ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਕੁਝ ਸਮੇਂ ਪਹਿਲਾ ਵਟਸਐਪ ਨੇ ਐਪ 'ਚ ਵੀਡੀਓ ਕਾਲ ਦੌਰਾਨ ਸਕ੍ਰੀਨ ਸ਼ੇਅਰ ਕਰਨ ਦੀ ਸੁਵਿਧਾ ਦਿੱਤੀ ਸੀ। ਹੁਣ ਕੰਪਨੀ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ, ਜੋ ਫਿਲਹਾਲ ਕੁਝ ਬੀਟਾ ਟੈਸਟਰਾਂ ਕੋਲ ਉਪਲਬਧ ਹੈ।
ਵੀਡੀਓ ਕਾਲ ਦੌਰਾਨ ਯੂਜ਼ਰਸ ਕਰ ਸਕਣਗੇ ਆਡੀਓ ਅਤੇ ਵੀਡੀਓ ਸ਼ੇਅਰ: ਹੁਣ ਵਟਸਐਪ ਵੀਡੀਓ ਕਾਲ ਦੌਰਾਨ ਯੂਜ਼ਰਸ ਨੂੰ ਆਡੀਓ ਅਤੇ ਵੀਡੀਓ ਸ਼ੇਅਰ ਕਰਨ ਦੀ ਸੁਵਿਧਾ ਮਿਲਣ ਵਾਲੀ ਹੈ। ਯੂਜ਼ਰਸ ਵੀਡੀਓ ਕਾਲ 'ਚ ਸਕ੍ਰੀਨ ਸ਼ੇਅਰ ਦੇ ਦੌਰਾਨ ਵੀਡੀਓ ਅਤੇ ਆਡੀਓ ਵੀ ਸ਼ੇਅਰ ਕਰ ਸਕਣਗੇ ਅਤੇ ਕਾਲ 'ਚ ਜੁੜੇ ਲੋਕ ਇਸ ਵੀਡੀਓ ਅਤੇ ਆਡੀਓ ਨੂੰ ਸੁਣ ਸਕਣਗੇ।
ਵਟਸਐਪ ਦਾ ਨਵਾਂ ਅਪਡੇਟ ਇਨ੍ਹਾਂ ਯੂਜ਼ਰਸ ਲਈ ਉਪਲਬਧ: ਵਟਸਐਪ ਦਾ ਨਵਾਂ ਅਪਡੇਟ ਫਿਲਹਾਲ ਐਂਡਰਾਈਡ ਬੀਟਾ ਟੈਸਟਰਾਂ ਦੇ ਕੋਲ੍ਹ ਮੌਜ਼ੂਦ ਹੈ। ਇਸ ਅਪਡੇਟ ਦੀ ਜਾਣਕਾਰੀ ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਆਡੀਓ ਅਤੇ ਵੀਡੀਓ ਸ਼ੇਅਰ ਕਰਨ ਦਾ ਆਪਸ਼ਨ ਉਸ ਸਮੇਂ ਕੰਮ ਕਰੇਗਾ, ਜਦੋ ਤੁਹਾਡੀ ਵੀਡੀਓ ਆਨ ਹੋਵੇਗੀ।
ਵਟਸਐਪ ਕਰ ਰਿਹਾ 'ਆਟੋਮੈਟਿਕ ਐਲਬਮ' ਫੀਚਰ 'ਤੇ ਕੰਮ:ਇਸ ਤੋਂ ਇਲਾਵਾ, ਕੰਪਨੀ 'ਆਟੋਮੈਟਿਕ ਐਲਬਮ' ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਸ ਫੀਚਰ ਨੂੰ ਚੈਨਲ ਸੈਕਸ਼ਨ 'ਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਨੇ ਇਸ ਸਾਲ ਨਵੇਂ ਬ੍ਰਾਂਡਕਾਸਟ ਫੀਚਰ 'ਚੈਨਲ' ਨੂੰ ਪੇਸ਼ ਕੀਤਾ ਸੀ ਅਤੇ ਇਸ ਨਾਲ ਜੁੜੇ ਕਈ ਨਵੇਂ ਬਦਲਾਅ ਕੀਤੇ ਸੀ। ਇਸ ਫੀਚਰ ਰਾਹੀ ਮਸ਼ਹੂਰ ਸਿਤਾਰਿਆਂ ਅਤੇ ਸੰਸਥਾਵਾਂ ਨੂੰ ਆਪਣੇ ਫਾਲੋਅਰਜ਼ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਅਤੇ ਹੁਣ ਚੈਨਲ 'ਚ ਨਵਾਂ 'ਆਟੋਮੈਟਿਕ ਐਲਬਮ' ਫੀਚਰ ਪੇਸ਼ ਕੀਤਾ ਜਾ ਰਿਹਾ ਹੈ। ਇਹ ਚੈਨਲ 'ਚ ਭੇਜੀਆ ਗਈਆ ਤਸਵੀਰਾਂ ਅਤੇ ਮੀਡੀਆ ਫਾਈਲਾਂ ਨੂੰ ਆਪਣੇ ਆਪ ਐਲਬਮ 'ਚ ਬਦਲ ਦੇਵੇਗਾ। ਵਟਸਐਪ ਦੇ 'ਆਟੋਮੈਟਿਕ ਐਲਬਮ' ਫੀਚਰ ਦੀ ਅਜੇ ਟੈਸਟਿੰਗ ਚਲ ਰਹੀ ਹੈ। ਜਦੋ ਇਸ ਫੀਚਰ ਨੂੰ ਪੇਸ਼ ਕਰ ਦਿੱਤਾ ਜਾਵੇਗਾ, ਤਾਂ ਚੈਨਲ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਇਸ ਫੀਚਰ ਦੀ ਵਰਤੋ ਕਰ ਸਕਣਗੇ। ਇਹ ਫੀਚਰ ਵਟਸਐਪ ਚੈਨਲ 'ਚ ਐਡਮਿਨ ਵੱਲੋ ਤਸਵੀਰਾਂ ਜਾਂ ਵੀਡੀਓਜ਼ ਭੇਜਣ ਦੀ ਸਥਿਤੀ 'ਚ ਕੰਮ ਕਰੇਗਾ। ਜਦੋ ਐਡਮਿਨ ਕੋਈ ਤਸਵੀਰਾਂ ਜਾਂ ਵੀਡੀਓਜ਼ ਨੂੰ ਚੈਨਲ 'ਚ ਭੇਜੇਗਾ, ਤਾਂ ਆਪਣੇ ਆਪ ਇਨ੍ਹਾਂ ਮਲਟੀ-ਮੀਡੀਆ ਫਾਈਲਾਂ ਦਾ ਐਲਬਮ ਬਣ ਜਾਵੇਗਾ। ਜਿਹੜੇ ਯੂਜ਼ਰਸ ਚੈਨਲ ਨੂੰ ਫਾਲੋ ਕਰਦੇ ਹਨ, ਉਹ ਯੂਜ਼ਰਸ ਐਲਬਮ 'ਤੇ ਈਮੋਜੀ ਦੀ ਮਦਦ ਨਾਲ ਪ੍ਰਤੀਕਿਰੀਆ ਦੇ ਸਕਦੇ ਹਨ।