ਹੈਦਰਾਬਾਦ: ਵਟਸਐਪ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰ ਰਿਹਾ ਹੈ ਅਤੇ ਇਸ ਵਿੱਚ ਨਵੇਂ-ਨਵੇਂ ਫੀਚਰ ਜੋੜੇ ਜਾ ਰਹੇ ਹਨ। ਕੁਝ ਸਮੇਂ ਪਹਿਲਾ ਕੰਪਨੀ ਨੇ ਵੀਡੀਓ ਮੈਸੇਜ ਫੀਚਰ IOS ਅਤੇ ਐਂਡਰਾਈਡ ਯੂਜ਼ਰਸ ਨੂੰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ 60 ਸਕਿੰਟ ਦੀ ਵੀਡੀਓ ਚੈਟ ਦੌਰਾਨ ਹੀ ਰਿਕਾਰਡ ਕਰਕੇ ਸਾਹਮਣੇ ਵਾਲੇ ਵਿਅਕਤੀ ਨੂੰ ਭੇਜ ਸਕਦੇ ਹੋ। ਇਹ ਵੀਡੀਓ ਭੇਜਣ ਲਈ ਤੁਹਾਨੂੰ ਗੈਲਰੀ 'ਚ ਜਾਣ ਦੀ ਲੋੜ ਨਹੀਂ ਪਵੇਗੀ। ਇਸ ਦੌਰਾਨ ਹੁਣ ਕੰਪਨੀ ਯੂਜ਼ਰਸ ਨੂੰ ਵੀਡੀਓ ਮੈਸੇਜ ਨਾਲ ਜੁੜਿਆਂ ਇੱਕ ਆਪਸ਼ਨ ਦੇਣ ਜਾ ਰਹੀ ਹੈ। ਫਿਲਹਾਲ ਇਹ ਆਪਸ਼ਨ ਕੁਝ ਬੀਟਾ ਟੈਸਟਰਾਂ ਕੋਲ ਮੌਜ਼ੂਦ ਹੈ।
ਵੀਡੀਓ ਮੈਸੇਜ ਫੀਚਰ ਨੂੰ ਕਰ ਸਕੋਗੇ ਡਿਸੇਬਲ: ਇਸ ਅਪਡੇਟ ਦੀ ਜਾਣਕਾਰੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ। ਵੈੱਬਸਾਈਟ ਅਨੁਸਾਰ, ਕੰਪਨੀ ਵੀਡੀਓ ਮੈਸੇਜ ਫੀਚਰ ਨੂੰ ਡਿਸੇਬਲ ਕਰਨ ਦਾ ਆਪਸ਼ਨ ਦੇਣ ਜਾ ਰਹੀ ਹੈ। ਇਸ ਆਪਸ਼ਨ ਦੀ ਮਦਦ ਨਾਲ ਤੁਸੀਂ ਵੀਡੀਓ ਮੈਸੇਜ ਫੀਚਰ ਨੂੰ ਸੈਟਿੰਗ 'ਚ ਜਾ ਕੇ ਆਫ਼ ਕਰ ਸਕੋਗੇ। ਇਸ ਆਪਸ਼ਨ ਨੂੰ ਆਫ਼ ਕਰਨ ਤੋਂ ਬਾਅਦ ਜਦੋ ਵੀ ਤੁਸੀਂ ਕਿਸੇ ਨੂੰ ਵਾਈਸ ਨੋਟ ਭੇਜਣਾ ਚਾਹੋਗੇ, ਤਾਂ ਵੀਡੀਓ ਮੈਸੇਜ ਦਾ ਆਪਸ਼ਨ ਤੁਹਾਨੂੰ ਨਜ਼ਰ ਨਹੀਂ ਆਵੇਗਾ ਅਤੇ ਤੁਸੀਂ ਵਾਈਸ ਰਿਕਾਰਡ ਕਰਕੇ ਮੈਸੇਜ ਭੇਜ ਸਕੋਗੇ। ਫਿਲਹਾਲ ਡਿਸੇਬਲ ਆਪਸ਼ਨ ਉਪਲਬਧ ਨਹੀਂ ਹੈ। ਜਿਸ ਕਰਕੇ ਅਜੇ ਵੀ ਵੀਡੀਓ ਮੈਸੇਜ ਦਾ ਆਪਸ਼ਨ ਸਾਹਮਣੇ ਆ ਜਾਂਦਾ ਹੈ।