ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਵਟਸਐਪ ਸਟੇਟਸ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕਰਨ ਦੀ ਸੁਵਿਧਾ ਮਿਲੇਗੀ। ਇਹ ਆਪਸ਼ਨ ਤੁਹਾਨੂੰ ਵਟਸਐਪ ਸਟੇਟਸ ਪ੍ਰਾਈਵੇਸੀ 'ਚ ਨਜ਼ਰ ਆਵੇਗਾ। ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਇੱਕ ਰਿਪਰੋਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਯੂਜ਼ਰਸ ਦੇ ਸਮੇਂ ਨੂੰ ਬਚਾਉਣ ਲਈ ਵਟਸਐਪ ਸਟੇਟਸ ਸ਼ੇਅਰ ਕਰਨ ਦਾ ਆਪਸ਼ਨ ਪੇਸ਼ ਕੀਤਾ ਜਾ ਰਿਹਾ ਹੈ। ਨਵੇਂ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਇੱਕ ਹੀ ਸਟੇਟਸ ਲਗਾਉਣ ਲਈ ਅਲੱਗ-ਅਲੱਗ ਪਲੇਟਫਾਰਮ 'ਤੇ ਨਹੀਂ ਜਾਣਾ ਪਵੇਗਾ। ਵਟਸਐਪ ਤੋਂ ਹੀ ਤੁਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਇੱਕ ਹੀ ਸਟੇਟਸ ਸ਼ੇਅਰ ਕਰ ਸਕੋਗੇ।
ਵਟਸਐਪ ਯੂਜ਼ਰਸ ਨੂੰ ਮਿਲੇਗਾ ਸਟੇਟਸ ਸ਼ੇਅਰ ਕਰਨ ਦਾ ਆਪਸ਼ਨ: Wabetainfo ਦੀ ਰਿਪੋਰਟ 'ਚ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਗਿਆ ਹੈ। ਇਸ ਸਕ੍ਰੀਨਸ਼ਾਰਟ 'ਚ ਦੇਖਿਆ ਜਾ ਸਕਦਾ ਹੈ ਕਿ ਸਟੇਟਸ ਸ਼ੇਅਰ ਕਰਨ ਦਾ ਆਪਸ਼ਨ ਸਟੇਟਸ ਪ੍ਰਾਈਵੇਸੀ ਦੇ ਨਾਲ ਹੀ ਨਜ਼ਰ ਆਵੇਗਾ। ਸਟੇਟਸ ਪ੍ਰਾਈਵੇਸੀ 'ਚ 'Who can see my status updates' ਤੋਂ ਥੱਲੇ 'Share my status updates' ਆਪਸ਼ਨ ਨਜ਼ਰ ਆਵੇਗਾ। ਇਸ ਰਾਹੀ ਵਟਸਐਪ ਯੂਜ਼ਰਸ ਸਟੇਟਸ ਨੂੰ ਫੇਸਬੁੱਕ, ਇੰਸਟਾਗ੍ਰਾਮ ਜਾਂ ਫਿਰ ਦੋਨੋ ਪਲੇਟਫਾਰਮਾਂ 'ਤੇ ਸ਼ੇਅਰ ਕਰ ਸਕਦੇ ਹਨ।