ਹੈਦਰਾਬਾਦ: ਵਟਸਐਪ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਐਪ ਨੂੰ ਅਪਡੇਟ ਕਰ ਰਿਹਾ ਹੈ। ਹੁਣ ਜਲਦ ਹੀ ਮੇਟਾ ਵਟਸਐਪ ਦੇ UI ਨੂੰ ਬਦਲਣ ਵਾਲਾ ਹੈ। ਇਸ ਨਾਲ ਐਪ 'ਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਣਗੇ। ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਵੀ ਹੋ ਸਕਦੀ ਹੈ। ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਨੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ। ਵੈੱਬਸਾਈਟ ਅਨੁਸਾਰ, ਕੰਪਨੀ Top ਬਾਰ ਨੂੰ Bottom ਵਿੱਚ ਸਿਫ਼ਟ ਕਰਨ ਵਾਲੀ ਹੈ। ਜਿਸ ਤੋਂ ਬਾਅਦ ਤੁਹਾਨੂੰ ਕਾਲਸ, ਚੈਟਸ ਅਤੇ ਸਟੇਟਸ ਦਾ ਆਪਸ਼ਨ Bottom 'ਚ ਮਿਲੇਗਾ। Communities ਆਪਸ਼ਨ ਨੂੰ ਵੀ ਕੰਪਨੀ ਨਵੇਂ ਤਰੀਕੇ ਨਾਲ Bottom 'ਚ ਪਲੇਸ ਕਰਨ ਵਾਲੀ ਹੈ। ਇਸ ਤੋਂ ਇਲਾਵਾ ਵਰਤਮਾਨ 'ਚ ਨਜ਼ਰ ਆਉਣ ਵਾਲਾ ਗ੍ਰੀਨ ਕਲਰ ਵੀ ਕੰਪਨੀ ਹਟਾ ਰਹੀ ਹੈ।
ਵਟਸਐਪ ਦਾ UI ਬਦਲਣ ਤੋਂ ਬਾਅਦ ਨਜ਼ਰ ਆਉਣਗੇ ਇਹ ਬਦਲਾਅ: ਗ੍ਰੀਨ ਕਲਰ ਦੀ ਜਗ੍ਹਾਂ ਤੁਹਾਨੂੰ ਵਾਈਟ ਕਲਰ 'ਚ ਸਾਰੇ ਆਪਸ਼ਨ ਨਜ਼ਰ ਆਉਣਗੇ। ਗ੍ਰੀਨ ਕਲਰ ਸਿਰਫ਼ ਵਟਸਐਪ ਦੇ ਲੋਗੋ ਅਤੇ ਮੈਸੇਜ ਬਟਨ 'ਚ ਦਿਖਾਈ ਦੇਵੇਗਾ। ਵਟਸਐਪ ਦਾ UI ਬਦਲਣ ਤੋਂ ਬਾਅਦ ਤੁਹਾਨੂੰ ਕਾਲਸ ਦਾ ਆਪਸ਼ਨ ਆਖਰ 'ਚ ਨਜ਼ਰ ਆਵੇਗਾ। ਕੰਪਨੀ ਪਹਿਲਾ ਚੈਟਸ, ਫਿਰ ਸਟੇਟਸ, ਤੀਜੇ ਨੰਬਰ 'ਤੇ Communities ਅਤੇ ਆਖਰ 'ਚ ਕਾਲਸ ਦਾ ਆਪਸ਼ਨ ਦੇਣ ਵਾਲੀ ਹੈ। ਇਸ ਤੋਂ ਇਲਾਵਾ ਨਵੇਂ ਅਪਡੇਟ 'ਚ ਤੁਹਾਨੂੰ ਚੈਟਾਂ ਨੂੰ ਫਿਲਟਰ ਕਰਨ ਲਈ All, Unread, Personal ਅਤੇ Business ਦਾ ਆਪਸ਼ਨ ਵੀ ਮਿਲੇਗਾ। ਤੁਸੀਂ ਇਸ ਵਿੱਚੋ ਕਿਸੇ ਵੀ ਆਪਸ਼ਨ 'ਤੇ ਕਲਿੱਕ ਕਰਕੇ ਚੈਟਾਂ ਨੂੰ ਫਿਲਟਰ ਕਰ ਸਕਦੇ ਹੋ।