ਪੰਜਾਬ

punjab

ETV Bharat / science-and-technology

WhatsApp ਯੂਜ਼ਰਸ ਨੂੰ ਜਲਦ ਮਿਲੇਗਾ 'Video Skip' ਫੀਚਰ, ਲੰਬੇ ਸਮੇਂ ਦੇ ਵੀਡੀਓ ਦੇਖਣ 'ਚ ਹੋਵੇਗੀ ਆਸਾਨੀ - Wabetainfo

WhatsApp Video Skip feature: ਵਟਸਐਪ ਯੂਜ਼ਰਸ ਲਈ ਜਲਦ ਹੀ ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਦਾ ਨਾਮ 'Video Skip' ਫੀਚਰ ਹੈ। Video Skip ਫੀਚਰ ਦੀ ਮਦਦ ਨਾਲ ਯੂਜ਼ਰਸ ਲੰਬੇ ਸਮੇਂ ਦੇ ਵੀਡੀਓਜ਼ ਨੂੰ ਫਾਰਵਰਡ ਜਾਂ ਬੈਕਵਰਡ ਕਰਕੇ ਵੀਡੀਓ ਨੂੰ ਅੱਗੇ ਵਧਾ ਕੇ ਦੇਖ ਸਕਦੇ ਹਨ।

WhatsApp Video Skip feature
WhatsApp Video Skip feature

By ETV Bharat Punjabi Team

Published : Nov 1, 2023, 10:11 AM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਦੇਸ਼ ਭਰ 'ਚ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਨੂੰ 'video skip' ਫੀਚਰ ਦਾ ਨਾਮ ਦਿੱਤਾ ਗਿਆ ਹੈ। ਜਿਹੜੇ ਯੂਜ਼ਰਸ ਨੂੰ ਵੀਡੀਓ ਪਲੇ ਕਰਦੇ ਸਮੇਂ ਪਰੇਸ਼ਾਨੀ ਆਉਦੀ ਹੈ, ਇਸ ਫੀਚਰ ਦੀ ਮਦਦ ਨਾਲ ਉਨ੍ਹਾਂ ਦੀ ਪਰੇਸ਼ਾਨੀ ਖਤਮ ਹੋ ਜਾਵੇਗੀ। ਵਟਸਐਪ 'ਤੇ ਲੰਬੇ ਸਮੇਂ ਦੇ ਵੀਡੀਓ ਦੇਖਣ 'ਚ ਕਾਫੀ ਸਮਾਂ ਲੱਗ ਜਾਂਦਾ ਹੈ, ਪਰ ਕਈ ਵਾਰ ਵੀਡੀਓ ਜ਼ਰੂਰੀ ਹੁੰਦਾ ਹੈ, ਜਿਸ ਕਰਕੇ ਸਾਰੀ ਵੀਡੀਓ ਦੇਖਣੀ ਪੈਂਦੀ ਹੈ। ਹੁਣ ਨਵੇਂ ਅਪਡੇਟ ਦੇ ਆਉਣ ਤੋਂ ਬਾਅਦ ਇਹ ਸਮੱਸਿਆਂ ਖਤਮ ਹੋ ਜਾਵੇਗੀ।

ਵਟਸਐਪ 'ਚ ਆ ਰਿਹਾ Video Skip ਫੀਚਰ:Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਕੰਪਨੀ ਆਪਣੇ ਯੂਜ਼ਰਸ ਲਈ Youtube ਵੀਡੀਓ ਦੀ ਤਰ੍ਹਾਂ ਦਾ ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਵਟਸਐਪ ਯੂਜ਼ਰਸ ਵੱਡੇ ਵੀਡੀਓਜ਼ ਨੂੰ 10 ਸਕਿੰਟ ਦਾ ਸਪੇਸ ਦੇ ਕੇ ਫਾਰਵਰਡ ਜਾਂ ਬੈਕਵਰਡ ਕਰ ਸਕਦੇ ਹਨ। Wabetainfo ਨੇ ਵਟਸਐਪ ਦੇ ਨਵੇਂ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਇਸ ਸਕ੍ਰੀਨਸ਼ਾਰਟ 'ਚ ਦੇਖਿਆ ਜਾ ਸਕਦਾ ਹੈ ਕਿ ਵਟਸਐਪ 'ਤੇ ਵੀਡੀਓ ਪਲੇ ਕਰਨ ਦੌਰਾਨ ਡਬਲ ਟੈਪ ਦੇ ਨਾਲ ਵੀਡੀਓ ਨੂੰ ਫਾਰਵਰਡ ਅਤੇ ਬੈਕਵਰਡ ਕੀਤਾ ਜਾ ਸਕਦਾ ਹੈ।

ਇਨ੍ਹਾਂ ਯੂਜ਼ਰਸ ਲਈ ਆ ਰਿਹਾ ਵਟਸਐਪ ਦਾ Video Skip ਫੀਚਰ: ਵਟਸਐਪ ਦਾ Video Skip ਫੀਚਰ ਐਂਡਰਾਈਡ ਬੀਟਾ ਯੂਜ਼ਰਸ ਲਈ ਲਿਆਂਦਾ ਗਿਆ ਹੈ। ਯੂਜ਼ਰਸ ਪਲੇ ਸਟੋਰ ਤੋਂ ਵਟਸਐਪ ਦੇ ਐਂਡਰਾਈਡ ਵਰਜ਼ਨ 2.23.24.6 ਨੂੰ ਇੰਸਟਾਲ ਕਰ ਸਕਦੇ ਹਨ। ਇਸ ਫੀਚਰ ਨੂੰ ਹੋਰਨਾਂ ਯੂਜ਼ਰਸ ਲਈ ਵੀ ਜਲਦ ਹੀ ਪੇਸ਼ ਕੀਤਾ ਜਾ ਸਕਦਾ ਹੈ।

ABOUT THE AUTHOR

...view details