ਪੰਜਾਬ

punjab

ETV Bharat / science-and-technology

WhatsApp ਐਡਿਟ ਮੈਸੇਜ ਫੀਚਰ ਦੀ ਮਦਦ ਨਾਲ ਤੁਸੀਂ ਤਸਵੀਰਾਂ ਜਾ ਵੀਡੀਓਜ਼ ਹੇਠਾਂ ਲਿਖੇ ਕੈਪਸ਼ਨ ਨੂੰ ਨਹੀਂ ਕਰ ਸਕੋਗੇ ਐਡਿਟ, ਇਸ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ - WhatsApp update

WhatsApp ਐਡਿਟ ਮੈਸੇਜ ਫੀਚਰ ਨੂੰ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਜ਼ਰੀਏ ਤੁਸੀਂ ਭੇਜੇ ਗਏ ਟੈਕਸਟ ਮੈਸੇਜ ਨੂੰ ਐਡਿਟ ਕਰ ਸਕਦੇ ਹੋ। ਪਰ ਇਸ ਫੀਚਰ ਵਿੱਚ ਇੱਕ ਕਮੀ ਹੈ।

WhatsApp edit message feature
WhatsApp edit message feature

By

Published : Jul 12, 2023, 12:43 PM IST

ਹੈਦਰਾਬਾਦ:ਵਟਸਐਪ 'ਚ ਲਗਾਤਾਰ ਨਵੇਂ ਫੀਚਰਸ ਦਿੱਤੇ ਜਾ ਰਹੇ ਹਨ। ਇਹ ਨਵੇਂ ਫੀਚਰਸ ਯੂਜ਼ਰਸ ਦੇ ਚੈਟਿੰਗ ਐਕਸਪੀਰੀਅੰਸ ਨੂੰ ਪਹਿਲਾਂ ਨਾਲੋਂ ਬਿਹਤਰ ਬਣਾ ਰਹੇ ਹਨ। ਦੱਸ ਦਈਏ ਕਿ ਕੰਪਨੀ ਨੇ ਹਾਲ ਹੀ 'ਚ ਐਡਿਟ ਮੈਸੇਜ ਦਾ ਫੀਚਰ ਵੀ ਰੋਲਆਊਟ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਭੇਜੇ ਗਏ ਮੈਸੇਜ ਨੂੰ ਐਡਿਟ ਕਰ ਸਕਦੇ ਹਨ। ਇਸ ਫੀਚਰ ਨੂੰ ਯੂਜ਼ਰਸ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਪਰ ਇਸ ਫੀਚਰ 'ਚ ਇੱਕ ਵੱਡੀ ਕਮੀ ਹੈ। ਤੁਸੀਂ ਐਡਿਟ ਮੈਸੇਜ ਫੀਚਰ ਦੀ ਮਦਦ ਨਾਲ ਵਟਸਐਪ 'ਤੇ ਭੇਜੇ ਗਏ ਟੈਕਸਟ ਮੈਸੇਜ਼ਾਂ ਨੂੰ ਐਡਿਟ ਕਰ ਸਕਦੇ ਹੋ, ਪਰ ਫੋਟੋਆਂ ਅਤੇ ਵੀਡੀਓਜ਼ ਦੇ ਹੇਠਾਂ ਲਿਖੇ ਟੈਕਸਟ ਮੈਸੇਜਾਂ ਨੂੰ ਐਡਿਟ ਨਹੀਂ ਕਰ ਸਕੋਗੇ।

