਕੋ ਦੀ ਅਹਿਮ ਭੂਮਿਕਾ ਰਹੀ ਹੈ। ਯੂਨੈਸਕੋ ਦੀ ਮਦਦ ਨਾਲ 15 ਸਤੰਬਰ 1959 ਨੂੰ ਨਵੀਂ ਦਿੱਲੀ 'ਚ All India Radio ਦੇ ਤਹਿਤ ਟੀਵੀ ਦੀ ਸ਼ੁਰੂਆਤ ਹੋਈ ਸੀ ਅਤੇ ਅਕਾਸ਼ਬਾਣੀ ਭਵਨ 'ਚ ਟੀਵੀ ਦਾ ਪਹਿਲਾ ਆਡੀਟੋਰੀਅਮ ਭਵਨ ਬਣਿਆ ਸੀ। ਸ਼ੁਰੂਆਤ 'ਚ ਟੀਵੀ 'ਤੇ ਲੋਕਾਂ ਦੇ ਅਧਿਕਾਰ, ਟ੍ਰੈਫਿਕ ਰੂਲਸ ਅਤੇ ਸਿਹਤ ਆਦਿ ਵਿਸ਼ਿਆਂ 'ਤੇ ਹਫ਼ਤੇ 'ਚ ਦੋ ਵਾਰ ਇੱਕ ਘੰਟੇ ਦੇ ਪ੍ਰੋਗਰਾਮ ਚਲਾਏ ਜਾਂਦੇ ਸੀ। 1972 'ਚ ਮੁੰਬਈ ਅਤੇ ਅੰਮ੍ਰਿਤਸਰ 'ਚ ਟੀਵੀ ਦੀਆਂ ਸੇਵਾਵਾਂ ਪਹੁੰਚ ਗਈਆ ਅਤੇ 1975 ਤੱਕ ਭਾਰਤ ਦੇ 7 ਸ਼ਹਿਰਾਂ 'ਚ ਟੀਵੀ ਦੀਆਂ ਸੇਵਾਵਾਂ ਸ਼ੁਰੂ ਹੋ ਗਈਆ। 1980 ਤੱਕ ਟੀਵੀ ਦੇਸ਼ ਦੇ ਕਈ ਹਿੱਸਿਆਂ ਤੱਕ ਪਹੁੰਚ ਗਿਆ ਸੀ।
ਵਿਸ਼ਵ ਟੈਲੀਵਿਜ਼ਨ ਦਿਵਸ 2023 ਦਾ ਥੀਮ: ਵਿਸ਼ਵ ਟੈਲੀਵਿਜ਼ਨ ਦਿਵਸ 2023 ਲਈ ਗਲੋਬਲ ਟੀਵੀ ਗਰੁੱਪ ਨੇ "Accessibility" ਥੀਮ ਨੂੰ ਚੁਣਿਆ ਹੈ। ਇਸ ਥੀਮ ਦਾ ਮਤਲਬ ਹੈ ਕਿ ਟੈਲੀਵਿਜ਼ਨ ਸਾਰਿਆਂ ਲਈ ਪਹੁੰਚਯੋਗ ਹੈ।
ਬਲੈਕ ਐਂਡ ਵਾਈਟ ਟੈਲੀਵਿਜ਼ਨ ਦੀ ਸ਼ੁਰੂਆਤ: ਟੈਲੀਵਿਜ਼ਨ ਦੀ ਸ਼ੁਰੂਆਤ ਬਲੈਕ ਐਂਡ ਵਾਈਟ ਟੀਵੀ ਤੋਂ ਹੋਈ ਸੀ। ਸੀਬੀਐਸ ਨਾਮ ਦੀ ਅਮਰੀਕਨ ਬ੍ਰਾਂਡਕਾਸਟਿੰਗ ਕੰਪਨੀ ਨੇ ਪਹਿਲਾ ਵਪਾਰਕ ਟੈਲੀਵਿਜ਼ਨ ਪ੍ਰੋਗਰਾਮ ਚਲਾਇਆ ਸੀ। ਇਸ ਸਮੇਂ ਤੱਕ ਜ਼ਿਆਦਾਤਰ ਲੋਕ ਬਲੈਕ ਐਂਡ ਵਾਈਟ ਟੀਵੀ ਹੀ ਦੇਖਦੇ ਸੀ।