ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ 'ਚ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਯੂਜ਼ਰਸ ਲਈ ਮਿਊਜ਼ਿਕ ਸ਼ੇਅਰ ਕਰਨ ਦਾ ਫੀਚਰ ਪੇਸ਼ ਕਰ ਰਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਵੀਡੀਓ ਕਾਲ ਦੌਰਾਨ ਆਪਣੇ ਦੋਸਤਾਂ ਨਾਲ ਮਿਊਜ਼ਿਕ ਸ਼ੇਅਰ ਕਰ ਸਕਣਗੇ।
wabetainfo ਨੇ ਦਿੱਤੀ ਮਿਊਜ਼ਿਕ ਸ਼ੇਅਰ ਫੀਚਰ ਬਾਰੇ ਜਾਣਕਾਰੀ: ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਕੰਪਨੀ ਯੂਜ਼ਰਸ ਲਈ ਮਿਊਜ਼ਿਕ ਆਡੀਓ ਨੂੰ ਵੀਡੀਓ ਕਾਲ ਦੇ ਦੌਰਾਨ ਸ਼ੇਅਰ ਕਰਨ ਦੀ ਸੁਵਿਧਾ ਦੇਣ ਜਾ ਰਹੀ ਹੈ।
ਇਸ ਤਰ੍ਹਾਂ ਕੰਮ ਕਰੇਗਾ ਮਿਊਜ਼ਿਕ ਸ਼ੇਅਰ ਫੀਚਰ: ਮਿਊਜ਼ਿਕ ਸ਼ੇਅਰ ਫੀਚਰ ਸਕ੍ਰੀਨ ਸ਼ੇਅਰਿੰਗ ਫੀਚਰ ਦੇ ਨਾਲ ਹੀ ਕੰਮ ਕਰੇਗਾ। ਵੀਡੀਓ ਕਾਲ ਦੌਰਾਨ ਸਕ੍ਰੀਨ ਸ਼ੇਅਰ ਦੇ ਆਪਸ਼ਨ 'ਤੇ ਡਿਵਾਈਸ 'ਚ ਮਿਊਜ਼ਿਕ ਆਡੀਓ ਪਲੇ ਕਰਨ ਨਾਲ ਇਹ ਮਿਊਜ਼ਿਕ ਤੁਹਾਡੇ ਨਾਲ-ਨਾਲ ਵੀਡੀਓ ਕਾਲ 'ਚ ਜੁੜੇ ਯੂਜ਼ਰਸ ਨੂੰ ਵੀ ਸੁਣਾਈ ਦੇਵੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਯੂਜ਼ਰਸ ਵੀਡੀਓ ਕਾਲ ਦੌਰਾਨ ਖੁਦ ਮਿਊਜ਼ਿਕ ਸੁਣਨ ਦੇ ਨਾਲ ਹੀ ਆਪਣੇ ਨਾਲ ਜੁੜੇ ਲੋਕਾਂ ਨੂੰ ਵੀ ਮਿਊਜ਼ਿਕ ਸੁਣਾ ਸਕਣਗੇ। ਜਦੋ ਤੁਸੀ ਵੀਡੀਓ ਕਾਲ ਸ਼ੁਰੂ ਕਰਦੇ ਹੋ, ਤਾਂ ਸਕ੍ਰੀਨ ਦੇ ਥੱਲੇ ਤੁਹਾਨੂੰ ਫਲਿੱਪ ਕੈਮਰੇ ਦਾ ਆਪਸ਼ਨ ਮਿਲੇਗਾ। ਜਦੋ ਤੁਸੀਂ ਇਸ ਸੁਵਿਧਾ ਨੂੰ ਐਕਟਿਵ ਕਰੋਗੇ, ਤਾਂ ਕਾਲ 'ਚ ਸ਼ਾਮਲ ਯੂਜ਼ਰਸ ਵੀਡੀਓ ਕਾਲ ਦੌਰਾਨ ਮਿਊਜ਼ਿਕ ਸੁਣ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮਿਊਜ਼ਿਕ ਸ਼ੇਅਰ ਫੀਚਰ ਉਸ ਸਮੇਂ ਕੰਮ ਨਹੀਂ ਕਰੇਗਾ, ਜਦੋ ਤੁਸੀਂ ਵਟਸਐਪ 'ਤੇ ਵਾਈਸ ਕਾਲ ਕਰੋਗੇ।