WhatsApp ਦਾ ਐਡਿਟ ਮੈਸੇਜ ਫੀਚਰ ਸਿਰਫ਼ ਟੈਕਟਸ ਮੈਸੇਜਾਂ ਨੂੰ ਐਡਿਟ ਕਰਨ ਦਾ ਵਿਕਲਪ ਦਿੰਦਾ: WhatsApp ਦੇ ਐਡਿਟ ਮੈਸੇਜ ਫੀਚਰ 'ਤੇ ਭਰੋਸਾ ਕਰਦੇ ਹੋਏ ਜੇਕਰ ਤੁਸੀਂ ਫੋਟੋ ਜਾਂ ਵੀਡੀਓ ਦੇ ਨਾਲ ਗਲਤ ਕੈਪਸ਼ਨ ਭੇਜ ਦਿੰਦੇ ਹੋ, ਤਾਂ ਤੁਸੀਂ ਇਸ ਨੂੰ ਐਡਿਟ ਨਹੀਂ ਕਰ ਸਕੋਗੇ। ਕਿਉਂਕਿ ਕੰਪਨੀ ਦਾ ਨਵਾਂ ਫੀਚਰ ਸਿਰਫ ਟੈਕਸਟ ਮੈਸੇਜ ਐਡਿਟ ਕਰਨ ਦਾ ਵਿਕਲਪ ਦਿੰਦਾ ਹੈ। ਵਟਸਐਪ 'ਤੇ ਭੇਜੀ ਗਈ ਫੋਟੋ ਦੀ ਕੈਪਸ਼ਨ ਨੂੰ ਤਸਵੀਰ ਦਾ ਹਿੱਸਾ ਮੰਨਿਆ ਜਾਂਦਾ ਹੈ। ਇਸ ਸਥਿਤੀ ਵਿੱਚ ਤੁਸੀਂ ਇਸਨੂੰ ਐਡਿਟ ਨਹੀਂ ਕਰ ਸਕਦੇ ਹੋ। ਇਸ ਲਈ ਇਹ ਜ਼ਰੂਰੀ ਹੈ ਕਿ ਕੈਪਸ਼ਨ ਵਾਲੀ ਫੋਟੋ ਨੂੰ ਭੇਜਣ ਤੋਂ ਪਹਿਲਾਂ ਉਸ ਤਸਵੀਰ ਹੇਠਾਂ ਲਿਖਿਆਂ ਕੈਪਸ਼ਨ ਦੋ ਵਾਰ ਪੜ੍ਹਿਆ ਜਾਵੇ।

WhatsApp 'ਤੇ ਕੈਪਸ਼ਨ ਵਾਲੀ ਫੋਟੋ ਨੂੰ ਭੇਜਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:

  1. ਜੇਕਰ ਤੁਸੀਂ ਕਿਸੇ ਨੂੰ ਕੋਈ ਤਸਵੀਰ ਕੈਪਸ਼ਨ ਲਿਖ ਕੇ ਭੇਜ ਰਹੇ ਹੋ, ਤਾਂ ਮੈਸੇਜ ਭੇਜਣ ਤੋਂ ਪਹਿਲਾਂ ਕੈਪਸ਼ਨ ਨੂੰ ਧਿਆਨ ਨਾਲ ਪੜ੍ਹੋ।
  2. ਜੇਕਰ ਤੁਸੀਂ ਕੈਪਸ਼ਨ ਦੇ ਨਾਲ ਕੋਈ ਫੋਟੋ ਭੇਜ ਰਹੇ ਹੋ, ਤਾਂ ਕੈਪਸ਼ਨ ਦੀ ਘੱਟੋ-ਘੱਟ ਦੋ ਵਾਰ ਪੁਸ਼ਟੀ ਕਰੋ।
  3. ਤੁਸੀਂ ਐਡਿਟ ਮੈਸੇਜ ਫੀਚਰ ਨਾਲ ਕੈਪਸ਼ਨ ਵਿੱਚ ਕੀਤੀ ਗਲਤੀ ਨੂੰ ਐਡਿਟ ਨਹੀਂ ਕਰ ਸਕਦੇ ਹੋ। ਇਸ ਲਈ ਜੇਕਰ ਤੁਹਾਡੇ ਕੋਲ ਤਸਵੀਰ ਹੇਠਾਂ ਕੋਈ ਗਲਤ ਕੈਪਸ਼ਨ ਲਿਖ ਕੇ ਭੇਜ ਹੋ ਗਿਆ ਹੈ, ਤਾਂ ਤੁਸੀਂ 'Delete For Everyone' ਦਾ ਆਪਸ਼ਨ ਚੁਣ ਸਕਦੇ ਹੋ ਅਤੇ ਇਸ ਮੈਸੇਜ ਨੂੰ ਸਹੀ ਕੈਪਸ਼ਨ ਦੇ ਨਾਲ ਦੁਬਾਰਾ ਭੇਜ ਸਕਦੇ ਹੋ।
  4. ਇਹ ਵੀ ਧਿਆਨ ਵਿੱਚ ਰੱਖੋ ਕਿ ਭੇਜੇ ਗਏ ਕਿਸੇ ਵੀ ਟੈਕਸਟ ਮੈਸੇਜ ਨੂੰ ਐਡਿਟ ਕਰਨ ਲਈ ਤੁਹਾਨੂੰ ਸਿਰਫ 15 ਮਿੰਟ ਮਿਲਣਗੇ ਅਤੇ 15 ਮਿੰਟ ਪੂਰੇ ਹੋਣ ਤੋਂ ਬਾਅਦ ਤੁਸੀਂ ਟੈਕਸਟ ਮੈਸੇਜ ਨੂੰ ਵੀ ਐਡਿਟ ਨਹੀਂ ਕਰ ਸਕੋਗੇ।

ABOUT THE AUTHOR

...view details