ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਹੈ। ਹੁਣ ਕੰਪਨੀ ਆਪਣੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਇੱਕ ਹੋਰ ਨਵਾਂ ਫੀਚਰ ਲਿਆਉਣ ਜਾ ਰਹੀ ਹੈ। ਇਸ ਫੀਚਰ ਨੂੰ ਡੈਸਕਟਾਪ ਯੂਜ਼ਰਸ ਲਈ ਪੇਸ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ 'ਚ ਯੂਜ਼ਰਸ ਨੂੰ ਸਟੇਟਸ 'ਚ ਫੋਟੋ ਅਤੇ ਵੀਡੀਓ ਸ਼ੇਅਰ ਕਰਨ ਦੀ ਸੁਵਿਧਾ ਮਿਲਦੀ ਹੈ। ਹੁਣ ਇਹ ਫੀਚਰ ਡੈਸਕਟਾਪ ਯੂਜ਼ਰਸ ਲਈ ਵੀ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਡੈਸਕਟਾਪ 'ਤੇ ਵੀ ਫੋਟੋ, ਵੀਡੀਓ ਅਤੇ ਟੈਕਸਟ ਨੂੰ ਸਟੇਟਸ 'ਚ ਸ਼ੇਅਰ ਕਰ ਸਕੋਗੇ। ਹਾਲਾਂਕਿ, ਇਹ ਫੀਚਰ ਅਜੇ ਬੀਟਾ ਅਪਡੇਟ 'ਚ ਹੈ।
ETV Bharat / science-and-technology
WhatsApp ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਹੁਣ ਡੈਸਕਟਾਪ ਰਾਹੀ ਵੀ ਸਟੇਟਸ 'ਚ ਸ਼ੇਅਰ ਕਰ ਸਕੋਗੇ ਫੋਟੋ ਅਤੇ ਵੀਡੀਓਜ਼ - ਵਟਸਐਪ ਤੇ ਸਟੇਟਸ ਸੈੱਟ ਕਰਨਾ ਹੋਵੇਗਾ ਆਸਾਨ
WhatsApp New Feature: ਵਟਸਐਪ ਆਪਣੇ ਡੈਸਕਟਾਪ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕਰਨ ਜਾ ਰਿਹਾ ਹੈ। ਇਸ ਫੀਚਰ ਰਾਹੀ ਤੁਸੀਂ ਡੈਸਕਟਾਪ 'ਤੇ ਹੀ ਸਟੇਟਸ 'ਚ ਫੋਟੋ ਅਤੇ ਵੀਡੀਓ ਸ਼ੇਅਰ ਕਰ ਸਕੋਗੇ।

Published : Dec 27, 2023, 11:12 AM IST
WABetaInfo ਨੇ ਦਿੱਤੀ ਨਵੇਂ ਫੀਚਰ ਬਾਰੇ ਜਾਣਕਾਰੀ: ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਇਹ ਫੀਚਰ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਵਟਸਐਪ ਵੈੱਬ 'ਤੇ ਵੀ ਫੋਟੋ, ਵੀਡੀਓ ਅਤੇ ਟੈਕਸਟ ਸ਼ੇਅਰ ਕਰ ਸਕਦੇ ਹੋ। ਇਸ ਫੀਚਰ ਦਾ ਯੂਜ਼ਰਸ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਵੈੱਬ ਰਾਹੀ ਆਸਾਨੀ ਨਾਲ ਆਪਣੇ ਵਟਸਐਪ ਪ੍ਰੋਫਾਈਲ 'ਤੇ ਕੋਈ ਵੀ ਸਟੇਟਸ ਲਗਾ ਸਕਦੇ ਹੋ ਅਤੇ ਤੁਹਾਨੂੰ ਸਟੇਟਸ ਲਗਾਉਣ ਲਈ ਮੋਬਾਈਲ ਦੀ ਜ਼ਰੂਰਤ ਨਹੀਂ ਪਵੇਗੀ।
ਵਟਸਐਪ 'ਤੇ ਸਟੇਟਸ ਸੈੱਟ ਕਰਨਾ ਹੋਵੇਗਾ ਆਸਾਨ: ਇਸ ਤੋਂ ਇਲਾਵਾ, ਕੰਪਨੀ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ। ਇਹ ਫੀਚਰ ਫਿਲਹਾਲ ਕੁਝ ਬੀਟਾ ਟੈਸਟਰਾਂ ਲਈ ਹੀ ਉਪਲਬਧ ਹੈ। ਕੰਪਨੀ ਐਪ 'ਚ ਸਟੇਟਸ ਸੈੱਟ ਕਰਨ ਲਈ ਦੋ ਨਵੇਂ ਆਪਸ਼ਨ ਸਟੇਟਸ ਟੈਬ ਦੇ ਅੰਦਰ ਦੇਣ ਵਾਲੀ ਹੈ। ਵਰਤਮਾਨ ਸਮੇਂ 'ਚ ਸਟੇਟਸ ਸੈੱਟ ਕਰਨ ਲਈ ਸਟੇਟਸ ਟੈਬ 'ਚ ਜਾ ਕੇ ਕੈਮਰਾ ਆਈਕਨ 'ਤੇ ਕਲਿੱਕ ਕਰਨਾ ਪੈਂਦਾ ਹੈ ਅਤੇ ਫਿਰ ਸਟੇਟਸ ਸੈੱਟ ਹੁੰਦਾ ਹੈ। ਨਵੇਂ ਅਪਡੇਟ ਦੇ ਆਉਣ ਤੋਂ ਬਾਅਦ ਕੰਪਨੀ ਦੋ ਨਵੇਂ ਆਪਸ਼ਨ ਸਟੇਟਸ ਟੈਬ ਦੇ ਅੰਦਰ ਦੇਣ ਵਾਲੀ ਹੈ, ਜਿੱਥੇ ਯੂਜ਼ਰਸ ਨੂੰ ਇੱਕ ਕੈਮਰਾ ਆਈਕਨ ਅਤੇ ਪੇਂਸਿਲ ਬਟਨ ਟਾਪ ਰਾਈਟ 'ਚ ਨਜ਼ਰ ਆਵੇਗਾ। ਇੱਥੋ ਤੁਸੀਂ ਆਸਾਨੀ ਨਾਲ ਸਟੇਟਸ ਸੈੱਟ ਕਰ ਸਕੋਗੇ। ਜੇਕਰ ਤੁਹਾਨੂੰ ਕੋਈ ਵੀ ਮੀਡੀਆ ਫਾਈਲ ਸਟੇਟਸ 'ਚ ਪਾਉਣੀ ਹੈ, ਤਾਂ ਕੈਮਰਾ ਆਈਕਨ 'ਤੇ ਕਲਿੱਕ ਕਰੋ ਅਤੇ ਕੋਈ ਟੈਕਸਟ ਸ਼ੇਅਰ ਕਰਨਾ ਹੈ, ਤਾਂ ਪੇਂਸਿਲ ਬਟਨ 'ਤੇ ਕਲਿੱਕ ਕਰੋ। ਨਵੇਂ ਅਪਡੇਟ ਦੇ ਰਾਹੀ ਕੰਪਨੀ ਸਟੇਟਸ ਸ਼ੇਅਰ ਕਰਨ ਦੇ ਅਨੁਭਵ ਨੂੰ ਬਿਹਤਰ ਬਣਾਉਣ ਵਾਲੀ ਹੈ। ਫਿਲਹਾਲ, ਇਹ ਅਪਡੇਟ ਕੁਝ ਬੀਟਾ ਟੈਸਟਰਾਂ ਕੋਲ ਉਪਲਬਧ ਹੈ, ਜਿਸਨੂੰ ਆਉਣ ਵਾਲੇ ਸਮੇਂ 'ਚ ਸਾਰਿਆ ਲਈ ਰੋਲਆਊਟ ਕੀਤਾ ਜਾ ਸਕਦਾ ਹੈ।