ਹੈਦਰਾਬਾਦ: ਵਟਸਐਪ ਆਪਣੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰ ਰਿਹਾ ਹੈ। ਹੁਣ ਵਟਸਐਪ ਯੂਜ਼ਰਸ ਲਈ ਜਲਦ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਜਾ ਰਿਹਾ ਹੈ। ਇਸ ਫੀਚਰ ਦੀ ਨਾਮ ਰਿਪਲਾਈ ਬਾਰ ਫੀਚਰ ਹੈ। WAbetainfo ਦੀ ਰਿਪੋਰਟ ਅਨੁਸਾਰ, ਵਟਸਐਪ ਤਸਵੀਰਾਂ, ਵੀਡੀਓ ਅਤੇ GIF 'ਤੇ ਤਰੁੰਤ ਰਿਪਲਾਈ ਕਰਨ ਲਈ ਇੱਕ ਨਵਾਂ ਰਿਪਲਾਈ ਬਾਰ ਫੀਚਰ ਆ ਰਿਹਾ ਹੈ। ਇਹ ਫੀਚਰ ਫਿਲਹਾਲ ਬੀਟਾ ਟੈਸਟਰਾਂ ਲਈ ਉਪਲਬਧ ਹੈ। ਨਵਾਂ ਫੀਚਰ ਪਾਉਣ ਲਈ ਤੁਹਾਨੂੰ ਨਵਾਂ ਅਪਡੇਟ 2.23.20.20 ਇੰਸਟਾਲ ਕਰਨਾ ਹੋਵੇਗਾ।
ETV Bharat / science-and-technology
WhatsApp ਯੂਜ਼ਰਸ ਨੂੰ ਜਲਦ ਮਿਲੇਗਾ ਰਿਪਲਾਈ ਬਾਰ ਫੀਚਰ, ਜਾਣੋ ਕੀ ਹੋਵੇਗਾ ਖਾਸ
WhatsApp Reply Bar Feature: ਵਟਸਐਪ ਰਿਪਲਾਈ ਬਾਰ ਫੀਚਰ 'ਤੇ ਕੰਮ ਕਰ ਰਿਹਾ ਹੈ। ਐਂਡਰਾਈਡ ਲਈ ਨਵਾਂ ਵਟਸਐਪ ਬੀਟਾ ਇੰਸਟਾਲ ਕਰਨ ਤੋਂ ਬਾਅਦ ਯੂਜ਼ਰਸ ਨੂੰ ਚੈਟ 'ਚ ਤਸਵੀਰ ਜਾਂ ਵੀਡੀਓ ਦੇਖਣ 'ਤੇ ਇੱਕ ਨਵਾਂ ਰਿਪਲਾਈ ਬਾਰ ਨਜ਼ਰ ਆਵੇਗਾ। ਰਿਪਲਾਈ ਬਾਰ ਫੀਚਰ ਦੀ ਮਦਦ ਨਾਲ ਯੂਜ਼ਰਸ ਸਕ੍ਰੀਨ ਨੂੰ ਬਿਨ੍ਹਾਂ ਸਵਿੱਚ ਕੀਤੇ ਚੈਟ ਦੇ ਅੰਦਰ ਮੀਡੀਆ ਦਾ ਤਰੁੰਤ ਰਿਏਕਸ਼ਨ ਦੇ ਸਕਣਗੇ।
Published : Oct 1, 2023, 2:54 PM IST
ਕੀ ਹੈ ਵਟਸਐਪ ਦਾ ਰਿਪਲਾਈ ਬਾਰ ਫੀਚਰ?:ਰਿਪੋਰਟ ਅਨੁਸਾਰ, ਐਂਡਰਾਈਡ ਲਈ ਨਵਾਂ ਵਟਸਐਪ ਬੀਟਾ ਇੰਸਟਾਲ ਕਰਨ ਤੋਂ ਬਾਅਦ ਯੂਜ਼ਰਸ ਨੂੰ ਚੈਟ 'ਚ ਤਸਵੀਰਾਂ ਜਾਂ ਵੀਡੀਓ ਦੇਖਣ 'ਤੇ ਇੱਕ ਨਵਾਂ ਰਿਪਲਾਈ ਬਾਰ ਨਜ਼ਰ ਆਵੇਗਾ। ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਵਟਸਐਪ ਅਕਾਊਂਟ 'ਚ ਰਿਪਲਾਈ ਬਾਰ ਦਾ ਆਪਸ਼ਨ ਹੈ ਜਾਂ ਨਹੀਂ, ਤਾਂ ਤੁਸੀਂ ਕੋਈ ਤਸਵੀਰ, ਵੀਡੀਓ ਜਾਂ GIF ਨੂੰ ਓਪਨ ਕਰਕੇ ਰਿਪਲਾਈ ਬਾਰ ਨੂੰ ਦੇਖ ਸਕਦੇ ਹੋ। ਰਿਪਲਾਈ ਬਾਰ ਫੀਚਰ ਦੀ ਮਦਦ ਨਾਲ ਯੂਜ਼ਰਸ ਸਕ੍ਰੀਨ ਨੂੰ ਬਿਨ੍ਹਾਂ ਸਵਿੱਚ ਕੀਤੇ ਚੈਟ ਦੇ ਅੰਦਰ ਮੀਡੀਆ ਦਾ ਤਰੁੰਤ ਰਿਏਕਸ਼ਨ ਦੇ ਸਕਦੇ ਹਨ।
24 ਅਕਤੂਬਰ ਤੋਂ ਬਾਅਦ 18 ਸਮਾਰਟਫੋਨਾਂ 'ਤੇ ਨਹੀਂ ਚਲੇਗਾ ਵਟਸਐਪ: ਵਟਸਐਪ ਬਹੁਤ ਜਲਦ ਪੁਰਾਣੇ ਸਮਾਰਟਫੋਨਾਂ 'ਤੇ ਕੰਮ ਨਹੀਂ ਕਰੇਗਾ। ਇਸ ਲਿਸਟ 'ਚ ਸੈਮਸੰਗ, LG ਵਰਗੇ ਬ੍ਰੈਂਡ ਦੇ 18 ਫੋਨ ਸ਼ਾਮਲ ਹਨ। ਵਟਸਐਪ ਨੇ ਖੁਲਾਸਾ ਕੀਤਾ ਹੈ ਕਿ ਉਹ ਉਨ੍ਹਾਂ ਸਮਾਰਟਫੋਨਾਂ ਨੂੰ ਸਪੋਰਟ ਨਹੀਂ ਕਰੇਗਾ, ਜੋ ਐਂਡਰਾਈਡ OS 5.0 ਜਾਂ ਉਸ ਤੋਂ ਉੱਪਰ 'ਤੇ ਨਹੀਂ ਚਲ ਰਹੇ। ਆਪਣਾ ਸਪੋਰਟ ਖਤਮ ਕਰਨ ਤੋਂ ਪਹਿਲਾ ਵਟਸਐਪ ਤੁਹਾਨੂੰ ਇੱਕ ਨੋਟੀਫਿਕੇਸ਼ਨ ਭੋਜੇਗਾ। ਜਿਸ 'ਚ ਤੁਹਾਨੂੰ ਸੂਚਿਤ ਕੀਤਾ ਜਾਵੇਗਾ ਕਿ ਤੁਹਾਡੇ ਡਿਵਾਈਸ ਦਾ ਆਪਰੇਟਿੰਗ ਸਿਸਟਮ ਹੁਣ ਸਪੋਰਟਡ ਨਹੀਂ ਹੋਵੇਗਾ।